09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਵਣ ਸ਼ਹੀਦੀ ਦਿਵਸ ਦੀਆਂ ਤਿਆਰੀਆਂ ਸੰਬੰਧੀ ਅੱਜ ਹੋਵੇਗੀ ਮੀਟਿੰਗ

ਅਬੋਹਰ, 8 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ 11 ਸਤੰਬਰ ਨੂੰ ਸ਼ਹੀਦ ਮਾਤਾ ਅੰਮ੍ਰਿਤਾ ਦੇਵੀ ਸ਼ਹੀਦੀ ਸਮਾਰਕ ਪਿੰਡ ਮਹਿਰਾਜਪੁਰ ਸੀਤੋ ਗੁੰਨ੍ਹੋਂ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਵਣ ਸ਼ਹੀਦੀ ਦਿਵਸ ਮਨਾਇਆ ਜਾਵੇਗਾ। ਇਸ ਵਣ ਸ਼ਹੀਦੀ ਦਿਵਸ ਦੀਆਂ ਤਿਆਰੀਆਂ ਅਤੇ ਸਮਾਗਮ ਦੀ ਰੂਪ-ਰੇਖਾ ਤਿਆਰ ਕਰਨ ਲਈ ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਵਣ ਰੇਂਜ ਅਫ਼ਸਰ ਅਬੋਹਰ ਅਤੇ ਵਣ ਰੇਂਜ ਅਫ਼ਸਰ ਜੰਗਲੀ ਜੀਵ ਦੀ 9 ਸਤੰਬਰ ਦਿਨ ਬੁੱਧਵਾਰ ਸਵੇਰੇ 11 ਵਜੇ ਵਿਸ਼ੇਸ਼ ਮੀਟਿੰਗ ਵਣ ਰੇਂਜ ਦਫ਼ਤਰ ਅਬੋਹਰ ਵਿਖੇ ਹੋਵੇਗੀ।

Ad Position 21
repet_subhas-goyals [Copy P29]
ਪਰੀਸ਼ਾ ਭਠੇਜਾ ਪਿਤਾ-ਅਜੇ ਭਠੇਜਾ ਮਾਤਾ-ਗੀਤਾ ਭਠੇਜਾ ਵਾਸੀ- ਪਿੰਡ ਟਾਹਲੀ ਵਾਲਾ ਜੱਟਾਂ 09-09-2026
ਅਬੋਹਰ, 8 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ 11 ਸਤੰਬਰ ਨੂੰ ਸ਼ਹੀਦ ਮਾਤਾ ਅੰਮ੍ਰਿਤਾ ਦੇਵੀ ਸ਼ਹੀਦੀ ਸਮਾਰਕ ਪਿੰਡ ਮਹਿਰਾਜਪੁਰ ਸੀਤੋ ਗੁੰਨ੍ਹੋਂ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਵਣ ਸ਼ਹੀਦੀ ਦਿਵਸ ਮਨਾਇਆ ਜਾਵੇਗਾ। ਇਸ ਵਣ ਸ਼ਹੀਦੀ ਦਿਵਸ ਦੀਆਂ ਤਿਆਰੀਆਂ ਅਤੇ ਸਮਾਗਮ ਦੀ ਰੂਪ-ਰੇਖਾ ਤਿਆਰ ਕਰਨ ਲਈ ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਵਣ ਰੇਂਜ ਅਫ਼ਸਰ ਅਬੋਹਰ ਅਤੇ ਵਣ ਰੇਂਜ ਅਫ਼ਸਰ ਜੰਗਲੀ ਜੀਵ ਦੀ 9 ਸਤੰਬਰ ਦਿਨ ਬੁੱਧਵਾਰ ਸਵੇਰੇ 11 ਵਜੇ ਵਿਸ਼ੇਸ਼ ਮੀਟਿੰਗ ਵਣ ਰੇਂਜ ਦਫ਼ਤਰ ਅਬੋਹਰ ਵਿਖੇ ਹੋਵੇਗੀ। ਇਸ ਮੀਟਿੰਗ ਵਿਚ ਵੱਖ-ਵੱਖ ਰੇਂਜਾਂ ਦੇ ਵਣ ਮੁਲਾਜ਼ਮ, ਸੇਵਾ ਮੁਕਤ ਵਣ ਕਰਮਚਾਰੀ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ। ਇਸ ਮੀਟਿੰਗ ਸੰਬੰਧੀ ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ਼੍ਰੀ ਬਲਵਿੰਦਰ ਸਿੰਘ ਸੰਧੂ ਅਬੋਹਰ, ਸਰਪ੍ਰਸਤ ਜਗਦੀਪ ਸਿੰਘ ਢਿੱਲੋਂ ਅਤੇ ਜਨਰਲ ਸਕੱਤਰ ਮਹਿੰਦਰ ਸਿੰਘ ਧਾਲੀਵਾਲ ਨੇ ਸਾਂਝੇ ਪੈੱ੍ਰਸ ਬਿਆਨ ਰਾਹੀਂ ਦੱਸਿਆ ਕਿ ਸਾਲ 2005 ਤੋਂ ਇਹ ਵਣ ਸ਼ਹੀਦੀ ਦਿਵਸ ਭੋਪਾਲ ਮੱਧ ਪ੍ਰਦੇਸ਼ ਤੋਂ ਉਨ੍ਹਾਂ ਵਣ ਸ਼ਹੀਦਾਂ ਦੀ ਯਾਦ ਵਿਚ ਮਨਾਉਣਾ ਸ਼ੁਰੂ ਕੀਤਾ ਗਿਆ ਸੀ, ਜਿਨ੍ਹਾਂ ਆਪਣੀ-ਆਪਣੀ ਸ਼ਹੀਦੀ ਲੈਂਡ ਮਾਫ਼ੀਆ, ਜੰਗਲੀ ਜੀਵਾਂ ਦੀ ਰਾਖੀ ਲਈ ਸ਼ਿਕਾਰੀਆਂ ਨਾਲ ਅਤੇ ਰੁੱਖਾਂ ਦੀ ਰਾਖੀ ਕਰਦੇ ਦਿੱਤੀ ਸੀ। ਇਸੇ ਲੜੀ ਵਿਚ ਰਾਜਸਥਾਨ ਦੇ ਜ਼ਿਲ੍ਹਾ ਜੋਧਪੁਰ ਦੇ ਖੇਜਰੀ ਪਿੰਡ ਵਿਖੇ ਰੁੱਖਾਂ ਦੀ ਰਾਖੀ ਕਰਦੇ ਮਾਤਾ ਅੰਮ੍ਰਿਤਾ ਦੇਵੀਂ ਦੀ ਅਗਵਾਈ ਵਿਚ ਆਸ-ਪਾਸ ਦੇ ਇਲਾਕਿਆਂ ਦੇ ਤਕਰੀਬਨ 363 ਲੋਕਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਜਿੰਨਾ ਦੀ ਯਾਦ ਵਿਚ ਪੰਜਾਬ ਸਰਕਾਰ ਅਤੇ ਵਣ ਵਿਭਾਗ ਵਲੋਂ ਸੀਤੋ ਗੁੰਨੋ੍ਹ ਦੇ ਨਜ਼ਦੀਕ ਪਿੰਡ ਮਹਿਰਾਜਪੁਰ ਵਿਖੇ 6 ਏਕੜ ਦਾ ਬਹੁਤ ਸੁੰਦਰ ਪਾਰਕ ਬਣਾਇਆ ਗਿਆ ਹੈ। ਇਸ ਬਾਰੇ ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਮਿਤੀ 26 ਸਤੰਬਰ ਨੂੰ ਪ੍ਰਧਾਨ ਮੁੱਖ ਵਣ ਪਾਲ ਪੰਜਾਬ ਨਾਲ ਮੀਟਿੰਗ ਕਰਕੇ ਸ਼ਹੀਦ ਮਾਤਾ ਅੰਮ੍ਰਿਤਾ ਦੇਵੀ ਪਾਰਕ ਦੀ ਸਾਂਭ ਸੰਭਾਲ ਲਈ ਵਿਸ਼ੇਸ਼ ਫ਼ੰਡ ਦੇਣ ਅਤੇ ਵਣ ਵਿਭਾਗ ਦੇ ਸ਼ਹੀਦ ਹੋਏ ਵਣ ਮੁਲਾਜ਼ਮਾਂ ਦੇ ਵਾਰਸਾਂ ਨੂੰ ਸਨਮਾਨਿਤ ਕਰਨ ਦੀ ਮੰਗ ਕੀਤੀ। ਜਿਸ ਤਹਿਤ ਵਣ ਸ਼ਹੀਦੀ ਦਿਵਸ ਨੂੰ ਕਾਮਯਾਬ ਕਰਨ ਲਈ ਮੀਟਿੰਗ ਵਿਚ ਬਾਰੀਕੀ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸੰਦੀਪ ਜਾਖੜ ਨੇ ਮੇਅਰ ਸਣੇ ਵਾਟਰ ਵਰਕਸ ਦਾ ਦੌਰਾ ਕਰਕੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਲਈ ਮੁਫ਼ਤ ਸਕਿਉਰਿਟੀ ਗਾਰਡ ਕੋਰਸ ਸ਼ੁਰੂ
Ad Position 24