25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਅਗਰਵਾਲ ਸਭਾ ਨੇ ਹਰਿਆਲੀ ਤੀਜ ਮੌਕੇ ਕਰਵਾਇਆ ਤੀਜ ਉਤਸਵ ‘ ਤੀਜ ਦੀ ਰਾਣੀ’ ਦਾ ਖ਼ਿਤਾਬ ਡਾ. ਗਾਇਤਰੀ ਮਿੱਤਲ ਦੇ ਨਾਂਅ ਰਿਹਾ

ਅਬੋਹਰ, 25 ਅਗਸਤ (ਤੇਜਿੰਦਰ ਸਿੰਘ ਖ਼ਾਲਸਾ/ਵਿਵੇਕ ਹੂੜੀਆ)-ਅਗਰਵਾਲ ਸਭਾ ਅਬੋਹਰ ਵਲੋਂ ਮਹਿਲਾਵਾਂ ਦੇ ਰਵਾਇਤੀ ਅਤੇ ਪ੍ਰਮੁੱਖ ਤਿਉਹਾਰ ਹਰਿਆਲੀ ਤੀਜ ਦੇ ਮੌਕੇ ’ਤੇ ਸਥਾਨਕ ਪੁਰਾਣੀ ਫ਼ਾਜ਼ਿਲਕਾ ਰੋਡ ਸਥਿਤ ਡੀ. ਆਰ.

Ad Position 21
No active advertisement
ਅਜੀਤ ਡੈਸਕ 26-08-2026
ਅਬੋਹਰ, 25 ਅਗਸਤ (ਤੇਜਿੰਦਰ ਸਿੰਘ ਖ਼ਾਲਸਾ/ਵਿਵੇਕ ਹੂੜੀਆ)-ਅਗਰਵਾਲ ਸਭਾ ਅਬੋਹਰ ਵਲੋਂ ਮਹਿਲਾਵਾਂ ਦੇ ਰਵਾਇਤੀ ਅਤੇ ਪ੍ਰਮੁੱਖ ਤਿਉਹਾਰ ਹਰਿਆਲੀ ਤੀਜ ਦੇ ਮੌਕੇ ’ਤੇ ਸਥਾਨਕ ਪੁਰਾਣੀ ਫ਼ਾਜ਼ਿਲਕਾ ਰੋਡ ਸਥਿਤ ਡੀ.ਆਰ. ਇਨਕਲੇਵ ਵਿਖੇ ਤੀਜ ਉਤਸਵ ਕਰਵਾਇਆ ਗਿਆ। ਸਮਾਗਮ ਵਿਚ ਪਾਇਲ ਮਿੱਤਲ, ਚੇਤਨਾ ਮਿੱਤਲ, ਮੰਜੂ ਮਿੱਤਲ, ਨਿਧੀ ਭਾਲੋਠੀਆ ਅਤੇ ਜੋਤੀ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਭਾ ਦੇ ਪ੍ਰਧਾਨ ਭਾਰਤ ਗੋਇਲ ਨੇ ਪਹੁੰਚੇ ਮਹਿਮਾਨਾਂ ਅਤੇ ਸਭਾ ਦੇ ਮੈਂਬਰਾਂ ਦਾ ਸਵਾਗਤ ਕੀਤਾ। ਇਸ ਦੌਰਾਨ ਮਹਿਲਾਵਾਂ ਦੇ ਮਨੋਰੰਜਨ ਦੇ ਨਾਲ-ਨਾਲ ਭਾਰਤੀ ਸਭਿਆਚਾਰ ਅਤੇ ਰਵਾਇਤਾਂ ਨੂੰ ਸਮਰਪਿਤ ਵੱਖ-ਵੱਖ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਸਭ ਤੋਂ ਪਹਿਲਾਂ ਮਹਾਰਾਜਾ ਅਗਰਸੈਨ ਅਤੇ ਮਾਂ ਮਹਾਂ-ਲਕਸ਼ਮੀ ਜੀ ਦੀਆਂ ਤਸਵੀਰਾਂ ਅੱਗੇ ਜੋਤ ਜਗਾ ਕੇ ਗਣੇਸ਼ ਵੰਦਨਾ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਇਸ ਤੋਂ ਬਾਅਦ ਸਮਾਜ ਦੀਆਂ ਬੱਚੀਆਂ ਵਲੋਂ ਪੇਸ਼ ਕੀਤਾ ਗਿਆ ਗਿੱਧਾ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਮਹਿਲਾਵਾਂ ਵਲੋਂ ਪੇਸ਼ ਕੀਤੇ ਗਏ ਡਾਂਸ ਨੇ ਵੀ ਖ਼ੂਬ ਵਾਹ-ਵਾਹੀ ਖੱਟੀ। ਈਲਾ ਮਿੱਤਲ ਅਤੇ ਡਾ.ਗਾਇਤਰੀ ਮਿੱਤਲ ਵਲੋਂ ਪ੍ਰਸ਼ਨ ਮੰਚ ਕਰਵਾਇਆ ਗਿਆ ਜਦ ਕਿ ਗਰਿਮਾ ਮਿੱਤਲ ਅਤੇ ਲਕਸ਼ਮੀ ਗੋਇਲ ਵਲੋਂ ਤੰਬੋਲਾ ਖਿਡਾਇਆ ਗਿਆ। ‘ਤੀਜ ਦੀ ਰਾਣੀ’ ਦਾ ਖ਼ਿਤਾਬ ਡਾ.ਗਾਇਤਰੀ ਮਿੱਤਲ ਦੇ ਨਾਮ ਰਿਹਾ। ਸਮਾਗਮ ਦੌਰਾਨ ਸੱਤ ਲੱਕੀ ਡਰਾਅ ਵੀ ਕੱਢੇ ਗਏ, ਜਿਨ੍ਹਾਂ ਦੇ ਇਨਾਮ ਮੌਕੇ ’ਤੇ ਹੀ ਮਹਿਲਾਵਾਂ ਨੂੰ ਦੇ ਦਿੱਤੇ ਗਏ। ਇਸ ਤੋਂ ਇਲਾਵਾ ਹੌਸਲਾ ਅਫਜ਼ਾਈ ਇਨਾਮ ਵੀ ਵੰਡੇ ਗਏ। ਗੋਰਿਲਾ ਅਤੇ ਮਿੱਕੀ ਮਾਊਸ ਨੇ ਬੱਚਿਆਂ ਦਾ ਖ਼ੂਬ ਮਨੋਰੰਜਨ ਕੀਤਾ। ਅਗਰਵਾਲ ਸਭਾ ਦੇ ਚੇਅਰਮੈਨ ਡਾ.ਸਾਹਿਲ ਮਿੱਤਲ ਨੇ ਸੰਸਥਾ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਇਕ ਸਾਲ ਦੌਰਾਨ ਸੰਸਥਾ ਵਲੋਂ ਪਰਿਵਾਰ ਮਿਲਣ ਸਮਾਗਮ, ਕ੍ਰਿਕੇਟ ਪ੍ਰੀਮੀਅਰ ਲੀਗ, ਖ਼ੂਨਦਾਨ ਕੈਂਪ ਸਮੇਤ ਹੋਰ ਧਾਰਮਿਕ ਸਮਾਗਮਾਂ ਦੌਰਾਨ ਲੰਗਰ ਲਗਾਉਣ ਤੋਂ ਇਲਾਵਾ ਕਈ ਹੋਰ ਪ੍ਰੋਗਰਾਮ ਕਰਵਾਏ, ਜੋ ਸਮਾਜ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਏ ਹਨ। ਮੁੱਖ ਮਹਿਮਾਨ ਮੰਜੂ ਮਿੱਤਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰਿਆਲੀ ਤੀਜ ਭਾਰਤੀ ਸਭਿਆਚਾਰ ਅਤੇ ਨਾਰੀ ਸ਼ਕਤੀ ਨਾਲ ਜੁੜਿਆ ਮਹੱਤਵਪੂਰਨ ਤਿਉਹਾਰ ਹੈ। ਅੰਤ ਵਿਚ ਪ੍ਰਧਾਨ ਭਾਰਤ ਗੋਇਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਸਮਾਗਮ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ ਵਾਲੇ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਮੰਚ ਸੰਚਾਲਨ ਡਾ.ਸਾਹਿਲ ਮਿੱਤਲ, ਅਨੂ ਸਿੰਗਲਾ, ਕਾਸ਼ਵੀ ਮਿੱਤਲ ਅਤੇ ਯਸ਼ਿਕਾ ਮਿੱਤਲ ਵਲੋਂ ਕੀਤਾ ਗਿਆ। ਇਸ ਮੌਕੇ ਬਿੰਦਰ ਗੋਇਲ, ਦਵਿੰਦਰ ਗੋਇਲ, ਅੰਕੁਰ ਗੁਪਤਾ, ਦੀਪਕ ਗੋਇਲ, ਪੁਨੀਤ, ਵਿਸ਼ਨੂੰ ਅਗਰਵਾਲ, ਕਪਿਲ ਅਗਰਵਾਲ, ਬਨ੍ਹਵਾਰੀ ਲਾਲ ਗਰਗ, ਨਰੇਸ਼ ਗਰਗ, ਯੋਗੇਸ਼ ਗੁਪਤਾ, ਪ੍ਰਿੰਸ ਸਿੰਗਲਾ, ਸੁਧੀਰ ਕਾਂਸਲ, ਸੰਨ੍ਹੀ ਕਾਂਸਲ, ਲੀਲ੍ਹੂ ਮੋਦੀ, ਪਾਰੁਲ ਗੁਪਤਾ, ਪਵਨ ਗਰਗ, ਸ਼ੁਭਮ ਅਗਰਵਾਲ, ਸੰਜੇ ਗੁਪਤਾ, ਮਨੀਸ਼ ਟਾਂਟੀਆ, ਰਵਿਕਾਂਤ ਮਿੱਤਲ, ਅਤੁੱਲ ਗਰਗ, ਸੰਜੀਵ ਗਰਗ, ਨਰਿੰਦਰ ਗੋਇਲ, ਅਰੁਣ ਗਰਗ, ਲਲਿਤ ਬਾਂਸਲ, ਪੰਕਜ ਟਾਂਟੀਆ ਤੋਂ ਇਲਾਵਾ ਪ੍ਰੋਗਰਾਮ ਇੰਚਾਰਜ ਆਰਤੀ ਅਗਰਵਾਲ ਅਤੇ ਲਕਸ਼ਮੀ ਗੋਇਲ, ਰਿਚਾ ਗੁਪਤਾ, ਸਵਾਤੀ ਗੋਇਲ, ਨੀਸ਼ੂ ਗੁਪਤਾ, ਜੋਤੀ ਮਿੱਤਲ ਆਦਿ ਹਾਜ਼ਰ ਸਨ। ਅੰਤ ਵਿਚ ਸੰਸਥਾ ਵਲੋਂ ਮਹਿਮਾਨਾਂ ਅਤੇ ਹੋਰ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਅੱਠਵੀਂ ਤੋਂ ਬਾਰ੍ਹਵੀਂ ਦੀ ਰਜਿਸਟ੍ਰੇਸ਼ਨ ਦੀਆਂ ਮਿਤੀਆਂ ਵਧਾਉਣ ਦੀ ਕੀਤੀ ਮੰਗ ਅਗਲੀ ਖ਼ਬਰ ਰਮਿੰਦਰ ਆਵਲਾ ਦੀ ਅਗਵਾਈ ’ਚ ਚੇਅਰਮੈਨ ਕੰਵਲ ਕਾਲੜਾ ਵਲੋਂ ਕਰਨਾਟਕ ਦੇ ਮੁੱਖ ਮੰਤਰੀ ਡੀ.ਕੇ.ਸ਼ਿਵ ਕੁਮਾਰ ਨਾਲ ਮੁਲਾਕਾਤ
Ad Position 24