ਕੱਲਰ ਖੇੜਾ ਵਿਖੇ ਵਿਸ਼ਾਲ ਜਾਗਰਨ ਕਰਵਾਇਆ
ਅਬੋਹਰ, 5 ਸਤੰਬਰ (ਵਿਵੇਕ ਹੂੜੀਆ)-ਰਾਮਦੇਵਰਾ ਦਵਾਰਕਾਧੀਸ਼ ਸੇਵਾ ਸਮਿਤੀ ਵਲੋਂ ਵਿਸ਼ਾਲ ਜਾਗਰਨ ਵਿਚ ਬਾਬਾ ਰਾਮਦੇਵ ਦੇ ਹਜ਼ਾਰਾਂ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਹਾਜ਼ਰੀ ਲਗਵਾਈ। ਦੋ ਏਕੜ ਵਿਚ ਸਜਾਏ ਗਏ ਭਵਾਨੀ ਪੰਡਾਲ ਵਿਚ ਫੁੱਲਾਂ ਤੇ ਇਤਰ ਦੀ ਵਰਖਾ ਨਾਲ ਜਾਗਰਨ ਦਾ ਆਗਾਜ਼ ਹੋਇਆ।
ਅਬੋਹਰ, 5 ਸਤੰਬਰ (ਵਿਵੇਕ ਹੂੜੀਆ)-ਰਾਮਦੇਵਰਾ ਦਵਾਰਕਾਧੀਸ਼ ਸੇਵਾ ਸਮਿਤੀ ਵਲੋਂ ਵਿਸ਼ਾਲ ਜਾਗਰਨ ਵਿਚ ਬਾਬਾ ਰਾਮਦੇਵ ਦੇ ਹਜ਼ਾਰਾਂ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਹਾਜ਼ਰੀ ਲਗਵਾਈ। ਦੋ ਏਕੜ ਵਿਚ ਸਜਾਏ ਗਏ ਭਵਾਨੀ ਪੰਡਾਲ ਵਿਚ ਫੁੱਲਾਂ ਤੇ ਇਤਰ ਦੀ ਵਰਖਾ ਨਾਲ ਜਾਗਰਨ ਦਾ ਆਗਾਜ਼ ਹੋਇਆ। ਜੈਪੁਰ ਤੋਂ ਆਈ ਪ੍ਰਸਿੱਧ ਭਜਨ ਗਾਇਕਾ ਖ਼ੁਸ਼ੀ ਮੀਣਾ, ਵਿਜੇ ਲਾਡਲਾ, ਰਮੇਸ਼ ਲੁਹਾਨੀ ਤੇ ਜਲਾਲਾਬਾਦ ਦੇ ਬਾਲ ਕਲਾਕਾਰ ਕਨ੍ਹਈਆ ਲਾਡਲਾ ਨੇ ਭਜਨਾਂ ਨਾਲ ਸੰਗਤਾਂ ਨੂੰ ਦੇਰ ਰਾਤ ਤੱਕ ਝੂਮਣ ਲਾਇਆ। ਸੋਨੂੰ ਫ਼ਤਿਹ ਮਿਊਜ਼ੀਕਲ ਗਰੁੱਪ ਨੇ ਸੰਗੀਤ ਦੀਆਂ ਧੁਨਾਂ ਨਾਲ ਸਮਾਂ ਬੰਨ੍ਹਿਆ। ਇਸ ਮੌਕੇ ਪਿੰਡ ਦੀ ਸਰਪੰਚ ਪੂਨਮ ਰਾਣੀ, ਸਰਪੰਚ ਪ੍ਰਤੀਨਿਧ ਨੋਰਤਨ ਤੇ ਸਮਿਤੀ ਮੈਂਬਰਾਂ ਵਲੋਂ ਕਲਾਕਾਰਾਂ ਤੇ ਵਿਸ਼ੇਸ਼ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ। ਸਮਿਤੀ ਵਲੋਂ ਰਾਮਦੇਵਰਾ ਜਾਣ ਵਾਲੇ ਪੈਦਲ ਸ਼ਰਧਾਲੂਆਂ ਲਈ ਲੰਗਰ, ਠਹਿਰਨ, ਪੀਣ ਵਾਲੇ ਪਾਣੀ ਅਤੇ ਡਾਕਟਰੀ ਸਹੂਲਤਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।