14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਭਾਰਤ-ਪਾਕਿ ਵੰਡ ਵੇਲੇ ਸ਼ਹੀਦ ਹੋਏ ਪਰਿਵਾਰਾਂ ਨੂੰ ਦਿੱਤੀ ਸ਼ਰਧਾਂਜਲੀ

ਫ਼ਾਜ਼ਿਲਕਾ, 26 ਅਗਸਤ (ਦਵਿੰਦਰ ਪਾਲ ਸਿੰਘ)-ਭਾਰਤ-ਪਾਕਿਸਤਾਨ ਦੀ 1947 ਦੀ ਵੰਡ ਸਮੇਂ ਅੱਜ ਦੇ ਦਿਨ ਪਾਕਿਸਤਾਨ ਦੇ ਪਾਕਪਟਨ ਤਹਿਸੀਲ ਦੇ ਪਿੰਡ ਕੁਮਹਾਰੀ ਵਾਲਾ ਵਿਚ ਹਿੰਦੂਆਂ ’ਤੇ ਕਤਲੇਆਮ ਕੀਤਾ ਗਿਆ ਸੀ, ਜਿਸ ’ਚ ਕਈ ਪਰਿਵਾਰ ਸ਼ਹੀਦ ਹੋ ਗਏ ਸਨ, ਪਰ ਉਨ੍ਹਾਂ ਨੇ ਆਪਣਾ ਹਿੰਦੂ ਧਰਮ ਨਹੀਂ ਛੱਡਿਆ। ਫ਼ਾਜ਼ਿਲਕਾ ਦੇ ਸ੍ਰੀ ਰਾਮ ਸੰਕੀਰਤਨ ਸਭਾ ਮੰਦਰ ਵਿਖੇ ਸ੍ਰੀ ਰਾਮ ਚਰਿਤ ਮਾਨਸ ਦੇ ਪਾਠ ਅਤੇ ਹਵਨ ਯੱਗ ਕਰਵਾ ਕੇ ਕਤਲੇਆਮ ’ਚ ਸ਼ਹੀਦ ਹੋਏ ਪਰਿਵਾਰਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ।

Ad Position 21
No active advertisement
ਅਜੀਤ ਡੈਸਕ 20-08-2026
ਫ਼ਾਜ਼ਿਲਕਾ, 26 ਅਗਸਤ (ਦਵਿੰਦਰ ਪਾਲ ਸਿੰਘ)-ਭਾਰਤ-ਪਾਕਿਸਤਾਨ ਦੀ 1947 ਦੀ ਵੰਡ ਸਮੇਂ ਅੱਜ ਦੇ ਦਿਨ ਪਾਕਿਸਤਾਨ ਦੇ ਪਾਕਪਟਨ ਤਹਿਸੀਲ ਦੇ ਪਿੰਡ ਕੁਮਹਾਰੀ ਵਾਲਾ ਵਿਚ ਹਿੰਦੂਆਂ ’ਤੇ ਕਤਲੇਆਮ ਕੀਤਾ ਗਿਆ ਸੀ, ਜਿਸ ’ਚ ਕਈ ਪਰਿਵਾਰ ਸ਼ਹੀਦ ਹੋ ਗਏ ਸਨ, ਪਰ ਉਨ੍ਹਾਂ ਨੇ ਆਪਣਾ ਹਿੰਦੂ ਧਰਮ ਨਹੀਂ ਛੱਡਿਆ। ਫ਼ਾਜ਼ਿਲਕਾ ਦੇ ਸ੍ਰੀ ਰਾਮ ਸੰਕੀਰਤਨ ਸਭਾ ਮੰਦਰ ਵਿਖੇ ਸ੍ਰੀ ਰਾਮ ਚਰਿਤ ਮਾਨਸ ਦੇ ਪਾਠ ਅਤੇ ਹਵਨ ਯੱਗ ਕਰਵਾ ਕੇ ਕਤਲੇਆਮ ’ਚ ਸ਼ਹੀਦ ਹੋਏ ਪਰਿਵਾਰਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ। ਜਾਣਕਾਰੀ ਦਿੰਦਿਆਂ ਸਮਾਜ ਸੇਵੀ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਸ੍ਰੀ ਸਨਾਤਨ ਧਰਮ ਸੇਵਾ ਸੰਘ ਪੰਚਾਇਤ ਕੁਮਹਾਰੀ ਵਾਲਾ, ਤਹਿਸੀਲ ਪਾਕਪਟਨ (ਪਾਕਿਸਤਾਨ) ਰਜਿ. ਫ਼ਾਜ਼ਿਲਕਾ ਵਲੋਂ ਅੱਜ ਦੇ ਦਿਨ ਸ਼ਰਧਾਂਜਲੀ ਸਮਾਗਮ ਕਰਵਾ ਕੇ ਉਨ੍ਹਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵੰਡ ਸਮੇਂ ਪਾਕਿਸਤਾਨ ਦੇ ਪਿੰਡ ਕੁਮਹਾਰੀ ਵਾਲਾ ਵਿਚ ਧਾੜਵੀ ਜੱਗਾ ਨੇ ਆ ਕੇ ਹਿੰਦੂਆਂ ਨੂੰ ਲਲਕਾਰਿਆ ਸੀ ਕਿ ਜੇਕਰ ਪਾਕਿਸਤਾਨ ਵਿਚ ਰਹਿਣਾ ਹੈ ਤਾਂ ਧਰਮ ਬਦਲਣਾ ਪਵੇਗਾ। ਉਸ ਸਮੇਂ ਕਾਲੜਾ ਪਰਿਵਾਰ ਦੇ ਜੱਟੂ ਰਾਮ ਨੇ ਡਾਕੂਆਂ ਨੂੰ ਲਲਕਾਰਦਿਆਂ ਬੰਦੂਕ ਨਾਲ ਫਾਇਰ ਕਰਕੇ ਭਜਾ ਦਿੱਤਾ। ਇਸ ਤੋਂ ਬਾਅਦ ਮੁਸਲਮਾਨਾਂ ਨੇ ਹਿੰਦੂ ਪਰਿਵਾਰਾਂ ’ਤੇ ਕਤਲੇਆਮ ਸ਼ੁਰੂ ਕਰ ਦਿੱਤਾ, ਜਿਸ ਨਾਲ ਕਾਲੜਾ ਪਰਿਵਾਰ ਦੇ ਕਈ ਲੋਕ ਸ਼ਹੀਦ ਹੋ ਗਏ। ਕਈ ਪਰਿਵਾਰਾਂ ਨੇ ਖੂਹ ’ਚ ਛਾਲਾਂ ਮਾਰ ਕੇ ਜਾਨਾਂ ਦੇ ਦਿੱਤੀਆਂ, ਪਰ ਧਰਮ ਨਹੀਂ ਬਦਲਿਆ। ਅੱਜ ਦੇ ਦਿਨ ਹੀ ਫ਼ਾਜ਼ਿਲਕਾ-ਸੁਲੇਮਾਨਕੀ ਰੋਡ ’ਤੇ ਹਿੰਦੂਆਂ ਦੀਆਂ ਲਾਸ਼ਾਂ ਵਿਛੀਆਂ ਹੋਈਆਂ ਸਨ। ਸ੍ਰੀ ਸਨਾਤਨ ਧਰਮ ਸੇਵਾ ਸੰਘ ਕੁਮਹਾਰੀ ਵਾਲਾ ਪੰਚਾਇਤ ਰਜਿ. ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਨੇ ਪ੍ਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
Ad Position 22
No active advertisement
ਪਿਛਲੀ ਖ਼ਬਰ ਗੋਪੀ ਚੰਦ ਆਰੀਆ ਮਹਿਲਾ ਕਾਲਜ ਦੀਆਂ ਵਿਦਿਆਰਥਣਾਂ ਨੂੰ ਵਾਤਾਵਰਨ ਸੁਰੱਖਿਆ ਪ੍ਰਤੀ ਕੀਤਾ ਜਾਗਰੂਕ ਅਗਲੀ ਖ਼ਬਰ ਲਾਇਨਜ਼ ਜਿੰਮ ’ਚ ਟਰੇਨਿੰਗ ਲੈ ਰਹੇ ਸ਼ਿਵ ਕਲਿਆਣ ਅਤੇ ਅਨੋਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਜਿੱਤੇ ਸੋਨ ਤਗਮੇ
Ad Position 24