ਦਸ ਦਿਨ ਬੀਤ ਜਾਣ ’ਤੇ ਵੀ ਲਾਪਤਾ ਹੋਈ ਲੜਕੀ ਦਾ ਨਹੀਂ ਲੱਗ ਸਕਿਆ ਕੋਈ ਸੁਰਾਗ
ਬੱਲੂਆਣਾ, 26 ਅਗਸਤ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਮੋਡੀ ਖੇੜਾ ਤੋਂ 15 ਅਗਸਤ ਨੂੰ ਲਾਪਤਾ ਹੋਈ ਇਕ ਨੌਜਵਾਨ ਲੜਕੀ ਦਾ ਅਜੇ ਤੱਕ ਕੋਈ ਥਹੁ ਪਤਾ ਨਹੀਂ ਲੱਗਾ ਸਕਿਆ। ਮਾਪਿਆਂ ਨੂੰ ਇਸ ਗੱਲ ਦਾ ਵੱਡਾ ਫ਼ਿਕਰ ਹੈ ਕਿ ਉਨ੍ਹਾਂ ਦੀ ਲੜਕੀ ਇਸ ਦੁਨੀਆ ’ਤੇ ਹੈ ਵੀ ਜਾ ਨਹੀਂ।
ਬੱਲੂਆਣਾ, 26 ਅਗਸਤ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਮੋਡੀ ਖੇੜਾ ਤੋਂ 15 ਅਗਸਤ ਨੂੰ ਲਾਪਤਾ ਹੋਈ ਇਕ ਨੌਜਵਾਨ ਲੜਕੀ ਦਾ ਅਜੇ ਤੱਕ ਕੋਈ ਥਹੁ ਪਤਾ ਨਹੀਂ ਲੱਗਾ ਸਕਿਆ। ਮਾਪਿਆਂ ਨੂੰ ਇਸ ਗੱਲ ਦਾ ਵੱਡਾ ਫ਼ਿਕਰ ਹੈ ਕਿ ਉਨ੍ਹਾਂ ਦੀ ਲੜਕੀ ਇਸ ਦੁਨੀਆ ’ਤੇ ਹੈ ਵੀ ਜਾ ਨਹੀਂ। ਜ਼ਿਕਰਯੋਗ ਹੈ ਕਿ 15 ਅਗਸਤ ਨੂੰ ਪਿੰਡ ਮੋਡੀ ਖੇੜਾ ਤੋਂ ਪਿੰਕੀ ਪੁੱਤਰੀ ਬਲਵਿੰਦਰ ਸਿੰਘ ਆਪਣੀ ਸਹੇਲੀ ਦੇ ਘਰ ਜਾਣ ਦਾ ਕਹਿ ਕੇ ਘਰੋਂ ਗਈ ਸੀ, ਪਰ ਵਾਪਸ ਨਹੀਂ ਪਰਤੀ। ਲਗਭਗ 11 ਦਿਨ ਬੀਤ ਜਾਣ ’ਤੇ ਵੀ ਉਸ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ। ਭਾਵੇਂ ਪਰਿਵਾਰ ਵਲੋਂ ਇਕ ਸ਼ੱਕੀ ਲੜਕੇ ਦੀ ਤਸਵੀਰ ਅਤੇ ਉਸ ਦਾ ਉਹ ਮੋਬਾਈਲ ਨੰਬਰ, ਜਿਸ ’ਤੇ ਲੜਕੀ ਦੀ ਆਖ਼ਰੀ ਗੱਲ ਹੋਈ ਸੀ, ਪੁਲਿਸ ਨੂੰ ਦਿੱਤਾ ਗਿਆ ਸੀ ਪਰ ਫਿਰ ਵੀ ਪੁਲਿਸ ਅਜੇ ਤੱਕ ਉਕਤ ਕੰਮ ਵਿਚ ਕਾਮਯਾਬੀ ਹਾਸਲ ਨਹੀਂ ਕਰ ਸਕੀ। ਮਾਪਿਆ ਦਾ ਕਹਿਣਾ ਹੈ ਕਿ ਜੇਕਰ ਇਕ ਅੱਧੇ ਦਿਨ ਤੱਕ ਲੜਕੀ ਦਾ ਕੋਈ ਥਹੁ ਪਤਾ ਨਾ ਮਿਲਿਆ ਤਾਂ ਉਹ ਸੀਤੋ ਗੁੰਨ੍ਹੋਂ ਚੌਂਕ ’ਤੇ ਧਰਨਾ ਲਗਾਉਣ ਲਈ ਮਜਬੂਰ ਹੋਣਗੇ