08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਵਿਧਾਇਕ ਸੰਦੀਪ ਜਾਖੜ ਨੇ ਆਈ.ਸੀ.ਏ.ਆਰ.-ਸਿਫੈੱਟ ਅਤੇ ਕੇ.ਵੀ.ਕੇ. ਫ਼ਾਜ਼ਿਲਕਾ ਦੀਆਂ ਗਤੀਵਿਧੀਆਂ ਦਾ ਲਿਆ ਜਾਇਜ਼ਾ

ਫ਼ਾਜ਼ਿਲਕਾ, 8 ਸਤੰਬਰ (ਦਵਿੰਦਰ ਪਾਲ ਸਿੰਘ)-ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਆਈ. ਸੀ.

Ad Position 21
repet_subhas-goyals [Copy P29]
ਅਬੋਹਰ ਵਿਖੇ ਕੇ.ਵੀ.ਕੇ.ਅਤੇ ਸਿਫੈੱਟ ਦੇ ਦੌਰੇ ਦੌਰਾਨ ਫੈਬਰਿਕ ਡਿਜ਼ਾਈਨਿੰਗ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਔਰਤਾਂ ਨਾਲ ਮੀਟਿੰਗ ਕਰਦੇ ਹੋਏ ਵਿਧਾਇਕ ਸੰਦੀਪ ਜਾਖੜ। ਅਜੀਤ ਤਸਵੀਰ 09-09-2026
ਫ਼ਾਜ਼ਿਲਕਾ, 8 ਸਤੰਬਰ (ਦਵਿੰਦਰ ਪਾਲ ਸਿੰਘ)-ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਆਈ.ਸੀ.ਏ.ਆਰ-ਸਿਫੈੱਟ ਖੇਤਰੀ ਸਟੇਸ਼ਨ ਅਬੋਹਰ ਅਤੇ ਕੇ.ਵੀ.ਕੇ.ਫ਼ਾਜ਼ਿਲਕਾ ਦਾ ਦੌਰਾ ਕਰਕੇ ਵੱਖ-ਵੱਖ ਕਿਸਾਨ ਹਿਤੂ ਗਤੀਵਿਧੀਆਂ, ਪ੍ਰਯੋਗਸ਼ਾਲਾਵਾਂ, ਖੇਤੀ ਪ੍ਰੋਸੈਸਿੰਗ ਕੇਂਦਰ ਅਤੇ ਮਖਾਣਾ ਫ਼ੀਲਡ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਮਿੱਟੀ ਵਿਗਿਆਨ ਅਤੇ ਗ੍ਰਹਿ ਵਿਗਿਆਨ ਲੈਬਾਂ ਦਾ ਵੀ ਦੌਰਾ ਕਰਕੇ ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਲਈ ਚਲਾਈਆਂ ਜਾ ਰਹੀਆਂ ਸਿਖਲਾਈ ਯੋਜਨਾਵਾਂ ਦੀ ਸਮੀਖਿਆ ਕੀਤੀ। ਇਸ ਮੌਕੇ ਅਨੁਸੂਚਿਤ ਜਾਤੀ ਉਪ-ਯੋਜਨਾ ਤਹਿਤ ਆਯੋਜਿਤ ਇਕ ਮਹੀਨੇ ਦੀ ‘ਫੈਬਰਿਕ ਡਿਜ਼ਾਈਨਿੰਗ ਸਿਖਲਾਈ’ ਦਾ ਸਮਾਪਤੀ ਸਮਾਰੋਹ ਵੀ ਕਰਵਾਇਆ ਗਿਆ। ਇਸ ਵਿਚ 20 ਅਨੁਸੂਚਿਤ ਜਾਤੀ ਔਰਤਾਂ ਨੂੰ ਸਿਲਾਈ, ਕਢਾਈ, ਫੈਬਰਿਕ ਸਜਾਵਟ ਅਤੇ ਬੈਗ ਬਣਾਉਣ ਦੀ ਪ੍ਰੈਕਟੀਕਲ ਟਰੇਨਿੰਗ ਦਿੱਤੀ ਗਈ। ਸਮਾਗਮ ਦੇ ਅੰਤ ਵਿਚ ਵਿਧਾਇਕ ਸੰਦੀਪ ਜਾਖੜ ਨੇ ਸਾਰੇ 20 ਭਾਗੀਦਾਰਾਂ ਨੂੰ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਮੁਫ਼ਤ ਸਿਲਾਈ ਮਸ਼ੀਨਾਂ ਅਤੇ ਸਿਖਲਾਈ ਸਰਟੀਫਿਕੇਟ ਵੰਡੇ। ਸੰਸਥਾ ਦੇ ਵਿਗਿਆਨੀਆਂ ਨੇ ਵਿਧਾਇਕ ਨੂੰ ਖੇਤੀ ਆਧਾਰਿਤ ਆਮਦਨ ਵਧਾਉਣ ਅਤੇ ਮੁੱਲ-ਵਾਧਾ ਪ੍ਰੋਜੈਕਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ਵਿਖੇ ਮਨਾਇਆ ਅੰਤਰਰਾਸ਼ਟਰੀ ਸਾਖਰਤਾ ਦਿਵਸ ਅਗਲੀ ਖ਼ਬਰ ਸਰਕਾਰੀ ਕੰਨਿਆ ਸਕੂਲ ’ਚ ’ਸਾਇੰਸ ਔਨ ਵਹੀਲਜ਼’ ਪ੍ਰੋਗਰਾਮ ਆਯੋਜਿਤ
Ad Position 24