ਖਾਲ਼ੇ ’ਚੋਂ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼
ਅਬੋਹਰ, 1 ਸਤੰਬਰ (ਵਿਵੇਕ ਹੂੜੀਆ)-ਅਬੋਹਰ ਦੇ ਨੇੜਲੇ ਪਿੰਡ ਕੋਇਲ ਖੇੜਾ ਵਿਖੇ ਇਕ ਖਾਲ਼ੇ ’ਚੋਂ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ । ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਖੂਈ ਖੇੜਾ ਦੀ ਪੁਲਿਸ ਨੇ ‘ਨਰ ਸੇਵਾ ਨਰਾਇਣ ਸੇਵਾ ਸਮਿਤੀ’ ਦੇ ਸਹਿਯੋਗ ਨਾਲ ਲਾਸ਼ ਨੂੰ ਸ਼ਨਾਖ਼ਤ ਅਤੇ ਪੋਸਟਮਾਰਟਮ ਲਈ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ।
ਅਬੋਹਰ, 1 ਸਤੰਬਰ (ਵਿਵੇਕ ਹੂੜੀਆ)-ਅਬੋਹਰ ਦੇ ਨੇੜਲੇ ਪਿੰਡ ਕੋਇਲ ਖੇੜਾ ਵਿਖੇ ਇਕ ਖਾਲ਼ੇ ’ਚੋਂ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ । ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਖੂਈ ਖੇੜਾ ਦੀ ਪੁਲਿਸ ਨੇ ‘ਨਰ ਸੇਵਾ ਨਰਾਇਣ ਸੇਵਾ ਸਮਿਤੀ’ ਦੇ ਸਹਿਯੋਗ ਨਾਲ ਲਾਸ਼ ਨੂੰ ਸ਼ਨਾਖ਼ਤ ਅਤੇ ਪੋਸਟਮਾਰਟਮ ਲਈ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੁਲਿਸ ਅਨੁਸਾਰ ਲਾਸ਼ ਇਕ ਦਿਨ ਤੋਂ ਵੱਧ ਪੁਰਾਣੀ ਨਹੀਂ ਲੱਗਦੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਸੇਵਾਦਾਰ ਬਿੱਟੂ ਨਰੂਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਕੋਇਲ ਖੇੜਾ ਦੇ ਖਾਲ਼ੇ ’ਚ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ । ਜਿਸ ’ਤੇ ਉਹ ਆਪਣੇ ਸਾਥੀ ਸੋਨੂੰ ਗਰੋਵਰ ਨਾਲ ਮੌਕੇ ’ਤੇ ਪਹੁੰਚੇ। ਮ੍ਰਿਤਕ ਦੀ ਉਮਰ ਲਗਭਗ 30 ਤੋਂ 35 ਸਾਲ ਦੇ ਕਰੀਬ ਹੈ, ਜਿਸ ਨੇ ਲਾਲ ਰੰਗ ਦੀ ਟੀ-ਸ਼ਰਟ (ਜਿਸ ’ਤੇ ਚਿੱਟੀਆਂ ਲਾਈਨਾਂ ਹਨ) ਅਤੇ ਕਾਲੇ ਰੰਗ ਦਾ ਲੋਅਰ ਪਾਇਆ ਹੋਇਆ ਹੈ । ਉੱਥੇ ਹੀ ਸੂਚਨਾ ਮਿਲਣ ’ਤੇ ਥਾਣਾ ਖੂਈ ਖੇੜਾ ਦੇ ਹਵਲਦਾਰ ਮਨਜਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਸਮਿਤੀ ਦੇ ਸਹਿਯੋਗ ਨਾਲ ਲਾਸ਼ ਨੂੰ ਬਾਹਰ ਕਢਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।