14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਬਾਰ ਐਸੋਸੀਏਸ਼ਨ ਅਬੋਹਰ ਦੀ ਨਵੀਂ ਕਾਰਜਕਾਰਨੀ ਨੇ ਸੰਭਾਲਿਆ ਚਾਰਜ * ਚੋਣ ਕਮੇਟੀ ਵਲੋਂ ਅਮਨਦੀਪ ਸਿੰਘ ਧਾਲੀਵਾਲ ਤੇ ਸਮੁੱਚੀ ਟੀਮ ਨੂੰ ਸ਼ੁੱਭਕਾਮਨਾਵਾਂ

ਅਬੋਹਰ, 14 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਬਾਰ ਐਸੋਸੀਏਸ਼ਨ ਅਬੋਹਰ ਦੀਆਂ ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਚੌਥੀ ਵਾਰ ਸ਼ਾਨਦਾਰ ਜਿੱਤ ਦਰਜ਼ ਕਰਨ ਉਪਰੰਤ ਐਡਵੋਕੇਟ ਅਮਨਦੀਪ ਸਿੰਘ ਧਾਲੀਵਾਲ ਨੇ ਆਪਣੀ ਟੀਮ ਸਮੇਤ ਚਾਰਜ ਸੰਭਾਲ ਲਿਆ ਹੈ। ਨਵੀਂ ਕਾਰਜਕਾਰਨੀ ਦੇ ਅਹੁਦੇਦਾਰਾਂ ਨੇ ਅੱਜ ਤਹਿਸੀਲ ਕੰਪਲੈਕਸ ਸਥਿਤ ਬਾਰ ਰੂਮ ਵਿਖੇ ਹੋਈ ਫੁੱਲ ਹਾਊਸ ਮੀਟਿੰਗ ਦੌਰਾਨ ਰਸਮੀ ਤੌਰ ’ਤੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਆਂ।

Ad Position 21
repet_subhas-goyals [Copy P29]
ਅਬੋਹਰ ਦੇ ਤਹਿਸੀਲ ਕੰਪਲੈਕਸ ਸਥਿਤ ਬਾਰ ਰੂਮ ਵਿਚ ਬਾਰ ਐਸੋਸੀਏਸ਼ਨ ਅਬੋਹਰ ਦੀ ਨਵੀਂ ਚੁਣੀ ਕਾਰਜਕਾਰਨੀ ਨੂੰ ਚਾਰਜ ਸੰਭਾਲਦੇ ਹੋਏ ਚੋਣ ਕਮੇਟੀ ਦੇ ਮੈਂਬਰ ਤੇ ਹੋਰ। ਤਸਵੀਰ-ਤੇਜਿੰਦਰ ਸਿੰਘ ਖ਼ਾਲਸਾ 15-09-2026
ਅਬੋਹਰ, 14 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਬਾਰ ਐਸੋਸੀਏਸ਼ਨ ਅਬੋਹਰ ਦੀਆਂ ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਚੌਥੀ ਵਾਰ ਸ਼ਾਨਦਾਰ ਜਿੱਤ ਦਰਜ਼ ਕਰਨ ਉਪਰੰਤ ਐਡਵੋਕੇਟ ਅਮਨਦੀਪ ਸਿੰਘ ਧਾਲੀਵਾਲ ਨੇ ਆਪਣੀ ਟੀਮ ਸਮੇਤ ਚਾਰਜ ਸੰਭਾਲ ਲਿਆ ਹੈ। ਨਵੀਂ ਕਾਰਜਕਾਰਨੀ ਦੇ ਅਹੁਦੇਦਾਰਾਂ ਨੇ ਅੱਜ ਤਹਿਸੀਲ ਕੰਪਲੈਕਸ ਸਥਿਤ ਬਾਰ ਰੂਮ ਵਿਖੇ ਹੋਈ ਫੁੱਲ ਹਾਊਸ ਮੀਟਿੰਗ ਦੌਰਾਨ ਰਸਮੀ ਤੌਰ ’ਤੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਆਂ। ਇਸ ਮੌਕੇ ਬਾਰ ਐਸੋਸੀਏਸ਼ਨ ਦੀ ਚੋਣ ਕਮੇਟੀ ਦੇ ਚੇਅਰਮੈਨ ਜੈ ਦਿਆਲ ਕਾਂਟੀਵਾਲ, ਅਰੁਣ ਮੁੰਜਾਲ, ਸੁਨੀਲ ਕੰਬੋਜ, ਸੁਨੀਲ ਭਾਦੂ, ਵਜਿੰਦਰ ਪਾਲ ਸਿੰਘ ਬਿਸ਼ਨੋਈ ਤੇ ਸਾਹਿਬ ਰਾਮ ਟਾਂਕ ਵਲੋਂ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੱਤੀ ਗਈ। ਚੋਣ ਕਮੇਟੀ ਨੇ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ, ਉਪ ਪ੍ਰਧਾਨ ਸ਼ਰੂਤੀ ਭੀਮਵਾਲ, ਸਕੱਤਰ ਗੌਰਵ ਧੂੜੀਆ, ਜੁਆਇੰਟ ਸਕੱਤਰ ਨੇਹਾ ਸ਼੍ਰੀ ਅਤੇ ਕੈਸ਼ੀਅਰ ਰਿਧਮ ਵਧਵਾ ਨੂੰ ਚਾਰਜ ਸੰਭਾਲਣ ’ਤੇ ਸ਼ੁੱਭਕਾਮਨਾਵਾਂ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਨਵੀਂ ਟੀਮ ਵਕੀਲ ਭਾਈਚਾਰੇ ਦੀ ਭਲਾਈ ਲਈ ਸਰਗਰਮ ਭੂਮਿਕਾ ਨਿਭਾਏਗੀ। ਮੀਟਿੰਗ ਦੌਰਾਨ ਪਿਛਲੀ ਕਾਰਜਕਾਰਨੀ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਰਾੜ, ਸਕੱਤਰ ਅੰਮ੍ਰਿਤਪਾਲ ਸਿੰਘ ਤਿੰਨਾ ਅਤੇ ਕੈਸ਼ੀਅਰ ਪਵਨ ਕੁਮਾਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਨਵੀਂ ਕਾਰਜਕਾਰਨੀ ਨੇ ਪਿਛਲੀ ਟੀਮ ਵਲੋਂ ਕੀਤੇ ਕੰਮਾਂ ਲਈ ਧੰਨਵਾਦ ਪ੍ਰਗਟ ਕਰਦਿਆਂ ਬਾਰ ਦੀਆਂ ਗਤੀਵਿਧੀਆਂ ਨੂੰ ਹੋਰ ਸੁਚੱਜੇ ਢੰਗ ਨਾਲ ਅੱਗੇ ਵਧਾਉਣ ਦਾ ਭਰੋਸਾ ਦਿੱਤਾ। ਨਵ-ਨਿਯੁਕਤ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਸਮੁੱਚੀ ਟੀਮ ਨੂੰ ਨਾਲ ਲੈ ਕੇ ਵਕੀਲਾਂ ਦੀ ਬਿਹਤਰੀ ਲਈ ਕੰਮ ਕਰਨਗੇ। ਉਨ੍ਹਾਂ ਵਕੀਲਾਂ ਨੂੰ ਭਰੋਸਾ ਦਿੱਤਾ ਕਿ ਬਾਰ ਦੇ ਸਾਂਝੇ ਹਿਤਾਂ ਨਾਲ ਜੁੜੇ ਹਰ ਮਾਮਲੇ ਨੂੰ ਸਮੂਹਿਕ ਤੌਰ ’ਤੇ ਵਿਚਾਰ ਕੇ ਅੱਗੇ ਵਧਾਇਆ ਜਾਵੇਗਾ। ਨਵੀਂ ਕਾਰਜਕਾਰਨੀ ਦੀ ਪਹਿਲੀ ਮੀਟਿੰਗ ਦੌਰਾਨ ਕੇਸ ਦੀ ਪੈਰਵੀ ਲਈ ਵਕੀਲ ਬਦਲਣ ’ਤੇ ਪੁਰਾਣੇ ਵਕੀਲ ਤੋਂ ਐੱਨ.