ਫ਼ਾਜ਼ਿਲਕਾ ’ਚ ਭਾਜਪਾ ਦੀ ਵਿਸ਼ੇਸ਼ ਬੈਠਕ
ਫ਼ਾਜ਼ਿਲਕਾ, 2 ਸਤੰਬਰ (ਦਵਿੰਦਰ ਪਾਲ ਸਿੰਘ)- ਵਾਰਡ ਨੰਬਰ 9 ਤੋਂ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਸੁਰੇਸ਼ ਕੁਮਾਰ ਨਰੂਲਾ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਰਕਰਾਂ ਦੀ ਇਕ ਵਿਸ਼ੇਸ਼ ਬੈਠਕ ਰਾਧਾ ਸੁਆਮੀ ਕਾਲੋਨੀ ਵਿਖੇ ਕੀਤੀ ਗਈ। ਬੈਠਕ ਦੀ ਪ੍ਰਧਾਨਗੀ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਨੋਦ ਜਾਂਗਿੜ ਨੇ ਕੀਤੀ।
ਫ਼ਾਜ਼ਿਲਕਾ, 2 ਸਤੰਬਰ (ਦਵਿੰਦਰ ਪਾਲ ਸਿੰਘ)- ਵਾਰਡ ਨੰਬਰ 9 ਤੋਂ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਸੁਰੇਸ਼ ਕੁਮਾਰ ਨਰੂਲਾ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਰਕਰਾਂ ਦੀ ਇਕ ਵਿਸ਼ੇਸ਼ ਬੈਠਕ ਰਾਧਾ ਸੁਆਮੀ ਕਾਲੋਨੀ ਵਿਖੇ ਕੀਤੀ ਗਈ। ਬੈਠਕ ਦੀ ਪ੍ਰਧਾਨਗੀ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਨੋਦ ਜਾਂਗਿੜ ਨੇ ਕੀਤੀ। ਇਸ ਦੌਰਾਨ ਵਾਰਡ ਵਿਚ ਪਾਰਟੀ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ, ਵਰਕਰਾਂ ਵਿਚ ਆਪਸੀ ਤਾਲਮੇਲ ਵਧਾਉਣ ਤੇ ਆਗਾਮੀ ਪ੍ਰੋਗਰਾਮਾਂ ’ਚ ਸਰਗਰਮ ਭਾਗੀਦਾਰੀ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਬੈਠਕ ਦੌਰਾਨ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ਕਰਵਾਏ ਜਾਣ ਵਾਲੇ ‘ਸੇਵਾ, ਸੁਸ਼ਾਸਨ ਤੇ ਗ਼ਰੀਬ ਕਲਿਆਣ’ ਪ੍ਰੋਗਰਾਮਾਂ ਬਾਰੇ ਵਿਸ਼ੇਸ਼ ਚਰਚਾ ਹੋਈ। ਵਿਨੋਦ ਜਾਂਗਿੜ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਜਨ-ਕਲਿਆਣਕਾਰੀ ਯੋਜਨਾਵਾਂ ਨੂੰ ਹਰ ਲੋੜਵੰਦ ਤੱਕ ਪਹੁੰਚਾਉਣਾ ਵਰਕਰਾਂ ਦੀ ਮੁੱਖ ਜ਼ਿੰਮੇਵਾਰੀ ਹੈ। ਇਸ ਮੌਕੇ ਕੌਂਸਲਰ ਸੁਰੇਸ਼ ਕੁਮਾਰ ਨਰੂਲਾ, ਵਿਜੇ ਅਹੂਜਾ, ਸਾਜਨ ਨਰੂਲਾ, ਸੰਦੀਪ ਕੁਮਾਰ, ਰਿੰਕੂ, ਬੱਬੂ ਸਮੇਤ ਵੱਡੀ ਗਿਣਤੀ ’ਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।