ਜੇਲ੍ਹ ’ਚੋਂ ਰਿਹਾਅ ਹੋ ਕੇ ਪੁੱਜੇ ਕਿਸਾਨ ਆਗੂਆਂ ਦਾ ਕੀਤਾ ਨਿੱਘਾ ਸਵਾਗਤ
ਮੰਡੀ ਅਰਨੀਵਾਲਾ, 4 ਸਤੰਬਰ (ਨਿਸ਼ਾਨ ਸਿੰਘ ਮੋਹਲ਼ਾ)- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਲਖਵਿੰਦਰ ਸਿੰਘ ਸ਼ਾਹਪੁਰਾ ਅਤੇ ਰਾਜੂ ਬਰਾੜ ਸ਼ਾਹਪੁਰਾ ਦੇ ਫ਼ਰੀਦਕੋਟ ਜੇਲ੍ਹ ਵਿਚੋਂ ਰਿਹਾਅ ਹੋ ਕੇ ਅੱਜ ਵਾਪਸ ਪਿੰਡ ਪਰਤਣ ’ਤੇ ਕਿਸਾਨਾਂ ਵਲੋਂ ਉਨ੍ਹਾਂ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ । ਕਿਸਾਨੀ ਸੰਘਰਸ਼ ਦੌਰਾਨ ਉਨ੍ਹਾਂ ਵਲੋਂ ਛੇ ਦਿਨ ਫ਼ਰੀਦਕੋਟ ਜੇਲ੍ਹ ਵਿਚ ਬਿਤਾਏ ਗਏ ਹਨ।
ਮੰਡੀ ਅਰਨੀਵਾਲਾ, 4 ਸਤੰਬਰ (ਨਿਸ਼ਾਨ ਸਿੰਘ ਮੋਹਲ਼ਾ)- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਲਖਵਿੰਦਰ ਸਿੰਘ ਸ਼ਾਹਪੁਰਾ ਅਤੇ ਰਾਜੂ ਬਰਾੜ ਸ਼ਾਹਪੁਰਾ ਦੇ ਫ਼ਰੀਦਕੋਟ ਜੇਲ੍ਹ ਵਿਚੋਂ ਰਿਹਾਅ ਹੋ ਕੇ ਅੱਜ ਵਾਪਸ ਪਿੰਡ ਪਰਤਣ ’ਤੇ ਕਿਸਾਨਾਂ ਵਲੋਂ ਉਨ੍ਹਾਂ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ । ਕਿਸਾਨੀ ਸੰਘਰਸ਼ ਦੌਰਾਨ ਉਨ੍ਹਾਂ ਵਲੋਂ ਛੇ ਦਿਨ ਫ਼ਰੀਦਕੋਟ ਜੇਲ੍ਹ ਵਿਚ ਬਿਤਾਏ ਗਏ ਹਨ। ਉਨ੍ਹਾਂ ਦਾ ਵਾਪਸ ਪਰਤਣ ’ਤੇ ਕਿਸਾਨ ਆਗੂਆਂ ਨੇ ਹਾਰ ਪਾ ਕੇ ਸਵਾਗਤ ਕੀਤਾ। ਸਵਾਗਤ ਕਰਨ ਵਾਲਿਆਂ ਵਿਚ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਚੱਕ ਪੱਖੀ, ਬਲਾਕ ਪ੍ਰਧਾਨ ਕਾਕਾ ਚਹਿਲ, ਬਲਾਕ ਜਨਰਲ ਸਕੱਤਰ ਸੰਨ੍ਹੀ ਬਰਾੜ, ਕੌਰ ਸਿੰਘ, ਹਰਜੀਤ ਸਿੰਘ ਸ਼ਾਹਪੁਰਾ, ਉਦੇ ਸਿੰਘ ਘੁੜਿਆਣਾ, ਸੁਖਮੰਦਰ ਸਿੰਘ ਮੁਰਾਦ ਵਾਲਾ, ਨਰਿੰਦਰ ਸਿੰਘ ਇਸਲਾਮ ਵਾਲਾ, ਨੀਟੂ ਸਿੰਘ ਸ਼ਾਹਪੁਰਾ, ਬਲਕਰਨ ਸਿੰਘ ਘਟਿਆ ਵਾਲੀ, ਹਰਪ੍ਰੀਤ ਸਿੰਘ ਸ਼ਾਹਪੁਰਾ, ਦਮਨਵੀਰ ਬੁਰਜਾਂ ਅਤੇ ਹੋਰ ਹਾਜ਼ਰ ਸਨ ।