ਪਰਸ੍ਵਾਰਥ ਸਭਾ ਦੇ ਮੁਫ਼ਤ ਹਫ਼ਤਾਵਾਰੀ ਮੈਡੀਕਲ ਕੈਂਪ ਦਾ 52 ਮਰੀਜ਼ਾਂ ਨੇ ਲਿਆ ਲਾਹਾ
ਜਲਾਲਾਬਾਦ, 2 ਸਤੰਬਰ (ਜਤਿੰਦਰ ਪਾਲ ਸਿੰਘ)- ਸਥਾਨਕ ਗਾਂਧੀ ਨਗਰ ਵਿਚ ਪਰਸ੍ਵਾਰਥ ਸਭਾ ਵਲੋਂ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਚਲਾਈ ਜਾ ਰਹੀ ਮੁਫ਼ਤ ਡਿਸਪੈਂਸਰੀ ਵਿਖੇ ਹਫ਼ਤਾਵਾਰੀ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਮਾਨਵਤਾ ਦੀ ਸੇਵਾ ਲਈ ਲੱਗੇ ਇਸ ਮੈਡੀਕਲ ਚੈੱਕਅਪ ਕੈਂਪ ’ਚ ਡਾ.
ਜਲਾਲਾਬਾਦ, 2 ਸਤੰਬਰ (ਜਤਿੰਦਰ ਪਾਲ ਸਿੰਘ)- ਸਥਾਨਕ ਗਾਂਧੀ ਨਗਰ ਵਿਚ ਪਰਸ੍ਵਾਰਥ ਸਭਾ ਵਲੋਂ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਚਲਾਈ ਜਾ ਰਹੀ ਮੁਫ਼ਤ ਡਿਸਪੈਂਸਰੀ ਵਿਖੇ ਹਫ਼ਤਾਵਾਰੀ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਮਾਨਵਤਾ ਦੀ ਸੇਵਾ ਲਈ ਲੱਗੇ ਇਸ ਮੈਡੀਕਲ ਚੈੱਕਅਪ ਕੈਂਪ ’ਚ ਡਾ.ਓਮ ਪ੍ਰਕਾਸ਼ ਕੰਬੋਜ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਤੇ 52 ਮਰੀਜ਼ਾਂ ਦੇ ਸਿਹਤ ਦੀ ਜਾਂਚ ਕੀਤੀ ਅਤੇ ਸਭਾ ਵਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਅਹੁਦੇਦਾਰਾਂ ਨੇ ਦੱਸਿਆ ਕਿ ਪਰਸ੍ਵਾਰਥ ਸਭਾ ਵਲੋਂ ਹਰ ਬੁੱਧਵਾਰ ਤੇ ਐਤਵਾਰ ਨੂੰ ਇਹ ਮੁਫ਼ਤ ਕੈਂਪ ਲਗਾਇਆ ਜਾਂਦਾ ਹੈ। ਇਸ ਮੌਕੇ ਸਭਾ ਦੇ ਸਰਪ੍ਰਸਤ ਗੁਰਚਰਨ ਕਮੀਰੀਆ, ਸੁਰੇਸ਼ ਚੌਹਾਨ, ਰਮੇਸ਼ ਰਾਠੀ, ਇੰਦਰਜੀਤ ਸਿੰਘ ਬੱਬਰ ਬਿੱਟੂ, ਮੈਡਮ ਰਮਨ ਤੇ ਮਾਨਿਕ ਚੌਹਾਨ ਹਾਜ਼ਰ ਰਹੇ।