05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਮੰਡੀ ਲਾਧੂਕਾ ਦੇ ਬੱਸ ਅੱਡੇ ’ਤੇ ਮੋਟਰਸਾਈਕਲ ਅਤੇ ਘੋੜੇ ਟਰਾਲੇ ਦਰਮਿਆਨ ਵੱਡਾ ਹਾਦਸਾ ਟਲਿਆ

ਮੰਡੀ ਲਾਧੂਕਾ, 5 ਨਵੰਬਰ (ਮਨਪ੍ਰੀਤ ਸਿੰਘ ਸੈਣੀ)-ਬੀਤੀ ਸ਼ਾਮ ਨੂੰ ਮੰਡੀ ਲਾਧੂਕਾ ਦੇ ਬੱਸ ਅੱਡੇ ’ਤੇ ਮੋਟਰਸਾਈਕਲ ਅਤੇ ਘੋੜੇ ਟਰਾਲੇ ਦਰਮਿਆਨ ਵੱਡਾ ਹਾਦਸਾ ਹੋਣੋਂ ਟੱਲ ਗਿਆ ਅਤੇ ਮੋਟਰਸਾਈਕਲ ਦੇ ਚਾਲਕ ਦੀ ਚੌਕਸੀ ਕਾਰਨ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਮੁਤਾਬਿਕ ਮੰਡੀ ਲਾਧੂਕਾ ਦੇ ਬੱਸ ਅੱਡੇ ’ਤੇ ਹਰ ਵੇਲੇ ਲੋਕਾਂ ਨੂੰ 2-2 ਘੰਟੇ ਜਾਮ ’ਚ ਗੁਜ਼ਰਨਾ ਪੈ ਰਿਹਾ ਹੈ।

Ad Position 21
No active advertisement
ਮੰਡੀ ਲਾਧੂਕਾ ਦੇ ਬੱਸ ਅੱਡੇ ’ਤੇ ਘੋੜੇ ਟਰਾਲੇ ਥੱਲੇ ਆਏ ਮੋਟਰਸਾਈਕਲ ਦੀ ਤਸਵੀਰ। ਤਸਵੀਰ-ਮਨਪ੍ਰੀਤ ਸਿੰਘ ਸੈਣੀ 06-11-2026
ਮੰਡੀ ਲਾਧੂਕਾ, 5 ਨਵੰਬਰ (ਮਨਪ੍ਰੀਤ ਸਿੰਘ ਸੈਣੀ)-ਬੀਤੀ ਸ਼ਾਮ ਨੂੰ ਮੰਡੀ ਲਾਧੂਕਾ ਦੇ ਬੱਸ ਅੱਡੇ ’ਤੇ ਮੋਟਰਸਾਈਕਲ ਅਤੇ ਘੋੜੇ ਟਰਾਲੇ ਦਰਮਿਆਨ ਵੱਡਾ ਹਾਦਸਾ ਹੋਣੋਂ ਟੱਲ ਗਿਆ ਅਤੇ ਮੋਟਰਸਾਈਕਲ ਦੇ ਚਾਲਕ ਦੀ ਚੌਕਸੀ ਕਾਰਨ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਮੁਤਾਬਿਕ ਮੰਡੀ ਲਾਧੂਕਾ ਦੇ ਬੱਸ ਅੱਡੇ ’ਤੇ ਹਰ ਵੇਲੇ ਲੋਕਾਂ ਨੂੰ 2-2 ਘੰਟੇ ਜਾਮ ’ਚ ਗੁਜ਼ਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਵਲੋਂ ਲੋਕ ਭਲਾਈ ਸਬੰਧੀ ਢੰਡੋਰਾ ਪਿੱਟਿਆ ਜਾ ਰਿਹਾ ਹੈ, ਪਰ ਮੰਡੀ ਲਾਧੂਕਾ ਪੁਲਿਸ ਦੀ ਅਣਗਹਿਲੀ ਕਰ ਕੇ ਇਹ ਜਾਮ ਲੱਗ ਰਿਹਾ ਹੈ। ਜਦ ਕਿ ਮੰਡੀ ਲਾਧੂਕਾ ਦੀ ਪੁਲਿਸ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਮੋਟਰਸਾਈਕਲ ਅਤੇ ਘੋੜੇ ਟਰਾਲੇ ਦੇ ਹਾਦਸੇ ਦੌਰਾਨ ਮੌਕੇ ’ਤੇ ਮੋਟਰਸਾਈਕਲ ਸਵਾਰ ਵਲੋਂ ਮੰਡੀ ਲਾਧੂਕਾ ਦੇ ਇੰਚਾਰਜ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਨੇ ਮੰਡੀ ਲਾਧੂਕਾ ਦੇ ਪੁਲਿਸ ਚੌਕੀ ਦੇ ਮੁਨਸ਼ੀ ਅਤੇ ਦੋ ਹੋਰ ਮੁਲਾਜ਼ਮਾਂ ਨੂੰ ਭੇਜਿਆ ਤਾਂ ਉਸ ਤੋਂ ਪਹਿਲਾ ਹਾਦਸੇ ਦੌਰਾਨ ਹੋਏ ਇਕੱਠੇ ਲੋਕਾਂ ਨੇ ਮੋਟਰਸਾਈਕਲ ਨੂੰ ਟਰਾਲੇ ਥਲੋਂ ਕੱਢ ਲਿਆ ਗਿਆ ਅਤੇ ਜਾਮ ਨੂੰ ਲੋਕਾਂ ਵਲੋਂ ਖੁਲ੍ਹਵਾ ਦਿੱਤਾ ਗਿਆ। ਪਰ ਮੌਕੇ ’ਤੇ ਪਹੁੰਚੀ ਪੁਲਿਸ ਦੇ ਮੁਨਸ਼ੀ ਨੂੰ ਮੋਟਰਸਾਈਕਲ ਦੇ ਚਾਲਕ ਵਲੋਂ ਕਿਹਾ ਗਿਆ ਕਿ ਮੈਨੂੰ ਤਾਂ ਅੱਜ ਟਰਾਲੇ ਵਾਲੇ ਨੇ ਥੱਲੇ ਦੇ ਕੇ ਕੁਚਲ ਦੇਣਾ ਸੀ ਅਤੇ ਆਪਾ ਟਰਾਲੇ ਵਾਲੇ ਦਾ ਪਿੱਛਾ ਕਰਕੇ ਉਸ ਨੂੰ ਰੋਕ ਕੇ ਸਮਝਾਈਏ ਕਿ ਮੰਡੀ ਲਾਧੂਕਾ ਬੱਸ ਅੱਡੇ ’ਤੇ ਆਕੇ ਤੇਜ਼ ਰਫ਼ਤਾਰ ਨਾ ਕਰੋ ਸੰਭਾਲ ਕੇ ਚੱਲੋ, ਪਰ ਪੰਜਾਬ ਪੁਲਿਸ ਦੇ ਮੁਨਸ਼ੀ ਨੇ ਗੱਲ ਨੂੰ ਅਣਗੌਲਿਆ ਕਰਦਾ ਉੱਥੋਂ ਚੱਲਦਾ ਬਣਿਆ। ਉਸ ਤੋਂ ਬਾਅਦ ਫਿਰ ਜਾਮ ਲੱਗਣ ਦੇ ਕਾਰਨ ਕਈ ਘੰਟੇ ਲੋਕ ਜਾਮ ਵਿਚ ਫਸੇ ਰਹੇ, ਪਰ ਪੁਲਿਸ ਉੱਥੋਂ ਚੱਲਦੀ ਬਣੀ ਅਤੇ ਲੋਕ ਖੱਜਲ ਖ਼ੁਆਰ ਹੁੰਦੇ ਰਹੇ। ਇਸ ਮੌਕੇ ’ਤੇ ਰਾਹਗੀਰ ਲੋਕਾਂ ਨੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਮੰਡੀ ਲਾਧੂਕਾ ਦੇ ਬੱਸ ਅੱਡੇ ’ਤੇ ਲੱਗ ਰਹੇ ਜਾਮ ਦਾ ਹੱਲ ਕੀਤਾ ਜਾਵੇ ਤਾਂ ਜੋ ਲੋਕ ਨਿੱਤ ਹੋ ਰਹੀ ਖੱਜਲ ਖ਼ੁਆਰੀ ਤੋਂ ਬੱਚ ਸਕਣ।
Ad Position 22
No active advertisement
ਪਿਛਲੀ ਖ਼ਬਰ ਸੰਦੀਪ ਜਾਖੜ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਨੇ ਅਬੋਹਰ ਦੇ ਮੁੱਖ ਬਾਜ਼ਾਰ ਵਿਚ ਲੋਕਾਂ ਨੂੰ ਦਿੱਤੀਆਂ ਦੀਵਾਲੀ ਦੀਆਂ ਵਧਾਈਆਂ ਅਗਲੀ ਖ਼ਬਰ 1.14 ਕਰੋੜ ਰੁਪਏ ਦੀ ਲਾਗਤ ਨਾਲ ‘ਰੋੜਾਂ ਵਾਲੀ ਮਾਈਨਰ’ ਦੀ ਹੋਵੇਗੀ ਕੰਕਰੀਟ ਲਾਈਨਿੰਗ-ਵਿਧਾਇਕ ਗੋਲਡੀ ਕੰਬੋਜ
Ad Position 24