ਦੁੱਧ ਦੀ ਮਹੱਤਤਾ ਅਤੇ ਗੁਣਵੱਤਾ ਸੰਬੰਧੀ ਸਕੂਲ ’ਚ ਜਾਗਰੂਕਤਾ ਕੈਂਪ ਲਗਾਇਆ
ਫ਼ਾਜ਼ਿਲਕਾ, 25 ਅਗਸਤ (ਦਵਿੰਦਰ ਪਾਲ ਸਿੰਘ)-ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਰਣਦੀਪ ਕੁਮਾਰ ਦੀ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਹਮੂ ਜੋਈਆ ਵਿਖੇ ਦੁੱਧ ਦੀ ਮਹੱਤਤਾ ਅਤੇ ਗੁਣਵੱਤਾ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਰਣਦੀਪ ਕੁਮਾਰ ਨੇ ਬੱਚਿਆਂ ਨੂੰ ਕੋਲਡ ਡਰਿੰਕਸ ਦੇ ਨੁਕਸਾਨ ਦੱਸਦਿਆਂ ਦੁੱਧ ਪੀਣ ਲਈ ਪ੍ਰੇਰਿਤ ਕੀਤਾ।
ਫ਼ਾਜ਼ਿਲਕਾ, 25 ਅਗਸਤ (ਦਵਿੰਦਰ ਪਾਲ ਸਿੰਘ)-ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਰਣਦੀਪ ਕੁਮਾਰ ਦੀ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਹਮੂ ਜੋਈਆ ਵਿਖੇ ਦੁੱਧ ਦੀ ਮਹੱਤਤਾ ਅਤੇ ਗੁਣਵੱਤਾ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਰਣਦੀਪ ਕੁਮਾਰ ਨੇ ਬੱਚਿਆਂ ਨੂੰ ਕੋਲਡ ਡਰਿੰਕਸ ਦੇ ਨੁਕਸਾਨ ਦੱਸਦਿਆਂ ਦੁੱਧ ਪੀਣ ਲਈ ਪ੍ਰੇਰਿਤ ਕੀਤਾ। ਡੇਅਰੀ ਵਿਕਾਸ ਇੰਸਪੈਕਟਰ ਰਮਨਦੀਪ ਕੁਮਾਰ ਨੇ ਮਿਲਾਵਟੀ ਦੁੱਧ ਦੀ ਪਛਾਣ ਬਾਰੇ ਅਤੇ ਇੰਸਪੈਕਟਰ ਅਮਨਦੀਪ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਦੁੱਧ ਦੇ ਪੌਸ਼ਟਿਕ ਤੱਤਾਂ ਦੀ ਜਾਣਕਾਰੀ ਦਿੱਤੀ। ਕੈਂਪ ਵਿਚ ਬੱਚਿਆਂ ਵਲੋਂ ਘਰੋਂ ਲਿਆਂਦੇ ਦੁੱਧ ਦੇ 50 ਨਮੂਨਿਆਂ ਦੀ ਜਾਂਚ ਕੀਤੀ ਗਈ। ਸਕੂਲ ਦੇ ਪ੍ਰਿੰਸੀਪਲ ਬਲਜੀਤ ਸਿੰਘ ਅਤੇ ਸਟਾਫ਼ ਨੂੰ ਵਿਸ਼ੇਸ਼ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਨੂੰ ਵੇਰਕਾ ਦੀ ਰਿਫਰੈਸ਼ਮੈਂਟ ਵੰਡੀ ਗਈ।