02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਮਲੋਟ ਰੋਡ ’ਤੇ ਵਾਪਰਿਆ ਸੜਕ ਹਾਦਸਾ ਬੱਸ ਅਤੇ ਆਟੋ ਦੀ ਟੱਕਰ ’ਚ ਕਈ ਜ਼ਖਮੀ

ਅਬੋਹਰ, 1 ਸਤੰਬਰ (ਵਿਵੇਕ ਹੂੜੀਆ)- ਅਬੋਹਰ ਦੇ ਮਲੋਟ ਰੋਡ ’ਤੇ ਅੱਜ ਦੁਪਹਿਰ ਉਸ ਵੇਲੇ ਇਕ ਵੱਡਾ ਹਾਦਸਾ ਵਾਪਰ ਗਿਆ, ਜਦੋਂ ਮਲੋਟ ਤੋਂ ਅਬੋਹਰ ਵੱਲ ਆ ਰਹੀ ਇਕ ਤੇਜ਼ ਰਫ਼ਤਾਰ ਨਿੱਜੀ ਕੰਪਨੀ ਦੀ ਬੱਸ ਅਤੇ ਇਕ ਆਟੋ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਬੱਸ ਦਾ ਕਾਫ਼ੀ ਨੁਕਸਾਨ ਹੋਇਆ ਹੈ, ਜਦਕਿ ਆਟੋ ਚਾਲਕ ਸਮੇਤ ਕੁੱਝ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਅਬੋਹਰ, 1 ਸਤੰਬਰ (ਵਿਵੇਕ ਹੂੜੀਆ)- ਅਬੋਹਰ ਦੇ ਮਲੋਟ ਰੋਡ ’ਤੇ ਅੱਜ ਦੁਪਹਿਰ ਉਸ ਵੇਲੇ ਇਕ ਵੱਡਾ ਹਾਦਸਾ ਵਾਪਰ ਗਿਆ, ਜਦੋਂ ਮਲੋਟ ਤੋਂ ਅਬੋਹਰ ਵੱਲ ਆ ਰਹੀ ਇਕ ਤੇਜ਼ ਰਫ਼ਤਾਰ ਨਿੱਜੀ ਕੰਪਨੀ ਦੀ ਬੱਸ ਅਤੇ ਇਕ ਆਟੋ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਬੱਸ ਦਾ ਕਾਫ਼ੀ ਨੁਕਸਾਨ ਹੋਇਆ ਹੈ, ਜਦਕਿ ਆਟੋ ਚਾਲਕ ਸਮੇਤ ਕੁੱਝ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਮਲੋਟ ਰੋਡ ’ਤੇ ਸਥਿਤ ਗਾਂਧੀ ਪੈਟਰੋਲ ਪੰਪ ਦੇ ਨੇੜੇ ਇਕ ਆਟੋ ਚਾਲਕ ਆਪਣੇ ਆਟੋ ਦੀ ਛੱਤ ’ਤੇ ਲੰਬੀ ਪੌੜੀ ਲੱਦ ਕੇ ਲੈ ਕੇ ਜਾ ਰਿਹਾ ਸੀ। ਜਿਵੇਂ ਹੀ ਉਹ ਸੜਕ ਤੋਂ ਮੋੜ ਮੁੜਨ ਲੱਗਾ ਤਾਂ ਮਲੋਟ ਵਲੋਂ ਆ ਰਹੀ ਬੱਸ ਨਾਲ ਆਟੋ ਦੀ ਛੱਤ ’ਤੇ ਰੱਖੀ ਪੌੜੀ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਸ਼ੀਸ਼ਾ ਅਤੇ ਹੋਰ ਸ਼ੀਸ਼ੇ ਚਕਨਾਚੂਰ ਹੋ ਗਏ, ਜਿਸ ਨਾਲ ਬੱਸ ਵਿਚ ਸਵਾਰ 50 ਤੋਂ 60 ਦੇ ਕਰੀਬ ਸਵਾਰੀਆਂ ਵਿਚੋਂ ਕੁੱਝ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਤੋਂ ਬਾਅਦ ਮੌਕੇ ’ਤੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਆਟੋ ਚਾਲਕ ਪੰਜਪੀਰ ਟਿੱਬੀ ਦਾ ਰਹਿਣ ਵਾਲਾ ਹੈ। ਦੂਜੇ ਪਾਸੇ ਬੱਸ ਡਰਾਈਵਰ ਨੇ ਦੱਸਿਆ ਕਿ ਸਾਹਮਣੇ ਤੋਂ ਆ ਰਹੇ ਇਕ ਟਰੈਕਟਰ ਨੂੰ ਬਚਾਉਣ ਲਈ ਉਸ ਨੇ ਬੱਸ ਨੂੰ ਥੋੜ੍ਹਾ ਸਾਈਡ ’ਤੇ ਕੀਤਾ ਸੀ। ਇਸੇ ਦੌਰਾਨ ਲੰਬੀ ਪੌੜੀ ਲੈ ਕੇ ਜਾ ਰਹੇ ਆਟੋ ਚਾਲਕ ਨੇ ਜਿਵੇਂ ਹੀ ਆਟੋ ਮੋੜਿਆ ਤਾਂ ਪੌੜੀ ਸਿੱਧੀ ਬੱਸ ਦੇ ਸ਼ੀਸ਼ਿਆਂ ਵਿਚ ਜਾ ਵੱਜੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
Ad Position 22
No active advertisement
ਪਿਛਲੀ ਖ਼ਬਰ ਪ੍ਰੋ. ਐਨ ਰਾਣਾਡੇ ਨੂੰ ਸਮਰਪਿਤ ਰਹੇਗਾ ਪੰਜਾਬੀ ਸਭਿਆਚਾਰਕ ਮੰਚ ਦਾ ‘ਅਧਿਆਪਕ ਸਨਮਾਨ ਸਮਾਰੋਹ’-ਪ੍ਰਧਾਨ ਅੰਕੁਰ ਗਰਗ ਅਗਲੀ ਖ਼ਬਰ ਰਾਹੁਲ ਗਾਂਧੀ ’ਤੇ ਦਰਜ ਮੁਕੱਦਮੇ ਦੇ ਵਿਰੋਧ ’ਚ ਫ਼ਾਜ਼ਿਲਕਾ ਕਾਂਗਰਸ ਦਾ ਪ੍ਰਦਰਸ਼ਨ, ਘੰਟਾਘਰ ਚੌਕ ’ਚ ਫੂਕਿਆ ਪੁਤਲਾ
Ad Position 24