02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਅਬੋਹਰ ਜੂਡੋ ਕੋਚਿੰਗ ਸੈਂਟਰ ਦੇ ਖਿਡਾਰੀਆਂ ਨੇ ਜ਼ਿਲ੍ਹਾ ਸਕੂਲ ਖੇਡਾਂ ’ਚ ਜਿੱਤੇ ਤਗਮੇ

ਅਬੋਹਰ, 1 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਜੂਡੋ ਟੂਰਨਾਮੈਂਟ ਜੋ ਕਿ ਪਿੰਡ ਰਾਮਸਰਾ ਦੇ ਸਕੂਲ ਆਫ਼ ਐਮੀਨੈਂਸ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ’ਚ ਅਬੋਹਰ ਜੂਡੋ ਕੋਚਿੰਗ ਦੇ ਖਿਡਾਰੀਆਂ ਨੇ ਵੱਖ-ਵੱਖ ਸਕੂਲਾਂ ਵਲੋਂ ਭਾਗ ਲਿਆ ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਅਬੋਹਰ, 1 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਜੂਡੋ ਟੂਰਨਾਮੈਂਟ ਜੋ ਕਿ ਪਿੰਡ ਰਾਮਸਰਾ ਦੇ ਸਕੂਲ ਆਫ਼ ਐਮੀਨੈਂਸ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ’ਚ ਅਬੋਹਰ ਜੂਡੋ ਕੋਚਿੰਗ ਦੇ ਖਿਡਾਰੀਆਂ ਨੇ ਵੱਖ-ਵੱਖ ਸਕੂਲਾਂ ਵਲੋਂ ਭਾਗ ਲਿਆ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਜੂਡੋ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਕੁਲਦੀਪ ਸੋਨੀ ਨੇ ਦੱਸਿਆ ਕਿ ਇਸ ਟੂਰਨਾਮੈਂਟ ’ਚ ਜੇਤੂ ਖਿਡਾਰੀਆਂ ਦਾ ਸੈਂਟਰ ਵਿਖੇ ਪਹੁੰਚਣ ’ਤੇ ਕਿਲਕਾਰੀ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਪ੍ਰਵੀਨ ਕੁਮਾਰ ਅਗਰਵਾਲ ਵਲੋਂ ਸਨਮਾਨਿਤ ਕਰਕੇ ਆਸ਼ੀਰਵਾਦ ਦਿੱਤਾ ਗਿਆ । ਇਸ ਟੂਰਨਾਮੈਂਟ ’ਚ ਅੰਡਰ 19 ਲੜਕੀਆਂ ਦੇ 48 ਕਿੱਲੋਗਰਾਮ ਭਾਰ ’ਚ ਦੀਪਿਕਾ ਨੇ ਸੋਨੇ ਦਾ ਤਗਮਾ ਜਿੱਤਿਆ ਜਦ ਕਿ 40 ਕਿੱਲੋਗਰਾਮ ’ਚ ਵੰਦਨਾ ਨੇ ਸੋਨੇ ਦਾ ਤਗਮਾ, ਅੰਡਰ 14 ਦੇ 36 ਕਿੱਲੋਗਰਾਮ ’ਚ ਚਕੋਰ ਨੇ ਵੀ ਸੋਨੇ ਦਾ ਤਗਮਾ ਜਿੱਤਿਆ। ਲੜਕਿਆ ਨੇ ਅੰਡਰ 17 ਸਾਲਾਂ ਦੇ 50 ਕਿੱਲੋਗਰਾਮ ਵਿਚ ਇਸ਼ਾਨ ਨੇ ਸੋਨੇ ਦਾ ਤਗਮਾ, 55 ਕਿੱਲੋਗਰਾਮ ਵਿਚ ਇਸ਼ੂ ਨੇ ਸੋਨੇ ਦਾ ਤਗਮਾ ਅਤੇ ਸੰਯਾਮ ਪ੍ਰਤੀਕ ਨੇ ਚਾਂਦੀ ਦਾ ਤਗਮਾ ਜਿੱਤਿਆ।
Ad Position 22
No active advertisement
ਪਿਛਲੀ ਖ਼ਬਰ ਆਧਾਰਸ਼ਿਲਾ ਸਕੂਲ ਦੀਆਂ ਅਧਿਆਪਕਾਵਾਂ ਰਾਸ਼ਟਰੀ ਪੱਧਰ ’ਤੇ ਹੋਣਗੀਆਂ ਸਨਮਾਨਿਤ ਅਗਲੀ ਖ਼ਬਰ ਪ੍ਰੋ. ਐਨ ਰਾਣਾਡੇ ਨੂੰ ਸਮਰਪਿਤ ਰਹੇਗਾ ਪੰਜਾਬੀ ਸਭਿਆਚਾਰਕ ਮੰਚ ਦਾ ‘ਅਧਿਆਪਕ ਸਨਮਾਨ ਸਮਾਰੋਹ’-ਪ੍ਰਧਾਨ ਅੰਕੁਰ ਗਰਗ
Ad Position 24