11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 3 ਮੁਕੱਦਮੇ ਦਰਜ

ਫ਼ਾਜ਼ਿਲਕਾ, 10 ਸਤੰਬਰ (ਦਵਿੰਦਰ ਪਾਲ ਸਿੰਘ)- ਥਾਣਾ ਵੈਰੋਕੇ ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਐੱਚ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਫ਼ਾਜ਼ਿਲਕਾ, 10 ਸਤੰਬਰ (ਦਵਿੰਦਰ ਪਾਲ ਸਿੰਘ)- ਥਾਣਾ ਵੈਰੋਕੇ ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਐੱਚ.ਸੀ. ਪਾਇਲ ਬਜਾਜ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਕੱਚਾ ਕਾਲੇਵਾਲਾ ਕੋਲ ਪੁੱਜੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕਈ ਅਣਪਛਾਤੇ ਵਿਅਕਤੀ ਟਰੈਕਟਰ ਟਰਾਲੀਆਂ ਨਾਲ ਚੰਦਭਾਨ ਡਰੇਨ ਸੇਮ-ਨਾਲ਼ੇ ਵਿਚੋਂ ਨਾਜਾਇਜ਼ ਮਾਈਨਿੰਗ ਕਰਕੇ ਰੇਤਾ ਚੋਰੀ ਕਰਕੇ ਵੇਚਦੇ ਹਨ ਜਿਸ ’ਤੇ ਛਾਪੇਮਾਰੀ ਕਰਕੇ ਇਕ ਸੋਨਾਲੀਕਾ 750 ਟਰੈਕਟਰ ਸਮੇਤ ਟਰਾਲੀ ਰੇਤ ਨਾਲ ਭਰੀ ਕਰੀਬ 300 ਫੁੱਟ, ਇਕ ਟਰੈਕਟਰ ਅਰਜਨ 555 ਡੀ.ਆਈ. 2023 ਮਾਡਲ ਸਮੇਤ ਟਰਾਲੀ, ਇਕ ਟਰੈਕਟਰ ਅਰਜਨ 605 ਡੀ.ਆਈ., ਇਕ ਜੇ.ਸੀ.ਬੀ. ਤੇ ਇਕ ਫੋਰਡ ਈਕੋਸਪੋਰਟ ਗੱਡੀ ਬਰਾਮਦ ਕੀਤੀ ਗਈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਰਾਣੀ ਰੰਜਸ਼ ਕਾਰਨ ਕੁੱਟਮਾਰ ਕਰਨ ਵਾਲੇ 10 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਫਾਜ਼ਿਲਕਾ- ਥਾਣਾ ਸਦਰ ਫ਼ਾਜ਼ਿਲਕਾ ਪੁਲਿਸ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਵਾਲੇ 10 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਜੰਟ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਓਝਾ ਵਾਲੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀਆਂ ਵਲੋਂ ਸਰਬਨ ਸਿੰਘ ਫ਼ੌਜੀ ਦੇ ਕਹਿਣ ’ਤੇ ਪੁਰਾਣੀ ਰੰਜਸ਼ ਕਰਕੇ ਉਸ ਦੀ ਕੁੱਟਮਾਰ ਕੀਤੀ ਗਈ ਹੈ ਜਿਸ ’ਤੇ ਗੁਰਪ੍ਰੀਤ ਸਿੰਘ ਪੁੱਤਰ ਗੁਰਬਾਜ਼ ਸਿੰਘ ਵਾਸੀ ਮੰਡੀ ਲਾਧੂਕਾ, ਗੁਰਪ੍ਰੀਤ ਸਿੰਘ ਪੁੱਤਰ ਮੰਗਤ ਸਿੰਘ ਵਾਸੀ ਕਰਨੀ ਖੇੜਾ, ਮਨੀਸ਼ ਪੁੱਤਰ ਬਲਜਿੰਦਰ ਸਿੰਘ ਵਾਸੀ ਝੋਕ ਡਿੱਪੂਲਾਣਾ, ਬੱਬੂ ਪੁੱਤਰ ਪਾਲਾ ਸਿੰਘ ਵਾਸੀ ਡੇਰਾ ਬਾਜ਼ੀਗਰ ਦਾਖਲੀ ਕਬੂਲ ਸ਼ਾਹ ਹਿਠਾੜ, ਹਰਮਨ ਗਾਂਧੀ ਵਾਸੀ ਓਡੀਆ, ਰਾਹੁਲ ਉਰਫ਼ ਰਾਹੀ ਪੁੱਤਰ ਪੰਮਾ ਸਿੰਘ ਵਾਸੀ ਕਾਂਵਾਂ ਵਾਲੀ, ਕੰਨੂ ਬਾਲਮੀਕੀ ਵਾਸੀ ਕਾਂਸ਼ੀ ਰਾਮ ਕਾਲੋਨੀ ਫ਼ਾਜ਼ਿਲਕਾ, ਮੁਖ਼ਤਿਆਰ ਸਿੰਘ ਉਰਫ਼ ਮੁੱਖਾ ਪੁੱਤਰ ਦੀਵਾਨ ਸਿੰਘ ਵਾਸੀ ਠਗਣੀ, ਗਿਆਨੀ ਵਾਸੀ ਫ਼ਾਜ਼ਿਲਕਾ ਤੇ ਸਰਬਨ ਸਿੰਘ ਫ਼ੌਜੀ ਪੁੱਤਰ ਰੇਸ਼ਮ ਸਿੰਘ ਵਾਸੀ ਝੋਕ ਡਿੱਪੂਲਾਣਾ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਨਸ਼ੀਲੇ ਪਦਾਰਥਾਂ ਤੇ ਤੇਜ਼ਧਾਰ ਹਥਿਆਰਾਂ ਸਮੇਤ 10 ਵਿਅਕਤੀ ਕਾਬੂ ਫਾਜ਼ਿਲਕਾ - ਥਾਣਾ ਅਰਨੀਵਾਲਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਤੇ 2 ਕਾਪਿਆਂ ਸਮੇਤ 10 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬੀਰਬਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਉਕਤ ਵਿਅਕਤੀ ਨਸ਼ੀਲੀਆਂ ਗੋਲੀਆਂ, ਹੈਰੋਇਨ ਵੇਚਣ ਤੇ ਸੇਵਨ ਕਰਨ ਦੇ ਆਦੀ ਹਨ ਜੋ ਨਸ਼ਾ ਕਰਕੇ ਅਰਨੀਵਾਲਾ ਏਰੀਏ ਵਿਚ ਰਾਤ ਸਮੇਂ ਰਾਹਗੀਰਾਂ ’ਤੇ ਜਾਨਲੇਵਾ ਹਮਲਾ ਕਰਕੇ ਲੁੱਟਾਂ ਖੋਹਾਂ ਕਰਦੇ ਹਨ ਜਿਨ੍ਹਾਂ ਕੋਲੋਂ 6 ਗਰਾਮ ਹੈਰੋਇਨ, 490 ਨਸ਼ੀਲੀਆਂ ਗੋਲੀਆਂ, 250 ਗਰਾਮ ਚੂਰਾ ਪੋਸਤ, ਇਕ ਲਾਈਟਰ ਪੰਨੀ, 20 ਰੁਪਏ ਦਾ ਜਲਿਆ ਹੋਇਆ ਕਰੰਸੀ ਨੋਟ ਤੇ 2 ਕਾਪੇ ਬਰਾਮਦ ਕੀਤੇ ਗਏ। ਇਸ ਸਬੰਧੀ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਸ਼ਿੰਦਾ ਸਿੰਘ, ਲਵਪ੍ਰੀਤ ਸਿੰਘ ਉਰਫ਼ ਲੱਬੀ ਪੁੱਤਰ ਬਿੱਟੂ, ਜਸਕਰਨ ਸਿੰਘ ਉਰਫ਼ ਜੱਸੂ ਪੁੱਤਰ ਸਤਨਾਮ ਸਿੰਘ, ਬਲਵੀਰ ਸਿੰਘ ਉਰਫ਼ ਗੱਗੂ ਪੁੱਤਰ ਬਲਦੇਵ ਸਿੰਘ, ਹਰਮੀਤ ਸਿੰਘ ਉਰਫ਼ ਚਿੱਟੀ ਪੁੱਤਰ ਪ੍ਰਤਾਪ ਸਿੰਘ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਕਾਬਲ ਸਿੰਘ ਸਾਰੇ ਵਾਸੀ ਢਿੱਪਾਂ ਵਾਲੀ, ਜੋਗਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਗਲੀ ਨੰਬਰ 3 ਅਰਨੀਵਾਲਾ, ਤੇਜਿੰਦਰ ਉਰਫ਼ ਕਾਲਾ ਪੁੱਤਰ ਅਮਰ ਸਿੰਘ ਵਾਸੀ ਨੇੜੇ ਅਰਨੀਵਾਲਾ, ਬਲਵਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਅਤੇ ਗੁਰਜੰਟ ਸਿੰਘ ਪੁੱਤਰ ਬਲਵੀਰ ਸਿੰਘ ਦੋਵੇਂ ਵਾਸੀ ਮਿੱਡਾ ਖ਼ਿਲਾਫ਼ ਪੁਲਿਸ ਨੇ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਖੇਡ ਅਫ਼ਸਰ ਨੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀ ਕਰਵਾਈ ਸ਼ੁਰੂਆਤ ਅਗਲੀ ਖ਼ਬਰ ਵਿਧਾਇਕ ਸਵਨਾ ਵਲੋਂ ਫ਼ਾਜ਼ਿਲਕਾ ਤੋਂ 2 ਬੱਸਾਂ ਰਵਾਨਾ
Ad Position 24