25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਮਹਾਰਾਸ਼ਟਰ ਤੋਂ ਆਈਆਂ ਨੇਤਰਹੀਣ ਭੈਣਾਂ ਨੇ ਸਰਹੱਦ ’ਤੇ ਮਨਾਇਆ ਰੱਖੜੀ ਦਾ ਤਿਉਹਾਰ

ਫ਼ਾਜ਼ਿਲਕਾ, 25 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੀ ਭਾਰਤ-ਪਾਕਿ ਅੰਤਰਰਾਸ਼ਟਰੀ ਸਾਦਕੀ ਸਰਹੱਦ ’ਤੇ ਮਹਾਰਾਸ਼ਟਰ ਤੋਂ ਆਈਆਂ ਨੇਤਰਹੀਣ ਭੈਣਾਂ ਨੇ ਬੀ. ਐੱਸ.

Ad Position 21
No active advertisement
ਸਾਦਕੀ ਸਰਹੱਦ ’ਤੇ ਬੀ.ਐੱਸ.ਐਫ. ਦੇ ਜਵਾਨਾਂ ਦੇ ਗੁੱਟ ’ਤੇ ਰੱਖੜੀ ਬੰਨ੍ਹਦੀਆਂ ਹੋਈਆਂ ਮਹਾਰਾਸ਼ਟਰ ਤੋਂ ਆਈਆਂ ਨੇਤਰਹੀਣ ਭੈਣਾਂ। ਅਜੀਤ ਤਸਵੀਰ 26-08-2026
ਫ਼ਾਜ਼ਿਲਕਾ, 25 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੀ ਭਾਰਤ-ਪਾਕਿ ਅੰਤਰਰਾਸ਼ਟਰੀ ਸਾਦਕੀ ਸਰਹੱਦ ’ਤੇ ਮਹਾਰਾਸ਼ਟਰ ਤੋਂ ਆਈਆਂ ਨੇਤਰਹੀਣ ਭੈਣਾਂ ਨੇ ਬੀ.ਐੱਸ.ਐਫ. ਜਵਾਨਾਂ ਨਾਲ ਰੱਖੜੀ ਦਾ ਤਿਉਹਾਰ ਮਨਾਇਆ। ਬਾਰਡਰ ਏਰੀਆ ਵਿਕਾਸ ਫ਼ਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਦੱਸਿਆ ਕਿ ‘ਪ੍ਰੇਰਨਾ ਐਸੋਸੀਏਸ਼ਨ ਫ਼ਾਰ ਬਲਾਇੰਡ’ ਦੀ ਟੀਮ ਨੇ ਹਜ਼ਾਰਾਂ ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਬੀ.ਐੱਸ.ਐਫ. ਦੇ ਜਵਾਨਾਂ ਦੇ ਹੱਥਾਂ ’ਤੇ ਆਪਣੇ ਹੱਥੀਂ ਤਿਆਰ ਕੀਤੀਆਂ ਰੱਖੜੀਆਂ ਬੰਨ੍ਹੀਆਂ, ਤਿਲਕ ਲਗਾਇਆ ਅਤੇ ਆਰਤੀ ਉਤਾਰ ਕੇ ਸ਼ੁੱਭਕਾਮਨਾਵਾਂ ਦਿੱਤੀਆਂ। ਟੀਮ ਆਗੂ ਲਤਾ ਲੈਂਅਰ (ਨਿਊ ਇੰਡੀਆ ਇੰਸ਼ੋਰੈਂਸ, ਮੁੰਬਈ) ਅਤੇ ਮਧੂਕਰ ਸੂਰਿਆਵੰਸ਼ੀ ਨੇ ਕਿਹਾ ਕਿ ਦੇਸ਼ ਦੀ ਰਾਖੀ ਕਰਨ ਵਾਲੇ ਜਵਾਨਾਂ ਨੂੰ ਭੈਣਾਂ ਦੀ ਘਾਟ ਮਹਿਸੂਸ ਨਾ ਹੋਵੇ, ਇਸੇ ਲਈ ਉਹ ਹਰ ਸਾਲ ਇੱਥੇ ਆਉਂਦੇ ਹਨ। ਇਸ ਮੌਕੇ ਆਰਤੀ ਲਿੰਜੇ ਰੁਕਵਾਲ ਅਤੇ ਰਵਿੰਦਰ ਸਿੰਘ ਰੁਕਵਾਲ ਵਲੋਂ ਜਵਾਨਾਂ ਨੂੰ ਤੋਹਫ਼ੇ ਭੇਟ ਕੀਤੇ ਗਏ। ਰਿਟਰੀਟ ਸੈਰੇਮਨੀ ਤੋਂ ਬਾਅਦ ਦੇਸ਼ ਭਗਤੀ ਦੇ ਗੀਤ ਵੀ ਗਾਏ ਗਏ। ਪ੍ਰੋਗਰਾਮ ਦੇ ਅੰਤ ਵਿਚ ਸਮਾਜ ਸੇਵਕ ਸੁਰਿੰਦਰ ਮੁਲੜੀ ਅਤੇ ਪਰਮਜੀਤ ਕੌਰ ਨੇ ਆਈ ਟੀਮ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਦੁੱਧ ਦੀ ਮਹੱਤਤਾ ਅਤੇ ਗੁਣਵੱਤਾ ਸੰਬੰਧੀ ਸਕੂਲ ’ਚ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਅਬੋਹਰ ਦੇ ਕਿਸਾਨ ਭਵਨ ਵਿਖੇ ਹੋਈ
Ad Position 24