15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਚਾਰ ਬੱਚਿਆਂ ਦੇ ਪਿਤਾ ਦੀ ਲਾਸ਼ ਨਹਿਰ ਦੀਆਂ ਟੇਲਾਂ ’ਚੋਂ ਬਰਾਮਦ

ਅਬੋਹਰ, 15 ਸਤੰਬਰ (ਵਿਵੇਕ ਹੂੜੀਆ)-ਪਿੰਡ ਮਲੂਕਪੁਰਾ ਤੋਂ ਪਿਛਲੇ ਕਰੀਬ 20 ਦਿਨਾਂ ਤੋਂ ਲਾਪਤਾ ਇਕ ਵਿਅਕਤੀ ਦੀ ਲਾਸ਼ ਪਿੰਡ ਗੁੰਮਜਾਲ ਦੀਆਂ ਟੇਲਾਂ ’ਚੋਂ ਗਲੀ-ਸੜੀ ਹਾਲਤ ਵਿਚ ਬਰਾਮਦ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਕੱਲਰ ਖੇੜਾ ਚੌਂਕੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ।

Ad Position 21
repet_subhas-goyals [Copy P29]
ਮ੍ਰਿਤਕ ਰਾਜਿੰਦਰ ਕੁਮਾਰ ਦੀ ਫਾਈਲ ਫ਼ੋਟੋ। 16-09-2026
ਅਬੋਹਰ, 15 ਸਤੰਬਰ (ਵਿਵੇਕ ਹੂੜੀਆ)-ਪਿੰਡ ਮਲੂਕਪੁਰਾ ਤੋਂ ਪਿਛਲੇ ਕਰੀਬ 20 ਦਿਨਾਂ ਤੋਂ ਲਾਪਤਾ ਇਕ ਵਿਅਕਤੀ ਦੀ ਲਾਸ਼ ਪਿੰਡ ਗੁੰਮਜਾਲ ਦੀਆਂ ਟੇਲਾਂ ’ਚੋਂ ਗਲੀ-ਸੜੀ ਹਾਲਤ ਵਿਚ ਬਰਾਮਦ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਕੱਲਰ ਖੇੜਾ ਚੌਂਕੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ। ਮੌਕੇ ’ਤੇ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੀ ਪਛਾਣ ਕੀਤੀ। ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਮੈਂਬਰ ਬਿੱਟੂ ਨਰੂਲਾ ਨੇ ਦੱਸਿਆ ਕਿ ਅੱਜ ਸਵੇਰੇ ਗੁੰਮਜਾਲ ਦੀਆਂ ਟੇਲਾਂ ’ਚ ਲਾਸ਼ ਹੋਣ ਦੀ ਇਤਲਾਹ ਮਿਲੀ ਸੀ, ਜਿਸ ’ਤੇ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਬਾਹਰ ਕੱਢਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਲੋਅਰ (ਪਜਾਮੇ) ਤੋਂ ਪਛਾਣ ਕੀਤੀ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਾਜਿੰਦਰ ਕੁਮਾਰ ਵਜੋਂ ਹੋਈ ਹੈ, ਜੋ ਕਿ 25 ਅਗਸਤ ਤੋਂ ਲਾਪਤਾ ਸੀ ਅਤੇ ਪਰਿਵਾਰ ਉਸ ਦੀ ਲਗਾਤਾਰ ਭਾਲ ਕਰ ਰਿਹਾ ਸੀ। ਮ੍ਰਿਤਕ ਆਪਣੇ ਪਿੱਛੇ ਤਿੰਨ ਧੀਆਂ ਅਤੇ ਇਕ ਪੁੱਤਰ ਛੱਡ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਜਲਾਲਾਬਾਦ ਦੇ ਸਕੂਲਾਂ ’ਚ ਆਈ ਧਮਕੀ ਭਰੀ ਮੇਲ, ਕੀਤੀ ਗਈ ਛੁੱਟੀ ਅਗਲੀ ਖ਼ਬਰ ਵੱਖ-ਵੱਖ ਪਾਰਟੀਆਂ ਛੱਡ ਕੇ ਕਈ ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ
Ad Position 24