10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸਿੱਧੀ ਵਿਨਾਇਕ ਗਣੇਸ਼ ਮੰਡਲ ਵਲੋਂ 13ਵਾਂ ਗਣੇਸ਼ ਉਤਸਵ 14 ਨੂੰ

ਅਬੋਹਰ, 9 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਸਿੱਧੀ ਵਿਨਾਇਕ ਗਣੇਸ਼ ਮੰਡਲ ਵਲੋਂ ਪੁਰਾਣੀ ਫ਼ਾਜ਼ਿਲਕਾ ਰੋਡ ਸਥਿਤ ਗਣੇਸ਼ ਵਿਹਾਰ ਕਾਲੋਨੀ ਵਿਖੇ 13ਵਾਂ ਗਣੇਸ਼ ਉਤਸਵ 14 ਸਤੰਬਰ ਤੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਮੰਡਲ ਦੇ ਮੈਂਬਰਾਂ ਵਲੋਂ ਆਮ ਆਦਮੀ ਪਾਰਟੀ ਦੇ ਯੂਥ ਆਗੂ ਨਿਤਿਨ ਤਾਇਲ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਅਬੋਹਰ ਦੀ ਹਲਕਾ ਇੰਚਾਰਜ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਅਬੋਹਰ, 9 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਸਿੱਧੀ ਵਿਨਾਇਕ ਗਣੇਸ਼ ਮੰਡਲ ਵਲੋਂ ਪੁਰਾਣੀ ਫ਼ਾਜ਼ਿਲਕਾ ਰੋਡ ਸਥਿਤ ਗਣੇਸ਼ ਵਿਹਾਰ ਕਾਲੋਨੀ ਵਿਖੇ 13ਵਾਂ ਗਣੇਸ਼ ਉਤਸਵ 14 ਸਤੰਬਰ ਤੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਮੰਡਲ ਦੇ ਮੈਂਬਰਾਂ ਵਲੋਂ ਆਮ ਆਦਮੀ ਪਾਰਟੀ ਦੇ ਯੂਥ ਆਗੂ ਨਿਤਿਨ ਤਾਇਲ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਅਬੋਹਰ ਦੀ ਹਲਕਾ ਇੰਚਾਰਜ ਡਾ.ਸੁਹਾਨੀ ਡੋਡਾ ਨੂੰ ਸੱਦਾ ਪੱਤਰ ਭੇਟ ਕਰਕੇ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਮੰਡਲ ਮੈਂਬਰਾਂ ਅਨੁਸਾਰ 14 ਸਤੰਬਰ ਸੋਮਵਾਰ ਨੂੰ ਸਵੇਰੇ 10 ਵਜੇ ਗਣੇਸ਼ ਵਿਹਾਰ ਕਾਲੋਨੀ ਵਿਖੇ ਭਗਵਾਨ ਗਣੇਸ਼ ਦੀ ਆਕਰਸ਼ਕ ਮੂਰਤੀ ਸਥਾਪਿਤ ਕੀਤੀ ਜਾਵੇਗੀ।ਉਪਰੰਤ ਰੋਜ਼ਾਨਾ ਸਵੇਰੇ 7 ਤੋਂ 9 ਵਜੇ ਤੇ ਰਾਤ 8 ਤੋਂ 9 ਵਜੇ ਭਗਵਾਨ ਗਣੇਸ਼ ਦੀ ਆਰਤੀ ਕੀਤੀ ਜਾਵੇਗੀ। ਇਸ ਦੌਰਾਨ ਗਲੀ ਨੰਬਰ 1 ਸਥਿਤ ਵੱਡੇ ਮੰਦਰ ਤੋਂ ਸ਼ੋਭਾ ਯਾਤਰਾ ਕੱਢ ਕੇ ਗਣੇਸ਼ ਜੀ ਦੀ ਮੂਰਤੀ ਨੂੰ ਸਮਾਗਮ ਸਥਾਨ ਤੱਕ ਲਿਆਂਦਾ ਜਾਵੇਗਾ। ਸੱਤ ਦਿਨ ਚੱਲਣ ਵਾਲੇ ਗਣੇਸ਼ ਉਤਸਵ ਦੌਰਾਨ ਹਰ ਰੋਜ਼ ਰਾਤ 8 ਵਜੇ ਤੋਂ ਪ੍ਰਭੂ ਇੱਛਾ ਤੱਕ ਭਜਨ ਕੀਰਤਨ ਹੋਵੇਗਾ। 14 ਸਤੰਬਰ ਨੂੰ ਸ਼੍ਰੀ ਸਿੰਦੂਰੀ ਬਾਲਾ ਜੀ ਭਜਨ ਮੰਡਲ ਟਰੱਸਟ, 15 ਸਤੰਬਰ ਨੂੰ ਸ਼੍ਰੀ ਸ਼ਿਆਮ ਸਲੋਣਾ ਸੇਵਕ ਮੰਡਲ, 16 ਸਤੰਬਰ ਨੂੰ ਪ੍ਰਯਾਸ ਸੰਘ (ਗਊ ਸੇਵਾ ਨੂੰ ਸਮਰਪਿਤ), 17 ਸਤੰਬਰ ਨੂੰ ਸ਼੍ਰੀ ਹਰੀ ਕੀਰਤਨ ਮੰਡਲ ਤੇ 18 ਸਤੰਬਰ ਨੂੰ ਸ਼੍ਰੀ ਬਾਲਾ ਜੀ ਸੰਘ ਦੇ ਮੈਂਬਰ ਸੰਗੀਤਮਈ ਗੁਣਗਾਨ ਕਰਨਗੇ। 19 ਸਤੰਬਰ ਨੂੰ ਵਿਸ਼ਾਲ ਭੰਡਾਰੇ ਦਾ ਪ੍ਰਬੰਧ ਕੀਤਾ ਜਾਵੇਗਾ। ਉਪਰੰਤ 20 ਸਤੰਬਰ ਐਤਵਾਰ ਨੂੰ ਭਗਵਾਨ ਗਣੇਸ਼ ਦੀ ਮੂਰਤੀ ਦਾ ਵਿਸਰਜਨ ਕੀਤਾ ਜਾਵੇਗਾ। ਇਸ ਮੌਕੇ ਰਾਹੁਲ ਤਾਇਲ, ਦੀਪਕ ਗੋਇਲ, ਗੋਪਾਲ ਗੋਇਲ ਤੇ ਆਸ਼ੀਸ਼ ਸਿੰਗਲਾ ਸਮੇਤ ਮੰਡਲ ਦੇ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਲਾਲਾਬਾਦ ’ਚ ਗੈਰ-ਕਾਨੂੰਨੀ ਮਾਈਨਿੰਗ ’ਤੇ ਵਿਧਾਇਕ ਗੋਲਡੀ ਤੇ ਪੁਲਿਸ ਨੇ ਮਾਰਿਆ ਛਾਪਾ ਜੇ.ਸੀ.ਬੀ. ਤੇ ਟਰਾਲੇ ਜ਼ਬਤ ਅਗਲੀ ਖ਼ਬਰ ਹਰ ਵਾਰਡ ਵਿਚ ਪਹੁੰਚ ਕੇ ਸਮੱਸਿਆਵਾਂ ਦੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ- ਅਸ਼ੋਕ ਜੈਰਥ
Ad Position 24