06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਅਰੋੜਾ ਵਿਕਾਸ ਮੰਚ ਨੇ ਦੋ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ’ਚ ਦਿੱਤਾ ਸਹਿਯੋਗ

ਅਬੋਹਰ, 5 ਸਤੰਬਰ (ਵਿਵੇਕ ਹੂੜੀਆ)- ਸਮਾਜ ਸੇਵਾ ਦੇ ਖੇਤਰ ’ਚ ਮੋਹਰੀ ਭੂਮਿਕਾ ਨਿਭਾ ਰਹੇ -ਅਰੋੜਾ ਵਿਕਾਸ ਮੰਚ’ ਨੇ ਪ੍ਰਧਾਨ ਗਗਨ ਚੁੱਘ ਦੀ ਅਗਵਾਈ ਹੇਠ ਦੋ ਹੋਰ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ’ਚ ਵਿਸ਼ੇਸ਼ ਸਹਿਯੋਗ ਦਿੱਤਾ ਹੈ। ਮੰਚ ਦੇ ਪ੍ਰਧਾਨ ਗਗਨ ਚੁੱਘ ਨੇ ਦੱਸਿਆ ਕਿ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨੇ ਧੀਆਂ ਦੇ ਵਿਆਹ ਲਈ ਮੰਚ ਨਾਲ ਸੰਪਰਕ ਕੀਤਾ ਸੀ।

Ad Position 21
repet_subhas-goyals [Copy P29]
ਅਰੋੜਾ ਵਿਕਾਸ ਮੰਚ ਦੇ ਪ੍ਰਧਾਨ ਗਗਨ ਚੁੱਘ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ 06-09-2026
ਅਬੋਹਰ, 5 ਸਤੰਬਰ (ਵਿਵੇਕ ਹੂੜੀਆ)- ਸਮਾਜ ਸੇਵਾ ਦੇ ਖੇਤਰ ’ਚ ਮੋਹਰੀ ਭੂਮਿਕਾ ਨਿਭਾ ਰਹੇ -ਅਰੋੜਾ ਵਿਕਾਸ ਮੰਚ’ ਨੇ ਪ੍ਰਧਾਨ ਗਗਨ ਚੁੱਘ ਦੀ ਅਗਵਾਈ ਹੇਠ ਦੋ ਹੋਰ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ’ਚ ਵਿਸ਼ੇਸ਼ ਸਹਿਯੋਗ ਦਿੱਤਾ ਹੈ। ਮੰਚ ਦੇ ਪ੍ਰਧਾਨ ਗਗਨ ਚੁੱਘ ਨੇ ਦੱਸਿਆ ਕਿ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨੇ ਧੀਆਂ ਦੇ ਵਿਆਹ ਲਈ ਮੰਚ ਨਾਲ ਸੰਪਰਕ ਕੀਤਾ ਸੀ। ਸੰਸਥਾ ਵਲੋਂ ਪੂਰੀ ਜਾਂਚ-ਪੜਤਾਲ ਕਰਨ ਤੋਂ ਬਾਅਦ ਵਿਆਹ ਲਈ ਲੋੜੀਂਦਾ ਸਾਰਾ ਰਾਸ਼ਨ, ਦੁੱਧ, ਪਨੀਰ ਤੇ ਮਿਠਾਈਆਂ ਦਾ ਪ੍ਰਬੰਧ ਕਰਕੇ ਦਿੱਤਾ ਗਿਆ। ਇਹ ਸਹਿਯੋਗ ਦਾਨੀ ਸੱਜਣਾਂ ਡੋਨੀ ਮੱਕੜ, ਸਾਹਿਲ ਅਰੋੜਾ, ਰਾਜੀਵ ਧੂੜੀਆ, ਕ੍ਰਿਸ਼ਨ ਚੁੱਘ, ਸਮੀਰ ਸਚਦੇਵਾ, ਸੁਰਿੰਦਰਪਾਲ ਚੁੱਘ ਅਤੇ ਰਾਜੇਸ਼ ਠਠਈ ਦੇ ਵਿਸ਼ੇਸ਼ ਯੋਗਦਾਨ ਨਾਲ ਕੀਤਾ ਗਿਆ ਜਿਨ੍ਹਾਂ ਦਾ ਮੰਚ ਵਲੋਂ ਧੰਨਵਾਦ ਕੀਤਾ ਗਿਆ। ਗਗਨ ਚੁੱਘ ਨੇ ਦੱਸਿਆ ਕਿ ਇਨ੍ਹਾਂ ਦੋ ਲੜਕੀਆਂ ਸਮੇਤ ਮੰਚ ਹੁਣ ਤੱਕ ਕੁੱਲ 166 ਲੋੜਵੰਦ ਧੀਆਂ ਦੇ ਵਿਆਹਾਂ ’ਚ ਸਹਿਯੋਗ ਕਰ ਚੁੱਕਾ ਹੈ। ਇਸ ਮੌਕੇ ਉਨ੍ਹਾਂ ਨੇ ਨਵ-ਵਿਆਹੇ ਜੋੜਿਆਂ ਨੂੰ ਸੁਖਾਵੇਂ ਤੇ ਖ਼ੁਸ਼ਹਾਲ ਵੈਵਾਹਿਕ ਜੀਵਨ ਲਈ ਆਸ਼ੀਰਵਾਦ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਰਿਟਾਇਰਡ ਅਫ਼ਸਰ ਐਸੋਸੀਏਸ਼ਨ ਵਲੋਂ ਅੱਜ ਸ੍ਰੀ ਗੀਤਾ ਮੰਦਰ ’ਚ ਵੰਡਿਆ ਜਾਵੇਗਾ ਰਾਸ਼ਨ ਅਗਲੀ ਖ਼ਬਰ ਸੇਵਾ ਭਾਰਤੀ ਦੇ ਸਹਿਯੋਗ ਨਾਲ ਪਿੰਡ ਹੀਰਾਂਵਾਲੀ ’ਚ ਲਗਾਇਆ ਮੁਫ਼ਤ ਮੈਡੀਕਲ ਚੈੱਕਅਪ ਕੈਂਪ
Ad Position 24