09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸੰਦੀਪ ਜਾਖੜ ਨੇ ਮੇਅਰ ਸਣੇ ਵਾਟਰ ਵਰਕਸ ਦਾ ਦੌਰਾ ਕਰਕੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਅਬੋਹਰ, 8 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਕੇਂਦਰ ਸਰਕਾਰ ਦੀ ਅੰਮ੍ਰਿਤ 2. 0 ਯੋਜਨਾ ਤਹਿਤ ਅਬੋਹਰ ਸ਼ਹਿਰ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਮਜ਼ਬੂਤ ਕਰਨ ਲਈ ਕਰੀਬ 7 ਕਰੋੜ ਰੁਪਏ ਦੀ ਲਾਗਤ ਵਾਲਾ ਵਾਟਰ ਸਪਲਾਈ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ।

Ad Position 21
repet_subhas-goyals [Copy P29]
ਅਬੋਹਰ ਦੇ ਵਾਟਰ ਵਰਕਸ ਦਾ ਦੌਰਾ ਕਰਨ ਦੌਰਾਨ ਵਿਧਾਇਕ ਸੰਦੀਪ ਜਾਖੜ ਨਾਲ ਨਗਰ ਨਿਗਮ ਮੇਅਰ ਪੂਜਾ ਵਧਵਾ ਅਤੇ ਹੋਰ ਅਧਿਕਾਰੀ। ਤਸਵੀਰ-ਤੇਜਿੰਦਰ ਸਿੰਘ ਖ਼ਾਲਸਾ 09-09-2026
ਅਬੋਹਰ, 8 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਕੇਂਦਰ ਸਰਕਾਰ ਦੀ ਅੰਮ੍ਰਿਤ 2.0 ਯੋਜਨਾ ਤਹਿਤ ਅਬੋਹਰ ਸ਼ਹਿਰ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਮਜ਼ਬੂਤ ਕਰਨ ਲਈ ਕਰੀਬ 7 ਕਰੋੜ ਰੁਪਏ ਦੀ ਲਾਗਤ ਵਾਲਾ ਵਾਟਰ ਸਪਲਾਈ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿਧਾਇਕ ਸੰਦੀਪ ਜਾਖੜ ਨੇ ਵਾਟਰ ਵਰਕਸ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਨਗਰ ਨਿਗਮ ਦੇ ਮੇਅਰ ਪੂਜਾ ਵਧਵਾ, ਕਰਨਲ ਐੱਸ.ਪੀ.ਆਰ ਗਾਬਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਉਨ੍ਹਾਂ ਵਾਟਰ ਵਰਕਸ ਵਿਖੇ ਮੌਜੂਦ ਮਸ਼ੀਨਰੀ, ਮੋਟਰਾਂ ਅਤੇ ਪਾਣੀ ਦੇ ਭੰਡਾਰਨ ਪ੍ਰਬੰਧਾਂ ਦਾ ਨਿਰੀਖਣ ਕੀਤਾ। ਵਿਧਾਇਕ ਜਾਖੜ ਨੇ ਦੱਸਿਆ ਕਿ ਪ੍ਰਾਜੈਕਟ ਤਹਿਤ ਕਰੀਬ ਸਾਢੇ 3 ਕਿੱਲੋਮੀਟਰ 500 ਐੱਮ.