ਓ.ਸੀ. ਲੈਣ ਦੀ ਪ੍ਰਕਿਰਿਆ ਨਾਲ ਸਬੰਧਿਤ ਮਤਾ ਵੀ ਪਾਸ ਕੀਤਾ ਗਿਆ। ਇਸ ਦੌਰਾਨ ਉਪ ਪ੍ਰਧਾਨ ਸ਼ਰੂਤੀ ਭੀਮਵਾਲ, ਸਕੱਤਰ ਗੌਰਵ ਧੂੜੀਆ, ਕੈਸ਼ੀਅਰ ਰਿਧਮ ਵਧਵਾ, ਜੁਆਇੰਟ ਸਕੱਤਰ ਨੇਹਾ ਸ਼੍ਰੀ ਨੇ ਸਮੂਹ ਬਾਰ ਮੈਂਬਰਾਂ ਦਾ ਧੰਨਵਾਦ ਕੀਤਾ। ਐਡਵੋਕੇਟ ਵਿਜੈ ਕੁਮਾਰ ਜੱਗਾ, ਹਰਪ੍ਰੀਤ ਸਿੰਘ, ਸੰਜੀਵ ਬਜਾਜ ਸਮੇਤ ਹੋਰ ਵਕੀਲਾਂ ਨੇ ਚੋਣ ਕਮੇਟੀ ਵਲੋਂ ਪਾਰਦਰਸ਼ੀ ਤੇ ਸੁਚੱਜੇ ਢੰਗ ਨਾਲ ਚੋਣ ਪ੍ਰਕਿਰਿਆ ਮੁਕੰਮਲ ਕਰਵਾਉਣ ’ਤੇ ਵਧਾਈ ਦਿੱਤੀ। ਉਨ੍ਹਾਂ ਨਵੀਂ ਕਾਰਜਕਾਰਨੀ ਨੂੰ ਵੀ ਸਫਲ ਕਾਰਜਕਾਲ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਮਹਿਤਾ ਵਿਨੋਦ ਭੀਮਵਾਲ, ਸੁਖਦੇਵ ਸਿੰਘ ਧਾਲੀਵਾਲ, ਵਿਨੋਦ ਬੇਰੀ, ਸੁਰੀਨ ਕੜਵਾਸਰਾ, ਸੁਨੀਲ ਕੜਵਾਸਰਾ, ਗੌਤਮ ਕਪੂਰ, ਅਮਨਦੀਪ ਸਿੰਘ ਰੱਖੜਾ, ਕੁਲਦੀਪ ਸਿੰਘ ਸਿੱਧੂ, ਪ੍ਰਮੋਦ ਸਚਦੇਵਾ, ਆਨੰਦ ਗੁਪਤਾ, ਅਮਿਤਾ ਅਸੀਜਾ ਬਾਵਾ, ਤੇਜਿੰਦਰ ਸਿੰਘ ਖ਼ਾਲਸਾ, ਸਿਕੰਦਰ ਕਪੂਰ, ਗੁਰਜਿੰਦਰ ਸਿੰਘ ਕਾਲੜਾ, ਪੰਕਜ ਖੁਰਾਨਾ, ਦੇਸ ਰਾਜ ਕੰਬੋਜ, ਸੁਖਬੀਰ ਕੌਰ, ਜੈਸਮੀਨ ਬਿਸ਼ਨੋਈ, ਕਾਜਲ, ਨਿਸ਼ਾ, ਕਿਰਨ ਸ਼ਰਮਾ, ਸਰਿਤਾ ਮਲੇਠੀਆ, ਗ਼ੌਰੀ ਸ਼ੰਕਰ ਮਾਕੜ, ਰਾਜਾ ਮਿੱਢਾ, ਵਰਿੰਦਰ ਸਿੰਘ ਸੰਧੂ, ਸੁਨੀਤਾ ਕਾਲੀਆ, ਸ਼ੁਭਮ ਗਾਂਧੀ, ਅਮਨਦੀਪ ਕੌਰ ਭੂੰਬਲਾ, ਸੁਨੀਲ ਮਹਿਰਾ, ਤਰਜਿੰਦਰ ਸ਼ਰਮਾ, ਹਰਮਿੰਦਰ ਪਾਲ ਸਿੰਘ ਬਜਾਜ, ਪ੍ਰਭਜੋਤ ਸਿੰਘ ਕਾਲੜਾ, ਆਸ਼ੀਸ਼ ਪੂਨੀਆ, ਰਾਘਵ ਡੋਡਾ, ਵਿਕਰਮ ਕੰਬੋਜ ਸਮੇਤ ਵੱਡੀ ਗਿਣਤੀ ਵਿਚ ਵਕੀਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੜਕ ’ਤੇ ਪਸ਼ੂ ਨੂੰ ਬਚਾਉਂਦਿਆਂ ਕਾਰ ਖੇਤਾਂ ’ਚ ਪਲਟੀ ਅਗਲੀ ਖ਼ਬਰ ਐੱਸ.ਕੇ.ਐੱਮ. ਦੇ ਸੱਦੇ ‘ਤੇ ਕਿਸਾਨ ਜਥੇਬੰਦੀਆਂ ਨੇ ਲਗਾਇਆ ਧਰਨਾ
Ad Position 24