ਸ਼ਿਵ ਲਾਲ ਡੋਡਾ ਤੇ ਸੁਹਾਣੀ ਡੋਡਾ ਨੇ ਦੋ ਪਿੰਡਾਂ ’ਚ ਕੀਤੀ ਲੋਕ ਮਿਲਣੀ
ਅਬੋਹਰ, 2 ਸਤੰਬਰ (ਵਿਵੇਕ ਹੂੜੀਆ)-ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਡਾ. ਸੁਹਾਣੀ ਡੋਡਾ ਅਤੇ ‘ਆਪ’ ਆਗੂ ਸ਼ਿਵ ਲਾਲ ਡੋਡਾ ਖੇਤਰ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਕੇ ਖੇਡਾਂ ਨਾਲ ਜੋੜਨ ਲਈ ਪੂਰੀ ਤਨਦੇਹੀ ਨਾਲ ਜੁੱਟ ਗਏ ਹਨ।
ਪ
ਪਿੰਡ ਪੰਜਕੋਸੀ ’ਚ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਸੁਹਾਣੀ ਡੋਡਾ। ਅਜੀਤ ਤਸਵੀਰ
03-09-2026
ਅਬੋਹਰ, 2 ਸਤੰਬਰ (ਵਿਵੇਕ ਹੂੜੀਆ)-ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਡਾ.ਸੁਹਾਣੀ ਡੋਡਾ ਅਤੇ ‘ਆਪ’ ਆਗੂ ਸ਼ਿਵ ਲਾਲ ਡੋਡਾ ਖੇਤਰ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਕੇ ਖੇਡਾਂ ਨਾਲ ਜੋੜਨ ਲਈ ਪੂਰੀ ਤਨਦੇਹੀ ਨਾਲ ਜੁੱਟ ਗਏ ਹਨ। ਇਸੇ ਲੜੀ ਤਹਿਤ ਲੰਘੇ ਦਿਨ ਉਨ੍ਹਾਂ ਪਿੰਡ ਪੰਜਕੋਸੀ ਅਤੇ ਦੀਵਾਨ ਖੇੜਾ ਵਿਖੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਖਿਡਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਮੌਕੇ ’ਤੇ ਹੀ ਹੱਲ ਕੀਤਾ। ਪਿੰਡ ਪੰਜਕੋਸੀ ਪਹੁੰਚਣ ’ਤੇ ਸ਼ਿਵ ਲਾਲ ਡੋਡਾ ਤੇ ਸੁਹਾਣੀ ਡੋਡਾ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜ ਕੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕਰਨ ਦਾ ਸੱਦਾ ਦਿੱਤਾ। ਪ੍ਰੋਗਰਾਮ ਦੌਰਾਨ ਪਿੰਡ ਦੇ ਫੁੱਟਬਾਲ ਖਿਡਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਚੋਣ ਨੈਸ਼ਨਲ ਲੈਵਲ ’ਤੇ ਹੋ ਚੁੱਕੀ ਹੈ ਪਰ ਉਨ੍ਹਾਂ ਕੋਲ ਖੇਡ ਦਾ ਸਾਮਾਨ ਨਹੀਂ ਹੈ। ਇਸ ’ਤੇ ਸ਼ਿਵ ਲਾਲ ਡੋਡਾ ਨੇ ਮੌਕੇ ’ਤੇ ਹੀ ਖੇਡ ਕਲੱਬ ਨੂੰ 51 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ। ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਤੋਂ ਜੋ ਵੀ ਫੁੱਟਬਾਲ ਖਿਡਾਰੀ ਨੈਸ਼ਨਲ ਜਿੱਤ ਕੇ ਆਵੇਗਾ, ਉਸ ਨੂੰ ਆਪਣੇ ਪੱਧਰ ’ਤੇ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸੇ ਤਰ੍ਹਾਂ ਸ਼ਾਮ ਦੇ ਪ੍ਰੋਗਰਾਮ ਦੌਰਾਨ ਪਿੰਡ ਦੀਵਾਨ ਖੇੜਾ ਵਿਖੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਜਨ-ਕਲਿਆਣਕਾਰੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਸਕੂਲ ਦੇ ਖੇਡ ਮੈਦਾਨ ’ਚ ਗਰਮੀ ਦੌਰਾਨ ਠੰਢੇ ਤੇ ਸ਼ੁੱਧ ਪਾਣੀ ਲਈ ਵਾਟਰ ਕੂਲਰ ਨਹੀਂ ਹੈ ਜਿਸ ’ਤੇ ਸ਼ਿਵ ਲਾਲ ਡੋਡਾ ਨੇ ਤੁਰੰਤ 39 ਹਜ਼ਾਰ ਰੁਪਏ ਦੀ ਲਾਗਤ ਨਾਲ ਨਵਾਂ ਵਾਟਰ ਕੂਲਰ ਮੁਹੱਈਆ ਕਰਵਾਇਆ।