05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੇ ਸੰਪੂਰਨ ਐਗਰੀ ਵੈਂਚਰ ਅਤੇ ਸਰਕਾਰੀ ਹਸਪਤਾਲ ਦਾ ਕੀਤਾ ਦੌਰਾ

ਫ਼ਾਜ਼ਿਲਕਾ, 5 ਨਵੰਬਰ (ਦਵਿੰਦਰ ਪਾਲ ਸਿੰਘ)-ਡਾਇਰੈਕਟਰ ਐੱਸ. ਸੀ.

Ad Position 21
No active advertisement
ਸੰਪੂਰਨ ਐਗਰੀ ਵੈਂਚਰ ਪਲਾਂਟ ਦੇ ਦੌਰੇ ਦੌਰਾਨ ਅਧਿਆਪਕਾਂ ਨਾਲ ਜਾਣਕਾਰੀ ਪ੍ਰਾਪਤ ਕਰਦੇ ਹੋਏ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀ। ਅਜੀਤ ਤਸਵੀਰ 06-11-2026
ਫ਼ਾਜ਼ਿਲਕਾ, 5 ਨਵੰਬਰ (ਦਵਿੰਦਰ ਪਾਲ ਸਿੰਘ)-ਡਾਇਰੈਕਟਰ ਐੱਸ.ਸੀ.ਈ.ਆਰ.ਟੀ.ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਕੂਲ ਆਫ਼ ਐਮੀਨੈਂਸ ਫ਼ਾਜ਼ਿਲਕਾ (ਲੜਕੇ) ਦੇ ਪ੍ਰਿੰਸੀਪਲ ਹਰੀ ਚੰਦ ਕੰਬੋਜ ਦੀ ਯੋਗ ਅਗਵਾਈ ਹੇਠ 11ਵੀਂ ਜਮਾਤ ਦੇ ਕਾਮਰਸ, ਸਾਇੰਸ ਅਤੇ ਮੈਡੀਕਲ ਸਟਰੀਮ ਦੇ ਵਿਦਿਆਰਥੀਆਂ ਨੂੰ ਇਕ ਰੋਜ਼ਾ ਫ਼ੀਲਡ ਵਿਜ਼ਟ ਕਰਵਾਈ ਗਈ। ਵਿਦਿਆਰਥੀਆਂ ਦੀਆਂ ਬੱਸਾਂ ਨੂੰ ਪ੍ਰਿੰਸੀਪਲ ਹਰੀ ਚੰਦ ਕੰਬੋਜ, ਕਾਮਰਸ ਲੈਕਚਰਾਰ ਸੰਦੀਪ ਅਨੇਜਾ, ਅਜੈ ਗੁਪਤਾ, ਮੈਡਮ ਰੁਚੀ, ਸ਼ੀਨਮ, ਸ਼ੀਫ਼ੂ ਅਤੇ ਸ਼ਾਲੂ ਬਾਲਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਵਿਜ਼ਟ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੀਡੀਆ ਇੰਚਾਰਜ ਅਤੇ ਕਾਮਰਸ ਲੈਕਚਰਾਰ ਸੰਦੀਪ ਅਨੇਜਾ ਨੇ ਦੱਸਿਆ ਕਿ ਕਾਮਰਸ ਅਤੇ ਸਾਇੰਸ ਸਟਰੀਮ ਦੇ ਵਿਦਿਆਰਥੀਆਂ ਨੂੰ ਪਿੰਡ ਪੈਂਚਾਂ ਵਾਲੀ ਸਥਿਤ ‘ਸੰਪੂਰਨ ਐਗਰੀ ਵੈਂਚਰ’ ਲੈ ਜਾਇਆ ਗਿਆ। ਉੱਥੇ ਫ਼ੈਕਟਰੀ ਮਾਲਕ ਸੰਜੀਵ ਨਾਗਪਾਲ ਦੀਆਂ ਹਦਾਇਤਾਂ ਅਨੁਸਾਰ ਮੈਨੇਜਰ ਸੁਰਿੰਦਰ ਚਾਵਲਾ, ਰਾਜੂ ਨਾਰੰਗ ਅਤੇ ਪਲਾਂਟ ਅਧਿਕਾਰੀ ਸਾਹਿਲ ਭਾਰਤੀ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਪਰਾਲੀ, ਗੋਬਰ ਅਤੇ ਪਾਣੀ ਤੋਂ ਬਾਇਓ ਗੈੱਸ ਤਿਆਰ ਕਰਕੇ ਹਰ ਘੰਟੇ 1000 ਕਿੱਲੋਵਾਟ ਬਿਜਲੀ ਪੈਦਾ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਬਣਾਉਣ ਤੋਂ ਬਾਅਦ ਬਚੇ ਵੇਸਟ ਮਟੀਰੀਅਲ ਤੋਂ ਜੈਵਿਕ ਖਾਦ ਤਿਆਰ ਕੀਤੀ ਜਾਂਦੀ ਹੈ, ਜੋ ਕਿਸਾਨਾਂ ਨੂੰ ਪਰਾਲੀ ਦੇ ਬਦਲੇ ਮੁਫ਼ਤ ਦਿੱਤੀ ਜਾਂਦੀ ਹੈ। ਫ਼ੈਕਟਰੀ ਵਿਚ ਸੋਲਵੈਂਟ ਪਲਾਂਟ ਰਾਹੀਂ ਰਾਈਸ ਬ੍ਰਾਨ ਤੋਂ ਕੱਚਾ ਤੇਲ (ਜੋ ਬਾਅਦ ਵਿਚ ਰਾਈਸੀਲਾ ਰਿਫਾਈਂਡ ਆਇਲ ਵਜੋਂ ਵਿਕਦਾ ਹੈ) ਤਿਆਰ ਹੁੰਦਾ ਹੈ ਅਤੇ ਬਚੀ ਖਲ ਤੋਂ ਪਸ਼ੂ ਆਹਾਰ ਬਣਾਇਆ ਜਾਂਦਾ ਹੈ। ਵਿਦਿਆਰਥੀਆਂ ਨੇ ਦੇਖਿਆ ਕਿ ਫ਼ੈਕਟਰੀ ਵਿਚ ਕੋਈ ਵੀ ਚੀਜ਼ ਵੇਸਟ ਨਹੀਂ ਹੁੰਦੀ। ਦੂਜੇ ਪਾਸੇ 11ਵੀਂ ਜਮਾਤ ਦੇ ਮੈਡੀਕਲ ਸਟਰੀਮ ਦੇ ਵਿਦਿਆਰਥੀਆਂ ਨੇ ਮੈਡਮ ਰੁਚੀ ਅਤੇ ਮੈਡਮ ਸ਼ੀਫ਼ੂ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਫ਼ਾਜ਼ਿਲਕਾ ਦਾ ਦੌਰਾ ਕੀਤਾ। ਵਿਦਿਆਰਥੀਆਂ ਨੇ ਹਸਪਤਾਲ ਦੇ ਵੱਖ-ਵੱਖ ਵਿਭਾਗਾਂ, ਡਾਕਟਰਾਂ ਦੇ ਕੰਮ ਕਰਨ ਦੇ ਤਰੀਕੇ ਅਤੇ ਮਰੀਜ਼ਾਂ ਦੀ ਦੇਖਭਾਲ ਸਬੰਧੀ ਬਾਰੀਕੀਆਂ ਨੂੰ ਸਮਝਿਆ। ਇਸ ਵਿਜ਼ਟ ਨਾਲ ਵਿਦਿਆਰਥੀਆਂ ਨੂੰ ਵਿਹਾਰਕ ਗਿਆਨ ਹਾਸਲ ਕਰਨ ਦਾ ਬਹੁਤ ਵਧੀਆ ਮੌਕਾ ਮਿਲਿਆ।
Ad Position 22
No active advertisement
ਪਿਛਲੀ ਖ਼ਬਰ ਪੈਨੇਸੀਆ ਸੀਨੀਅਰ ਸੈਕੰਡਰੀ ਸਕੂਲ ਦੇ ਕਰਾਟੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਗੱਡੇ ਝੰਡੇ, 2 ਸੋਨ ਅਤੇ 1 ਚ... ਅਗਲੀ ਖ਼ਬਰ ਸਿਵਲ ਸਰਜਨ ਫ਼ਾਜ਼ਿਲਕਾ ਵਲੋਂ ਸਮੂਹ ਐਲ.ਐੱਚ.ਵੀ.ਨਾਲ ਕੀਤੀ ਗਈ ਵਿਸ਼ੇਸ਼ ਮੀਟਿੰਗ
Ad Position 24