12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਮੰਗਾਂ ਨੂੰ ਲੈ ਕੇ ਬੈਂਕ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ

ਫ਼ਾਜ਼ਿਲਕਾ, 11 ਸਤੰਬਰ (ਅਮਰਜੀਤ ਸ਼ਰਮਾ)- ਹਫ਼ਤੇ ਵਿਚ ਪੰਜ ਦਿਨਾਂ ਬੈਂਕਿੰਗ ਸਮੇਤ ਆਪਣੀਆਂ ਹੋਰ ਲਟਕਦੀਆਂ ਮੰਗਾਂ ਨੂੰ ਲੈ ਕੇ -ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ’ ਦੇ ਸੱਦੇ ’ਤੇ ਫ਼ਾਜ਼ਿਲਕਾ ਵਿਖੇ ਵੱਖ-ਵੱਖ ਬੈਂਕਾਂ ਦੇ ਕਰਮਚਾਰੀਆਂ ਵਲੋਂ ਬੈਂਕ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਇਕੱਤਰ ਹੋਏ ਬੈਂਕ ਕਰਮਚਾਰੀਆਂ ਨੇ ਬਠਿੰਡਾ ਰੋਡ ’ਤੇ ਸਥਿਤ ਸਟੇਟ ਬੈਂਕ ਆਫ਼ ਇੰਡੀਆ (ਐੱਸ.

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਫ਼ਾਜ਼ਿਲਕਾ, 11 ਸਤੰਬਰ (ਅਮਰਜੀਤ ਸ਼ਰਮਾ)- ਹਫ਼ਤੇ ਵਿਚ ਪੰਜ ਦਿਨਾਂ ਬੈਂਕਿੰਗ ਸਮੇਤ ਆਪਣੀਆਂ ਹੋਰ ਲਟਕਦੀਆਂ ਮੰਗਾਂ ਨੂੰ ਲੈ ਕੇ -ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ’ ਦੇ ਸੱਦੇ ’ਤੇ ਫ਼ਾਜ਼ਿਲਕਾ ਵਿਖੇ ਵੱਖ-ਵੱਖ ਬੈਂਕਾਂ ਦੇ ਕਰਮਚਾਰੀਆਂ ਵਲੋਂ ਬੈਂਕ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਇਕੱਤਰ ਹੋਏ ਬੈਂਕ ਕਰਮਚਾਰੀਆਂ ਨੇ ਬਠਿੰਡਾ ਰੋਡ ’ਤੇ ਸਥਿਤ ਸਟੇਟ ਬੈਂਕ ਆਫ਼ ਇੰਡੀਆ (ਐੱਸ.ਬੀ.ਆਈ.) ਦੀ ਸ਼ਾਖਾ ਦੇ ਬਾਹਰ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਬੈਂਕ ਆਗੂਆਂ ਮਿੱਤਾਲੀ, ਨਿਪੁੰਨ, ਲੱਕੀ ਡੋਡਾ, ਰਜੇਸ਼ ਕੰਬੋਜ, ਰਮਨ ਕੁਮਾਰ, ਅਭਿਸ਼ੇਕ ਚਲਾਣਾ, ਪ੍ਰਵੀਨ ਕੁਮਾਰ, ਧੀਰਜ ਯਾਦਵ ਤੇ ਨਿਸ਼ਾਂਤ ਕੁਮਾਰ ਨੇ ਆਖਿਆ ਕਿ ਬੈਂਕ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਕੇਂਦਰ ਸਰਕਾਰ ਵਲੋਂ ਲਗਾਤਾਰ ਅਣਦੇਖੀ ਕੀਤੀ ਜਾ ਰਹੀ ਹੈ ਜਿਸ ਕਾਰਨ ਕਰਮਚਾਰੀਆਂ ਵਿਚ ਭਾਰੀ ਰੋਸ ਹੈ ਤੇ ਉਨ੍ਹਾਂ ਨੂੰ ਮਜਬੂਰਨ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਹਫ਼ਤੇ ਵਿਚ 5 ਦਿਨ ਬੈਂਕਿੰਗ ਪ੍ਰਣਾਲੀ ਲਾਗੂ ਕਰਨ ਸਮੇਤ ਹੋਰ ਸਾਰੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਜਲਦ ਪੂਰਾ ਕੀਤਾ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਦਾ ਜਲਦ ਹੱਲ ਨਾ ਕੱਢਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦਾ ਲੋਕਾਂ ਨੂੰ ਖੇਡਾਂ ਨਾਲ ਜੋੜਨ ਦਾ ਨਿਵੇਕਲਾ ਉਪਰਾਲਾ ਹੋ ਰਿਹਾ ਹੈ ਸਾਰਥਿਕ ਸਾਬਤ ਅਗਲੀ ਖ਼ਬਰ ਮੁਹੱਲੇ ਅੰਦਰ ਚੱਲਦੀ ਵੈਲਡਿੰਗ ਦੀ ਦੁਕਾਨ ਚੁਕਵਾਉਣ ਸੰਬੰਧੀ ਐੱਸ.ਡੀ.ਐਮ.ਨੂੰ ਕੀਤੀ ਲਿਖਤੀ ਅਪੀਲ
Ad Position 24