12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਮੁਹੱਲੇ ਅੰਦਰ ਚੱਲਦੀ ਵੈਲਡਿੰਗ ਦੀ ਦੁਕਾਨ ਚੁਕਵਾਉਣ ਸੰਬੰਧੀ ਐੱਸ.ਡੀ.ਐਮ.ਨੂੰ ਕੀਤੀ ਲਿਖਤੀ ਅਪੀਲ

ਬੱਲੂਆਣਾ, 11 ਸਤੰਬਰ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਹਿੰਮਤਪੁਰਾ ਵਿਖੇ ਪਿੰਡ ਦੀ ਮੇਨ ਗਲੀ ਵਿਚ ਚੱਲਦੀ ਵੈਲਡਿੰਗ ਦੀ ਦੁਕਾਨ ਚੁਕਵਾਉਣ ਸਬੰਧੀ ਮੁਹੱਲਾ ਵਾਸੀਆਂ ਨੇ ਜਿੱਥੇ ਐੱਸ. ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਬੱਲੂਆਣਾ, 11 ਸਤੰਬਰ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਹਿੰਮਤਪੁਰਾ ਵਿਖੇ ਪਿੰਡ ਦੀ ਮੇਨ ਗਲੀ ਵਿਚ ਚੱਲਦੀ ਵੈਲਡਿੰਗ ਦੀ ਦੁਕਾਨ ਚੁਕਵਾਉਣ ਸਬੰਧੀ ਮੁਹੱਲਾ ਵਾਸੀਆਂ ਨੇ ਜਿੱਥੇ ਐੱਸ.ਡੀ.ਐਮ.ਅਬੋਹਰ ਨੂੰ ਲਿਖਤੀ ਅਪੀਲ ਕੀਤੀ ਉੱਥੇ ਉਨ੍ਹਾਂ ਬਿਜਲੀ ਵਿਭਾਗ ਦੇ ਐਕਸੀਅਨ ਨੂੰ ਵੀ ਲਿਖਤੀ ਪੱਤਰ ਸੌਂਪਿਆ। ਵੈਲਡਿੰਗ ਦੀ ਦੁਕਾਨ ਦੇ ਆਸ ਪਾਸ ਦੇ ਲਗਭਗ 10 ਘਰਾਂ ਨੇ ਐੱਸ.ਡੀ.ਐਮ. ਅਬੋਹਰ ਨੂੰ ਪੱਤਰ ਰਾਹੀ ਲਿਖਿਆ ਕਿ ਉਕਤ ਦੁਕਾਨ ਦਾ ਸੰਚਾਲਕ ਸੁਖਰਾਜ ਸਿੰਘ ਜਦੋਂ ਵੈਲਡਿੰਗ ਦਾ ਕੰਮ ਕਰਦਾ ਹੈ ਤਾਂ ਆਸ-ਪਾਸ ਦੇ ਘਰਾਂ ਦੀ ਬਿਜਲੀ ਵੋਲਟੇਜ ਘਟਣ-ਵਧਣ ਨਾਲ ਉਨ੍ਹਾਂ ਦੇ ਬਿਜਲੀ ਉਪਕਰਨ ਲਗਾਤਾਰ ਵਾਰ-ਵਾਰ ਖ਼ਰਾਬ ਹੋ ਰਹੇ ਹਨ। ਇੱਥੇ ਹੀ ਬੱਸ ਨਹੀਂ ਉਕਤ ਦੁਕਾਨ ’ਤੇ ਉੱਚੀ ਆਵਾਜ਼ ਵਿਚ ਹੋਣ ਵਾਲੇ ਸ਼ੋਰ ਸ਼ਰਾਬੇ ਕਾਰਨ ਆਸ ਪਾਸ ਦੇ ਘਰਾਂ ਦੇ ਪੜ੍ਹਦੇ ਬੱਚਿਆਂ ਦੀ ਪੜ੍ਹਾਈ ’ਤੇ ਵੀ ਮਾੜਾ ਅਸਰ ਪੈਂਦਾ ਹੈ। ਆਲ਼ੇ ਦੁਆਲੇ ਦੇ ਘਰਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਉਕਤ ਦੁਕਾਨਦਾਰ 24 ਘੰਟੇ ਆਪਣੇ ਪਰਿਵਾਰ ਨਾਲ ਲੜਦਾ ਝਗੜਦਾ ਰਹਿੰਦਾ ਹੈ ਤੇ ਗਲੀ ਵਿਚ ਗਾਲ਼ੀ ਗਲੋਚ ਕਰਦਾ ਹੈ ਜਿਸ ਨਾਲ ਆਸ-ਪਾਸ ਦੀਆਂ ਔਰਤਾਂ ਅਤੇ ਬੱਚਿਆਂ ’ਤੇ ਬੂਰਾ ਅਸਰ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਵੈਲਡਿੰਗ ਦਾ ਕੰਮ ਸਰਕਾਰੀ ਗਲੀ ਵਿਚ ਬੈਠ ਕੇ ਕਰਦਾ ਹੈ ਜਿਸ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਉਕਤ ਦੁਕਾਨਦਾਰ ਨੇ ਆਪਣੇ ਘਰ ਬਿਜਲੀ ਦੇ ਦੋ ਫ਼੍ਰੀ ਵਾਲੇ ਮੀਟਰ ਲਗਵਾਏ ਹੋਏ ਹਨ ਤੇ ਉਹ ਉਨ੍ਹਾਂ ਮੀਟਰਾਂ ਤੋਂ ਵਾਰੋ ਵਾਰੀ ਵੈਲਡਿੰਗ ਦੀ ਦੁਕਾਨ ਚਲਾ ਰਿਹਾ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਕਤ ਮੀਟਰਾਂ ’ਤੇ ਦੁਕਾਨ ਚਲਾਉਣ ਕਾਰਨ ਹੀ ਉਨ੍ਹਾਂ ਦੀ ਵੋਲਟੇਜ ਘਟਦੀ ਵਧਦੀ ਰਹਿੰਦੀ ਹੈ। ਮੁਹੱਲਾ ਵਾਸੀਆਂ ਨੇ ਐੱਸ.ਡੀ.ਐਮ. ਅਬੋਹਰ ਤੋਂ ਅਪੀਲ ਕੀਤੀ ਕਿ ਉਕਤ ਦੁਕਾਨ ਨੂੰ ਮੁਹੱਲੇ ਤੋਂ ਦੂਰ ਕਰਵਾਇਆ ਜਾਵੇ ਤਾਂ ਕਿ ਮੁਹੱਲਾ ਵਾਸੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਐੱਸ.ਡੀ.ਐਮ.ਨੇ ਮੁਹੱਲਾ ਵਾਸੀਆਂ ਨੂੰ ਭਰੋਸਾ ਦੁਆਇਆ ਕਿ ਜਲਦੀ ਹੀ ਉਕਤ ਵੈਲਡਿੰਗ ਦੀ ਦੁਕਾਨ ਦੀ ਚੈਕਿੰਗ ਕਰਵਾ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ ਬੈਂਕ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਪੰਜਾਬ ਸਰਕਾਰ ਦੇ ਲਗਾਤਾਰ ਲਾਰਿਆਂ ਤੋਂ ਅੱਕੇ ਟਰਾਂਸਪੋਰਟ ਕੱਚੇ ਮੁਲਾਜ਼ਮ, 22 ਤੋਂ ਮੁਕੰਮਲ ਚੱਕਾ ਜਾਮ ਦਾ ਐਲਾਨ
Ad Position 24