ਮਹਿੰਦਰਾ ਕੰਪਨੀ ਵਲੋਂ 575 ਨਵਾਂ ਡੀ.ਆਈ.ਟਰੈਕਟਰ ਕੀਤਾ ਲਾਂਚ
ਬੱਲੂਆਣਾ, 1 ਸਤੰਬਰ (ਜਸਮੇਲ ਸਿੰਘ ਢਿੱਲੋਂ)-ਮਹਿੰਦਰਾ ਕੰਪਨੀ ਅਬੋਹਰ ਦੀ ਟੀਮ ਵਲੋਂ ਕਿਸਾਨ ਮੇਲਾ ਲਗਾ ਕੇ ਕਿਸਾਨਾਂ ਨੂੰ ਮਹਿੰਦਰਾ ਡੀ. ਆਈ.
ਬੱਲੂਆਣਾ, 1 ਸਤੰਬਰ (ਜਸਮੇਲ ਸਿੰਘ ਢਿੱਲੋਂ)-ਮਹਿੰਦਰਾ ਕੰਪਨੀ ਅਬੋਹਰ ਦੀ ਟੀਮ ਵਲੋਂ ਕਿਸਾਨ ਮੇਲਾ ਲਗਾ ਕੇ ਕਿਸਾਨਾਂ ਨੂੰ ਮਹਿੰਦਰਾ ਡੀ.ਆਈ.ਟਰੈਕਟਰ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਮੇਂ ਉਨ੍ਹਾਂ ਨਵੇਂ ਆਏ ਮਹਿੰਦਰਾ ਡੀ.ਆਈ. 475, 885 ਅਤੇ 575 ਲਾਂਚ ਵੀ ਕੀਤੇ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਜੋ ਮੁਸ਼ਕਲਾਂ ਪੁਰਾਣੇ ਮਾਡਲਾਂ ਵਿਚ ਕਿਸਾਨਾਂ ਨੂੰ ਆਉਂਦੀਆਂ ਸਨ ਉਨ੍ਹਾਂ ਸਾਰੀਆਂ ਮੁਸ਼ਕਲਾਂ ਨੂੰ ਨਵੇਂ ਮਾਡਲਾਂ ਵਿਚ ਦੂਰ ਕੀਤਾ ਗਿਆ ਹੈ। ਟੀਮ ਵਿਚ ਪੁੱਜੇ ਬਲਵਿੰਦਰ ਸਿੰਘ, ਚਰਨਜੀਤ ਸਿੰਘ, ਸੁਖਵੰਤ ਸਿੰਘ ਅਤੇ ਬਲਵਿੰਦਰ ਸਿੰਘ ਸੋਹਲ ਨੇ ਵਾਰੋ ਵਾਰੀ ਕਿਸਾਨਾਂ ਨੂੰ ਮਹਿੰਦਰਾ ਟਰੈਕਟਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦੂਜੇ ਟਰੈਕਟਰਾਂ ਦੇ ਮੁਕਾਬਲੇ ਕੰਮ ਵੱਧ ਅਤੇ ਡੀਜ਼ਲ ਘੱਟ ਖਾਂਦੇ/ਪੀਂਦੇ ਹਨ। ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਆਏ 575 ਡੀ.ਆਈ.ਟਰੈਕਟਰ ਵਿਚ ਪੈਰਲ ਕੁਲਿਰੀ ਸਿਸਟਮ ਕੀਤਾ ਗਿਆ। ਪਹਿਲਾਂ ਰੈਜੀਏਟਰ ਵਿਚੋਂ ਪਾਣੀ ਇਕ ਹੈਡ ਵਿਚ ਜਾਂਦਾ ਸੀ, ਫਿਰ ਦੂਜੇ ਵਿਚ ਅਤੇ ਫਿਰ ਤੀਜੇ ਵਿਚ। ਹੁਣ ਪੈਰਲਰ ਕੂਲਿੰਗ ਸਿਸਟਮ ਕਰਨ ਨਾਲ ਪਾਣੀ ਹੈਡ ਦੇ ਆਲ਼ੇ ਦੁਆਲੇ ਘੁੰਮਦਾ ਰਹੇਗਾ, ਭਾਵ ਟਰੈਕਟਰ ਹੀਟ ਨਹੀਂ ਲਵੇਗਾ, ਲਗਾਤਾਰ ਚੱਲਦਾ ਰਹੇਗਾ। ਹੁਣ ਗੇਅਰ ਪੀ.ਸੀ.ਐਮ ਕਰ ਦਿੱਤਾ ਗਿਆ, ਪਹਿਲਾ ਗੇਅਰ ਬਦਲਦੇ ਸਮੇਂ ਕਈ ਵਾਰੀ ਆਵਾਜ਼ ਕਰਦਾ ਸੀ, ਪਰ ਹੁਣ ਇਹ ਸਮੱਸਿਆ ਵੀ ਦੂਰ ਕਰ ਦਿੱਤੀ ਗਈ ਹੈ। ਨਵੇਂ ਟਰੈਕਟਰ ਵਿਚ ਕਲੱਚ ਲੋਕ ਦਿੱਤਾ ਗਿਆ ਹੈ। ਜੇਕਰ ਟਰੈਕਟਰ 2, 3 ਮਹੀਨੇ ਖੜ੍ਹਾ ਰਹਿੰਦਾ ਹੈ ਤਾਂ ਲੋਕ ਲਗਾਇਆ ਜਾ ਸਕਦਾ ਹੈ। ਜਿਸ ਨਾਲ ਕਲੱਚ ਪਲੇਟ ਚਿਪਕੇਗੀ ਨਹੀਂ। ਭਾਵ ਕਲੱਚ ਪਲੇਟ ਖ਼ਰਾਬ ਨਹੀਂ ਹੋਵੇਗੀ। ਇਸ ਸਮੇਂ ਕਿਸਾਨਾਂ ਲਈ ਸਮੋਸੇ ਅਤੇ ਠੰਢੇ ਮਿੱਠੇ ਪਾਣੀ ਦੀ ਛਬੀਲ ਵੀ ਲਗਾਈ ਗਈ।