ਆਮਦਨ ਕਰ ਵਿਭਾਗ ਵਲੋਂ ਐਡਵਾਂਸ ਟੈਕਸ ਸੰਬੰਧੀ ਵਿਸ਼ੇਸ਼ ਵਰਕਸ਼ਾਪ
ਅਬੋਹਰ, 15 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਆਮਦਨ ਕਰ ਵਿਭਾਗ ਵਲੋਂ ਆਮਦਨ ਕਰ ਦਫ਼ਤਰ ਅਬੋਹਰ ਵਿਖੇ ਐਡਵਾਂਸ ਟੈਕਸ ਸੰਬੰਧੀ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ। ਇਸ ਵਿਚ ਟੈਕਸ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਤੋਂ ਇਲਾਵਾ ਵਪਾਰ ਮੰਡਲ, ਕਰਿਆਨਾ, ਇੱਟ-ਭੱਠਾ, ਪੈਸਟੀਸਾਈਡ ਅਤੇ ਹੋਰ ਕਾਰੋਬਾਰਾਂ ਨਾਲ ਜੁੜੀਆਂ ਵਪਾਰਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
ਆ
ਆਮਦਨ ਕਰ ਦਫ਼ਤਰ ਅਬੋਹਰ ਵਿਖੇ ਐਡਵਾਂਸ ਟੈਕਸ ਸੰਬੰਧੀ ਕਰਵਾਈ ਗਈ ਵਿਸ਼ੇਸ਼ ਵਰਕਸ਼ਾਪ ਦੌਰਾਨ ਆਮਦਨ ਕਰ ਅਧਿਕਾਰੀ, ਇਲਾਕੇ ਦੇ ਪਤਵੰਤੇ ਲੋਕ ਅਤੇ ਵਪਾਰਕ ਜਥੇਬੰਦੀਆਂ ਦੇ ਨੁਮਾਇੰਦੇ। ਤਸਵੀਰ-ਤੇਜਿੰਦਰ ਸਿੰਘ ਖ਼ਾਲਸਾ
16-09-2026
ਅਬੋਹਰ, 15 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਆਮਦਨ ਕਰ ਵਿਭਾਗ ਵਲੋਂ ਆਮਦਨ ਕਰ ਦਫ਼ਤਰ ਅਬੋਹਰ ਵਿਖੇ ਐਡਵਾਂਸ ਟੈਕਸ ਸੰਬੰਧੀ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ। ਇਸ ਵਿਚ ਟੈਕਸ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਤੋਂ ਇਲਾਵਾ ਵਪਾਰ ਮੰਡਲ, ਕਰਿਆਨਾ, ਇੱਟ-ਭੱਠਾ, ਪੈਸਟੀਸਾਈਡ ਅਤੇ ਹੋਰ ਕਾਰੋਬਾਰਾਂ ਨਾਲ ਜੁੜੀਆਂ ਵਪਾਰਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਹ ਪ੍ਰੋਗਰਾਮ ਪ੍ਰਿੰਸੀਪਲ ਕਮਿਸ਼ਨਰ ਆਫ਼ ਇਨਕਮ ਟੈਕਸ ਅੰਮ੍ਰਿਤਸਰ ਅੰਸ਼ੂ ਪ੍ਰਕਾਸ਼ ਅਤੇ ਸੰਯੁਕਤ ਆਮਦਨ ਕਰ ਕਮਿਸ਼ਨਰ ਬਠਿੰਡਾ ਬਸ਼ੀਰ ਅਹਿਮਦ ਭੱਟ ਦੇ ਮਾਰਗਦਰਸ਼ਨ ਹੇਠ ਕਰਵਾਇਆ ਗਿਆ। ਇਸ ਮੌਕੇ ਆਮਦਨ ਕਰ ਅਧਿਕਾਰੀ ਨਰਿੰਦਰ ਕੁਮਾਰ ਰਾਹੜ ਨੇ ਕਰਦਾਤਾਵਾਂ ਨੂੰ ਆਪਣਾ ਆਮਦਨ ਕਰ ਨਿਰਧਾਰਿਤ ਸਮੇਂ ਅੰਦਰ ਪੂਰਾ ਕਰਨ ਅਤੇ ਐਡਵਾਂਸ ਟੈਕਸ ਸਮੇਂ ਸਿਰ ਜਮ੍ਹਾ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਰਦਾਤਾਵਾਂ ਦਾ ਸਾਲਾਨਾ ਆਮਦਨ ਕਰ 10 ਹਜ਼ਾਰ ਰੁਪਏ ਤੋਂ ਵੱਧ ਬਣਦਾ ਹੈ, ਉਨ੍ਹਾਂ ਲਈ ਵਿੱਤੀ ਸਾਲ ਦੀ ਸਮਾਪਤੀ ਤੋਂ ਪਹਿਲਾਂ ਐਡਵਾਂਸ ਟੈਕਸ ਦੇ ਰੂਪ ਵਿਚ ਕਰ ਜਮ੍ਹਾ ਕਰਵਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਰਦਾਤਾ ਆਪਣੇ ਆਮਦਨ ਕਰ ਦੀ ਜ਼ਿੰਮੇਵਾਰੀ ਦਾ ਸਮੇਂ ਸਿਰ ਸਹੀ ਅੰਦਾਜ਼ਾ ਲਗਾ ਕੇ ਐਡਵਾਂਸ ਟੈਕਸ ਦਾ ਭੁਗਤਾਨ ਕਰਦੇ ਹਨ ਤਾਂ ਉਨ੍ਹਾਂ ਨੂੰ ਕਾਨੂੰਨੀ ਵਿਆਜ ਤੋਂ ਬਚਣ ਵਿਚ ਮਦਦ ਮਿਲੇਗੀ। ਇਸ ਦੇ ਨਾਲ ਹੀ ਸਾਲਾਨਾ ਆਮਦਨ ਕਰ ਰਿਟਰਨ ਦਾਖ਼ਲ ਕਰਦੇ ਸਮੇਂ ਇਕੋ ਵਾਰ ਵੱਡੀ ਰਕਮ ਟੈਕਸ ਵਜੋਂ ਜਮ੍ਹਾ ਕਰਵਾਉਣ ਦੀ ਪਰੇਸ਼ਾਨੀ ਵੀ ਘੱਟ ਹੋ ਸਕਦੀ ਹੈ। ਆਮਦਨ ਕਰ ਕਾਨੂੰਨ ਤਹਿਤ ਐਡਵਾਂਸ ਟੈਕਸ ਜਮ੍ਹਾ ਕਰਵਾਉਣ ਲਈ ਚਾਰ ਨਿਰਧਾਰਿਤ ਤਿਮਾਹੀ ਕਿਸ਼ਤਾਂ ਵਿਚ ਭੁਗਤਾਨ ਕਰਨ ਦੀ ਵਿਵਸਥਾ ਕੀਤੀ ਗਈ ਹੈ। ਆਮਦਨ ਕਰ ਵਿਭਾਗ ਵਲੋਂ ਟੈਕਸ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਆਪਣੇ ਨਿਰਧਾਰਤੀਆਂ ਨੂੰ ਸੈੱਲਫ਼ ਅਸੈਸਮੈਂਟ ਟੈਕਸ ਦੀ ਬਜਾਏ ਨਿਰਧਾਰਿਤ ਸਮੇਂ ਅਨੁਸਾਰ ਐਡਵਾਂਸ ਟੈਕਸ ਦੇ ਰੂਪ ਵਿਚ ਕਰ ਜਮ੍ਹਾ ਕਰਵਾਉਣ ਲਈ ਪ੍ਰੇਰਿਤ ਕਰਨ। ਪ੍ਰੋਗਰਾਮ ਦੇ ਅੰਤ ਵਿਚ ਆਮਦਨ ਕਰ ਇੰਸਪੈਕਟਰ ਸੰਦੀਪ ਸਾਰਸਵਤ ਨੇ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਸੁਰੇਸ਼ ਸਤੀਜਾ, ਜਨਰਲ ਸਕੱਤਰ ਕ੍ਰਿਸ਼ਨ ਨਰੂਲਾ ਰੂਸੀ, ਆਲ ਟਰੇਡਰਜ਼ ਵਪਾਰ ਮੰਡਲ ਦੇ ਪ੍ਰਧਾਨ ਅਸ਼ਵਨੀ ਝੂਥਰਾ, ਟਿੰਮੀ ਚਾਵਲਾ, ਹਰਸ਼ਵਰਧਨ ਜੈਨ, ਓਮ ਧਮੀਜਾ, ਕ੍ਰਿਸ਼ਨ ਜਿੰਦਲ ਸਮੇਤ ਹੋਰ ਪਤਵੰਤੇ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।