02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪ੍ਰੋ. ਐਨ ਰਾਣਾਡੇ ਨੂੰ ਸਮਰਪਿਤ ਰਹੇਗਾ ਪੰਜਾਬੀ ਸਭਿਆਚਾਰਕ ਮੰਚ ਦਾ ‘ਅਧਿਆਪਕ ਸਨਮਾਨ ਸਮਾਰੋਹ’-ਪ੍ਰਧਾਨ ਅੰਕੁਰ ਗਰਗ

ਅਬੋਹਰ, 1 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਪਿਛਲੇ ਲਗਭਗ ਚਾਰ ਦਹਾਕਿਆਂ ਤੋਂ ਸਮਾਜ ਸੇਵਾ ਦੇ ਖੇਤਰ ਵਿਚ ਉੱਤਮ ਸੇਵਾਵਾਂ ਪ੍ਰਦਾਨ ਕਰ ਰਹੇ ਪੰਜਾਬੀ ਸਭਿਆਚਾਰ ਮੰਚ ਦੇ ਸੰਸਥਾਪਕ ਸਰਪ੍ਰਸਤ ਗੁਰਚਰਨ ਸਿੰਘ ਗਿੱਲ ਦੇ ਨਿਰਦੇਸ਼ ’ਤੇ ਮੰਚ ਦੇ ਚੇਅਰਮੈਨ ਕਰਨਲ ਐੱਸ. ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਅਬੋਹਰ, 1 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਪਿਛਲੇ ਲਗਭਗ ਚਾਰ ਦਹਾਕਿਆਂ ਤੋਂ ਸਮਾਜ ਸੇਵਾ ਦੇ ਖੇਤਰ ਵਿਚ ਉੱਤਮ ਸੇਵਾਵਾਂ ਪ੍ਰਦਾਨ ਕਰ ਰਹੇ ਪੰਜਾਬੀ ਸਭਿਆਚਾਰ ਮੰਚ ਦੇ ਸੰਸਥਾਪਕ ਸਰਪ੍ਰਸਤ ਗੁਰਚਰਨ ਸਿੰਘ ਗਿੱਲ ਦੇ ਨਿਰਦੇਸ਼ ’ਤੇ ਮੰਚ ਦੇ ਚੇਅਰਮੈਨ ਕਰਨਲ ਐੱਸ.ਪੀ.ਆਰ ਗਾਬਾ, ਵਾਈਸ ਚੇਅਰਮੈਨ ਸੰਜੀਵ ਮਿੱਢਾ ਅਤੇ ਮੁੱਖ ਸਲਾਹਕਾਰ ਅਵਨੀਤ ਕੌਰ ਸਿੱਧੂ ਦੇ ਮਾਰਗਦਰਸ਼ਨ ਤਹਿਤ ਪ੍ਰਧਾਨ ਅੰਕੁਰ ਗਰਗ ਦੀ ਅਗਵਾਈ ਹੇਠ ਐਤਵਾਰ 6 ਸਤੰਬਰ ਨੂੰ ਸਵੇਰੇ 10 ਵਜੇ ਥਾਣਾ ਰੋਡ ਸਥਿਤ ਹੋਟਲ ਸਨਬੀਮ ਵਿਚ ‘ਅਧਿਆਪਕ ਸਨਮਾਨ ਸਮਾਰੋਹ’ ਕਰਵਾਇਆ ਜਾਵੇਗਾ। ਇਹ ਸਮਾਰੋਹ ਇਸ ਸਾਲ ਮਰਹੂਮ ਪ੍ਰੋ.ਐਨ ਰਾਣਾਡੇ ਨੂੰ ਸਮਰਪਿਤ ਰਹੇਗਾ। ਸਕੱਤਰ ਵਿਵੇਕ ਮੁੰਜਾਲ ‘ਸੰਨ੍ਹੀ’ ਅਤੇ ਐਡਵੋਕੇਟ ਕਿਰਨ ਸ਼ਰਮਾ ਨੇ ਦੱਸਿਆ ਕਿ ਸਮਾਰੋਹ ਦੌਰਾਨ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿਚ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨ ਵਾਲੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੂੰ ‘ਪ੍ਰੋ.ਐਨ ਰਾਣਾਡੇ ਐਵਾਰਡ’ ਭੇਟ ਕੀਤੇ ਜਾਣਗੇ। ਵਿਵੇਕ ਮੁੰਜਾਲ ‘ਸੰਨ੍ਹੀ’ ਅਤੇ ਐਡਵੋਕੇਟ ਕਿਰਨ ਸ਼ਰਮਾ ਨੇ ਦੱਸਿਆ ਕਿ ‘ਅਧਿਆਪਕ ਸਨਮਾਨ ਸਮਾਰੋਹ’ ਵਿਚ ਨਗਰ ਨਿਗਮ ਅਬੋਹਰ ਦੀ ਮੇਅਰ ਸ਼੍ਰੀਮਤੀ ਪੂਜਾ ਵਧਵਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਜਦ ਕਿ ਗੋਪੀ ਚੰਦ ਆਰਿਆ ਮਹਿਲਾ ਕਾਲਜ ਤੋਂ ਸੇਵਾਮੁਕਤ ਪ੍ਰੋ.ਊਸ਼ਾ ਰਾਣਾਡੇ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ ਦੀ ਅਸਿਸਟੈਂਟ ਪ੍ਰੋਫੈਸਰ (ਅੰਗਰੇਜ਼ੀ) ਡਾ.ਰੀਮਾ ਪਾਹੂਜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਮੌਕੇ ਨੰਨ੍ਹੇ-ਮੁੰਨੇ ਬੱਚਿਆਂ ਵਲੋਂ ਬੇਹੱਦ ਆਕਰਸ਼ਕ ਅਤੇ ਮਨਮੋਹਕ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਅਬੋਹਰ ਜੂਡੋ ਕੋਚਿੰਗ ਸੈਂਟਰ ਦੇ ਖਿਡਾਰੀਆਂ ਨੇ ਜ਼ਿਲ੍ਹਾ ਸਕੂਲ ਖੇਡਾਂ ’ਚ ਜਿੱਤੇ ਤਗਮੇ ਅਗਲੀ ਖ਼ਬਰ ਮਲੋਟ ਰੋਡ ’ਤੇ ਵਾਪਰਿਆ ਸੜਕ ਹਾਦਸਾ ਬੱਸ ਅਤੇ ਆਟੋ ਦੀ ਟੱਕਰ ’ਚ ਕਈ ਜ਼ਖਮੀ
Ad Position 24