ਜਲਾਲਾਬਾਦ, 15 ਸਤੰਬਰ (ਜਤਿੰਦਰ ਪਾਲ ਸਿੰਘ/ਕਰਨ ਚੁਚਰਾ)- ਜਲਾਲਾਬਾਦ ਦੇ ਸਕੂਲਾਂ ਵਿਚ ਆਈ ਧਮਕੀ ਭਰੀ ਮੇਲ ਕਾਰਨ ਸਕੂਲਾਂ ਵਿਚ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਕੂਲਾਂ ਵਿਚ ਅਚਨਚੇਤ ਛੁੱਟੀ ਕਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਪੈਨੇਸੀਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਡੀ.ਏ.ਵੀ. ਪਬਲਿਕ ਸਕੂਲ, ਐਕਮੇ ਪਬਲਿਕ ਸਕੂਲ, ਸੈਕਰਡ ਹਾਰਟ ਪਬਲਿਕ ਸਕੂਲ, ਸੈਂਟ ਕਬੀਰ ਪਬਲਿਕ ਸਕੂਲ ਅਤੇ ਹੋਰ ਕਈ ਸਕੂਲਾਂ ਵਿਖੇ ਧਮਕੀ ਭਰੀ ਮੇਲ ਆਈ। ਜਿਸ ਤੋਂ ਬਾਅਦ ਸਕੂਲਾਂ ਵਲ਼ੋਂ ਪ੍ਰਸ਼ਾਸਨ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਇਤਿਹਾਦ ਵਰਤਦੇ ਹੋਏ, ਸਕੂਲਾਂ ਵਿਚ ਛੁੱਟੀ ਕਰਕੇ ਵਿਦਿਆਰਥੀਆਂ ਨੂੰ ਘਰ ਭੇਜ ਦਿੱਤਾ ਗਿਆ। ਇਹ ਮੇਲ changsurita470gmail.com ਤੋਂ ਆਈ ਇਸ ਮੇਲ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ , ਆਮ ਆਦਮੀ ਪਾਰਟੀਆਂ ਦੀ ਰੈਲੀ ਵਿਚ ਜਾਣ ਤੋਂ ਰੋਕਣ, ਡੀ.ਜੀ.ਪੀ. ਯਾਦਵ ਬਾਰੇ ਵੀ ਲਿਖਿਆ ਗਿਆ ਹੈ। ਇਸ ਬਾਬਤ ਗੱਲਬਾਤ ਕਰਦੇ ਹੋਏ ਥਾਣਾ ਸਿਟੀ ਐੱਸ ਐੱਚ.ਓ. ਮੋਹਿਤ ਧਵਨ ਨੇ ਕਿਹਾ ਕਿ ਸਕੂਲਾਂ ਵਲੋਂ ਸੂਚਨਾ ਮਿਲਣ ’ਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਸਕੂਲਾਂ ਵਿਚ ਛੁੱਟੀ ਕਰਵਾ ਦਿੱਤੀ ਗਈ ਹੈ ਅਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਉਂਦੀ ਜਾ ਰਹੀ ਹੈ।
ਜਲਾਲਾਬਾਦ ਦੇ ਸਕੂਲਾਂ ’ਚ ਆਈ ਧਮਕੀ ਭਰੀ ਮੇਲ, ਕੀਤੀ ਗਈ ਛੁੱਟੀ
ਜਲਾਲਾਬਾਦ, 15 ਸਤੰਬਰ (ਜਤਿੰਦਰ ਪਾਲ ਸਿੰਘ/ਕਰਨ ਚੁਚਰਾ)- ਜਲਾਲਾਬਾਦ ਦੇ ਸਕੂਲਾਂ ਵਿਚ ਆਈ ਧਮਕੀ ਭਰੀ ਮੇਲ ਕਾਰਨ ਸਕੂਲਾਂ ਵਿਚ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਕੂਲਾਂ ਵਿਚ ਅਚਨਚੇਤ ਛੁੱਟੀ ਕਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਪੈਨੇਸੀਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਡੀ.
ਅਜੀਤ ਡੈਸਕ
16-09-2026