12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਐਕਸਟੈਨਸ਼ਨ ਲੈਕਚਰ ਕਰਵਾਇਆ

ਜਲਾਲਾਬਾਦ, 10 ਸਤੰਬਰ (ਜਸਕਰਨ ਸਿੰਘ ਤਨੇਜਾ)- ਸਥਾਨਕ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵਿਖੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਸ਼ੋਕ ਕੁਮਾਰ ਅਨੇਜਾ, ਪ੍ਰਧਾਨ ਪ੍ਰਦੀਪ ਕੁਮਾਰ ਚੁੱਘ, ਖ਼ਜ਼ਾਨਚੀ ਚੰਦਰ ਸ਼ੇਖਰ ਗੂੰਬਰ, ਸਿੱਖਿਆ ਸ਼ਾਸਤਰੀ ਸਰਦਾਰ ਗੁਰਬਖ਼ਸ਼ ਸਿੰਘ ਖੁਰਾਨਾ, ਪ੍ਰਿੰਸੀਪਲ ਡਾ. ਨੀਤਿਕਾ ਦੀ ਯੋਗ ਅਗਵਾਈ ਅਧੀਨ ਕਲਾਸ-ਰੂਮ ਤੋਂ ਪਰੇ ਵਿਚਾਰਾਂ ਤੋਂ ਨਵੀਨਤਾ ਤੱਕ ਵਿਸੇ ਤੇ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ ਜਿਸ ਵਿਚ ਧੀਰਜ ਨਾਗਪਾਲ (ਹਰਕਿਸ਼ਨ ਪਬਲਿਕ ਸਕੂਲ ਜਲਾਲਾਬਾਦ) ਵਿਸ਼ੇਸ਼ ਤੌਰ ’ਤੇ ਪਹੁੰਚੇ।

Ad Position 21
repet_subhas-goyals [Copy P29]
ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਦੀ ਪ੍ਰਿੰਸੀਪਲ ਡਾ.ਨੀਤਿਕਾ ਅਤੇ ਸਮੂਹ ਸਟਾਫ਼ ਧੀਰਜ ਨਾਗਪਾਲ ਨੂੰ ਸਨਮਾਨਿਤ ਕਰਦੇ ਹੋਏ। ਤਸਵੀਰ-ਜਸਕਰਨ ਸਿੰਘ ਤਨੇਜਾ 11-09-2026
ਜਲਾਲਾਬਾਦ, 10 ਸਤੰਬਰ (ਜਸਕਰਨ ਸਿੰਘ ਤਨੇਜਾ)- ਸਥਾਨਕ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵਿਖੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਸ਼ੋਕ ਕੁਮਾਰ ਅਨੇਜਾ, ਪ੍ਰਧਾਨ ਪ੍ਰਦੀਪ ਕੁਮਾਰ ਚੁੱਘ, ਖ਼ਜ਼ਾਨਚੀ ਚੰਦਰ ਸ਼ੇਖਰ ਗੂੰਬਰ, ਸਿੱਖਿਆ ਸ਼ਾਸਤਰੀ ਸਰਦਾਰ ਗੁਰਬਖ਼ਸ਼ ਸਿੰਘ ਖੁਰਾਨਾ, ਪ੍ਰਿੰਸੀਪਲ ਡਾ. ਨੀਤਿਕਾ ਦੀ ਯੋਗ ਅਗਵਾਈ ਅਧੀਨ ਕਲਾਸ-ਰੂਮ ਤੋਂ ਪਰੇ ਵਿਚਾਰਾਂ ਤੋਂ ਨਵੀਨਤਾ ਤੱਕ ਵਿਸੇ ਤੇ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ ਜਿਸ ਵਿਚ ਧੀਰਜ ਨਾਗਪਾਲ (ਹਰਕਿਸ਼ਨ ਪਬਲਿਕ ਸਕੂਲ ਜਲਾਲਾਬਾਦ) ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਿੱਖਿਆ ਸਿਰਫ਼ ਕਲਾਸ-ਰੂਮ ਕਿਤਾਬਾਂ ਤੇ ਪ੍ਰੀਖਿਆਵਾਂ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਵਿਦਿਆਰਥੀਆਂ ਨੂੰ ਆਪਣੇ ਵਿਚਾਰਾ ਨੂੰ ਅਮਲ ਵਿਚ ਲਿਆਉਣ ਅਤੇ ਨਵੀਆਂ ਚੀਜ਼ਾਂ ਬਣਾਉਣ ਦੇ ਮੌਕੇ ਮਿਲਣੇ ਚਾਹੀਦੇ ਹਨ। ਜਦੋਂ ਕੋਈ ਵਿਦਿਆਰਥੀ ਕਿਸੇ ਸਮੱਸਿਆ ਬਾਰੇ ਸੋਚਦਾ ਹੈ ਤੇ ਉਸ ਦਾ ਨਵਾਂ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਹੈ ਤਾਂ ਵਿਚਾਰ ਨਵੀਨਤਾ ਵਿਚ ਬਦਲ ਜਾਂਦਾ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ.ਨੀਤਿਕਾ ਨੇ ਧੀਰਜ ਨਾਗਪਾਲ ਨੂੰ ਸਨਮਾਨ ਚਿੰਨ੍ਹ ਦੇ ਕੇ ਧੰਨਵਾਦ ਕੀਤਾ। ਇਸ ਮੌਕੇ ’ਤੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬਾਰੇਕੇ ’ਚ ‘ਆਪ’ ਦੀ ਅੰਦਰੂਨੀ ਨਾਰਾਜ਼ਗੀ ਖ਼ਤਮ, ਸੰਦੀਪ ਸਿੰਘ ਭੱਟੀ ਦੀ ਪਹਿਲਕਦਮੀ ਨਾਲ ਵਰਕਰਾਂ ਦੇ ਗਿਲੇ-ਸ਼ਿਕਵੇ ਦੂਰ ਅਗਲੀ ਖ਼ਬਰ ਜਲ ਸਪਲਾਈ ਮੁਲਾਜ਼ਮ 12 ਸਤੰਬਰ ਨੂੰ ਸੰਗਰੂਰ ਰੈਲੀ ’ਚ ਹੋਣਗੇ ਸ਼ਾਮਿਲ- ਗੁਰਮੀਤ ਸਿੰਘ, ਰਾਕੇਸ਼ ਸਿੰਘ
Ad Position 24