ਐੱਮ. (20 ਇੰਚ) ਅਤੇ 1 ਕਿੱਲੋਮੀਟਰ 200 ਐੱਮ.ਐੱਮ. (8 ਇੰਚ) ਪਾਈਪਲਾਈਨ ਵਿਛਾਈ ਜਾਵੇਗੀ। ਇਸ ਨਾਲ ਰਾਜੀਵ ਨਗਰ, ਸ਼ਿਵ ਸ਼ਕਤੀ ਨਗਰ, ਮੈਟਰੋ ਕਾਲੋਨੀ, ਚੰਡੀਗੜ੍ਹ ਮੁਹੱਲਾ, ਬਾਲਾ ਜੀ ਕਾਲੋਨੀ, ਮਹਿੰਦਰਾ ਕੋਲਡ ਸਟੋਰ ਇਲਾਕਾ, ਤਾਰਾ ਅਸਟੇਟ ਅਤੇ ਕੰਧਾਰੀ ਸਿੰਘ ਖੇਤਰ ਨੂੰ ਲਾਭ ਮਿਲਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਦਾ ਟੈਂਡਰ ਤਰਸੇਮ ਚੰਦ ਗਰਗ ਕੰਪਨੀ ਨੂੰ ਅਲਾਟ ਕੀਤਾ ਜਾ ਚੁੱਕਾ ਹੈ। ਸੰਦੀਪ ਜਾਖੜ ਨੇ ਕਿਹਾ ਕਿ ਸਾਲ 2024 ਵਿਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਬੋਹਰ ਵਿਖੇ ਇਨ੍ਹਾਂ ਮਸ਼ੀਨਾਂ ਅਤੇ ਮੋਟਰਾਂ ਦਾ ਮਹੂਰਤ ਕੀਤਾ ਗਿਆ ਸੀ ਪਰ ਲੰਬਾ ਸਮਾਂ ਬੀਤਣ ਦੇ ਬਾਵਜੂਦ ਇਹ ਮਸ਼ੀਨਰੀ ਮੌਕੇ ’ਤੇ ਹੀ ਪਈ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸਰਕਾਰ ਵਲੋਂ ਇਸ ਦਾ ਮਹੂਰਤ ਕੀਤਾ ਜਾ ਚੁੱਕਾ ਸੀ ਤਾਂ ਅੱਜ ਤੱਕ ਇਸ ਦੀ ਸਮੁੱਚੀ ਵਰਤੋਂ ਕਿਉਂ ਨਹੀਂ ਹੋ ਸਕੀ। ਵਿਧਾਇਕ ਨੇ ਦੱਸਿਆ ਕਿ ਪੁਰਾਣੇ ਵਾਟਰ ਵਰਕਸ ਦੇ ਪੌਂਡਾਂ ਵਿਚ ਲਗਭਗ 15 ਤੋਂ 20 ਫੁੱਟ ਤੱਕ ਸਿਲਟ ਜਮ੍ਹਾ ਹੋ ਚੁੱਕੀ ਹੈ, ਜਿਸ ਕਾਰਨ ਪਾਣੀ ਦੀ ਭੰਡਾਰਨ ਸਮਰੱਥਾ ਪ੍ਰਭਾਵਿਤ ਹੋ ਰਹੀ ਹੈ। ਅੰਮ੍ਰਿਤ 2.0 ਤਹਿਤ ਇਨ੍ਹਾਂ ਪੌਂਡਾਂ ਦੀ ਡੀ-ਸਿਲਟਿੰਗ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪਾਣੀ ਸਟੋਰ ਕਰਨ ਦੀ ਸਮਰੱਥਾ ਵਧੇਗੀ ਅਤੇ ਜਦੋਂ ਨਹਿਰ 10-15 ਦਿਨਾਂ ਲਈ ਬੰਦ ਰਹਿੰਦੀ ਹੈ, ਉਸ ਸਮੇਂ ਸ਼ਹਿਰ ਦੀ ਜਲ ਸਪਲਾਈ ਨੂੰ ਬਣਾਈ ਰੱਖਣ ਵਿਚ ਮਦਦ ਮਿਲੇਗੀ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਨੌਕਰੀਆਂ ਲਈ ਚੁਣੇ ਗਏ ਮੀਰਾ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਵਣ ਸ਼ਹੀਦੀ ਦਿਵਸ ਦੀਆਂ ਤਿਆਰੀਆਂ ਸੰਬੰਧੀ ਅੱਜ ਹੋਵੇਗੀ ਮੀਟਿੰਗ
Ad Position 24