25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਵਿਖੇ ਵਾਤਾਵਰਨ ਸੰਭਾਲ ’ਤੇ ਦੋ ਰੋਜ਼ਾ ਵਰਕਸ਼ਾਪ

ਫ਼ਾਜ਼ਿਲਕਾ, 25 ਅਗਸਤ (ਦਵਿੰਦਰ ਪਾਲ ਸਿੰਘ)-ਵਿੱਦਿਆ ਭਾਰਤੀ ਵਲੋਂ ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਵਿਖੇ ਵਾਤਾਵਰਨ ਸੰਭਾਲ ’ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ, ਜਿਸ ਦਾ ਆਗਾਜ਼ ਜੋਤ ਜਗ੍ਹਾ ਕੇ ਕੀਤਾ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਸਕੱਤਰ ਰਵੀ ਭੂਸ਼ਨ ਡੋਡਾ, ਕੈਸ਼ੀਅਰ ਇੰਦਰ ਚੰਦ ਬਿਹਾਨੀ, ਹਰਿਕ੍ਰਿਸ਼ਨ ਭਾਟੀਆ ਅਤੇ ਪ੍ਰਿੰਸੀਪਲ ਮਧੂ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਨੂੰ ਗੁਲਦਸਤੇ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ।

Ad Position 21
No active advertisement
ਅਜੀਤ ਡੈਸਕ 26-08-2026
ਫ਼ਾਜ਼ਿਲਕਾ, 25 ਅਗਸਤ (ਦਵਿੰਦਰ ਪਾਲ ਸਿੰਘ)-ਵਿੱਦਿਆ ਭਾਰਤੀ ਵਲੋਂ ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਵਿਖੇ ਵਾਤਾਵਰਨ ਸੰਭਾਲ ’ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ, ਜਿਸ ਦਾ ਆਗਾਜ਼ ਜੋਤ ਜਗ੍ਹਾ ਕੇ ਕੀਤਾ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਸਕੱਤਰ ਰਵੀ ਭੂਸ਼ਨ ਡੋਡਾ, ਕੈਸ਼ੀਅਰ ਇੰਦਰ ਚੰਦ ਬਿਹਾਨੀ, ਹਰਿਕ੍ਰਿਸ਼ਨ ਭਾਟੀਆ ਅਤੇ ਪ੍ਰਿੰਸੀਪਲ ਮਧੂ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਨੂੰ ਗੁਲਦਸਤੇ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ। ਵਰਕਸ਼ਾਪ ’ਚ ਅਖਿਲ ਭਾਰਤੀ ਵਾਤਾਵਰਨ ਪ੍ਰਮੁੱਖ ਦੇਰਾਮਾ ਰਾਮ, ਅਖਿਲ ਭਾਰਤੀ ਵਾਤਾਵਰਨ ਇੰਚਾਰਜ ’ਤੇ ਉੱਤਰ ਖੇਤਰ ਸਹਿ-ਸੰਗਠਨ ਮੰਤਰੀ ਬਾਲ ਕਿਸ਼ਨ, ਵਿੱਦਿਆ ਭਾਰਤੀ ਪੰਜਾਬ ਪ੍ਰਾਂਤ ਦੇ ਮਹਾ ਮੰਤਰੀ ਸੰਦੀਪ ਧੂੜੀਆ, ਸੀਨੀਅਰ ਮੀਤ ਪ੍ਰਧਾਨ ਡਾ. ਨਵਦੀਪ ਸ਼ੇਖਰ ਅਤੇ ਵਾਤਾਵਰਨ ਕੋਆਰਡੀਨੇਟਰ ਰਪਿੰਦਰ ਪਟਿਆਲ ਨੇ ਸ਼ਿਰਕਤ ਕੀਤੀ। ਪ੍ਰਾਰਥਨਾ ਸਭਾ ਦੌਰਾਨ ਸ੍ਰੀ ਬਾਲ ਕ੍ਰਿਸ਼ਨ ਨੇ ਬੱਚਿਆਂ ਨੂੰ ਪਾਣੀ ਬਚਾਉਣ, ਪੌਦੇ ਲਗਾਉਣ, ਸਫ਼ਾਈ ਰੱਖਣ, ਪਲਾਸਟਿਕ ਦੀ ਵਰਤੋਂ ਬੰਦ ਕਰਨ, ਨਸ਼ਾ ਮੁਕਤ ਭਾਰਤ ਬਣਾਉਣ, ਸੰਵਿਧਾਨ ਦੀ ਪਾਲਨਾ ਕਰਨ ਅਤੇ ਗਊ ਰੱਖਿਆ ਵਰਗੇ ਸੰਕਲਪ ਕਰਵਾਏ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਜਲ, ਹਵਾ, ਮਿੱਟੀ ਅਤੇ ਧੁਨੀ ਪ੍ਰਦੂਸ਼ਣ ਤੋਂ ਬਚਾਅ ਦੇ ਤਰੀਕੇ ਸਿਖਾਏ ਗਏ। ਇਸ ਦੌਰਾਨ ਆਏ ਮਹਿਮਾਨਾਂ ਨੂੰ ਫ਼ਾਜ਼ਿਲਕਾ ਸਰਹੱਦ ’ਤੇ ਰੀਟਰੀਟ ਸੈਰੇਮਨੀ ਅਤੇ ਜਿਆਣੀ ਫਾਰਮ ਹਾਊਸ ਕਟੈਹੜਾ ਦਾ ਦੌਰਾ ਵੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਕੁਦਰਤੀ ਤਰੀਕਿਆਂ ਨਾਲ ਆਜੀਵਕਾ ਕਮਾਉਣ ਦੇ ਸਾਧਨਾਂ ਬਾਰੇ ਜਾਣਕਾਰੀ ਹਾਸਿਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਪੀ.ਐੱਸ.ਐੱਸ.ਐੱਸ.ਬੀ. ਗਰੁੱਪ-ਸੀ ਦੀਆਂ ਅਸਾਮੀਆਂ ਦੀ ਮੁਫ਼ਤ ਤਿਆਰੀ ਲਈ ਕੈਂਪ ਸ਼ੁਰ... ਅਗਲੀ ਖ਼ਬਰ ਦੁੱਧ ਦੀ ਮਹੱਤਤਾ ਅਤੇ ਗੁਣਵੱਤਾ ਸੰਬੰਧੀ ਸਕੂਲ ’ਚ ਜਾਗਰੂਕਤਾ ਕੈਂਪ ਲਗਾਇਆ
Ad Position 24