ਐਨ.ਸੀ.ਸੀ. ਕੈਡਟਾਂ ਨੂੰ ਆਫ਼ਤ ਪ੍ਰਬੰਧਨ ਸੰਬੰਧੀ ਦਿੱਤੀ ਸਿਖਲਾਈ
ਅਬੋਹਰ, 15 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- 25 ਪੰਜਾਬ ਬਟਾਲੀਅਨ ਐਨ. ਸੀ.
ਅਬੋਹਰ, 15 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- 25 ਪੰਜਾਬ ਬਟਾਲੀਅਨ ਐਨ.ਸੀ.ਸੀ ਅਬੋਹਰ ਦੇ ਸਾਂਝੇ ਸਾਲਾਨਾ ਸਿਖਲਾਈ ਕੈਂਪ ਸੀ.ਏ.ਟੀ.ਸੀ ਦੌਰਾਨ ਆਫ਼ਤ ਪ੍ਰਬੰਧਨ ਅਤੇ ਸਕੂਲ ਸੇਫ਼ਟੀ ਪ੍ਰੋਗਰਾਮ ਸਬੰਧੀ ਇਕ ਲੈਕਚਰ-ਕਮ-ਸਿਖਲਾਈ ਕੈਂਪ ਲਗਾਇਆ ਗਿਆ। ਇਹ ਸਿਖਲਾਈ 07 ਐਨ.ਡੀ.ਆਰ.ਐਫ ਬਟਾਲੀਅਨ ਦੀ ਇਕ ਟੀਮ ਵਲੋਂ ਦਿੱਤੀ ਗਈ। ਟੀਮ ਵਲੋਂ ਕੈਡਟਾਂ ਨੂੰ ਮੁੱਢਲੀ ਸਹਾਇਤਾ ਸੀ.ਪੀ.ਆਰ ਖ਼ੂਨ ਵਗਣ ਤੋਂ ਰੋਕਥਾਮ, ਭੂਚਾਲ ਦੌਰਾਨ ਸੁਰੱਖਿਆ ਉਪਾਅ ਅਤੇ ਉਪਲਬਧ ਸਾਧਨਾਂ ਨਾਲ ਬਚਾਅ ਦੀਆਂ ਤਕਨੀਕਾਂ ਸੰਬੰਧੀ ਵਿਹਾਰਕ ਸਿਖਲਾਈ ਦਿੱਤੀ ਗਈ। ਕੈਂਪ ਦਾ ਆਯੋਜਨ ਕਰਨਲ ਰਾਜੀਵ ਸਿਰੋਹੀ ਕੈਂਪ ਕਮਾਡੈਂਟ ਅਤੇ ਲੈਫ਼ਟੀਨੈਂਟ ਕਰਨਲ ਗੌਰਵ ਨਿਓਲ ਡਿਪਟੀ ਕੈਂਪ ਕਮਾਡੈਂਟ ਦੀ ਯੋਗ ਅਗਵਾਈ ਹੇਠ ਕੀਤਾ ਗਿਆ। ਸਾਰੇ ਕੈਡਟਾਂ ਨੇ ਸਿਖਲਾਈ ਵਿਚ ਬਹੁਤ ਉਤਸ਼ਾਹ ਨਾਲ ਭਾਗ ਲਿਆ। ਇਸ ਸਿਖਲਾਈ ਦਾ ਮੁੱਖ ਉਦੇਸ਼ ਕੈਡਟਾਂ ਨੂੰ ਲੋੜੀਂਦਾ ਗਿਆਨ ਅਤੇ ਹੁਨਰ ਪ੍ਰਦਾਨ ਕਰਕੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣਾ ਅਤੇ ਕੁਦਰਤੀ ਆਫ਼ਤਾਂ ਅਤੇ ਹੋਰ ਐਮਰਜੈਂਸੀ ਸਥਿਤੀਆਂ ਦੌਰਾਨ ਸਮਾਜ ਦੀ ਸਹਾਇਤਾ ਕਰਨ ਦੇ ਯੋਗ ਬਣਾਉਣਾ ਸੀ। ਇਹ ਪ੍ਰੋਗਰਾਮ ਏ.ਐਨ.ਓ ਰਾਜਿੰਦਰ ਕੁਮਾਰ ਅਤੇ ਏ.ਐਨ.ਓ ਸੁਭਾਸ਼ ਚੰਦਰ, ਸੂਬੇਦਾਰ ਯੋਗਵੀਰ ਸਿੰਘ ਅਤੇ ਸੂਬੇਦਾਰ ਇੰਦਰਜੀਤ ਸਿੰਘ, ਬੀ.ਐੱਚ.ਐਮ ਜਗਦੀਪ ਸਿੰਘ, ਸੀ.ਐੱਚ.ਐਮ ਸਸ਼ੀਪਾਲ ਅਤੇ ਸੀ.ਐੱਚ.ਐਮ ਗੁਰਪ੍ਰੀਤ ਸਿੰਘ, ਨਰਸਿੰਗ ਅਸਿਸਟੈਂਟ ਨਿਤਿਨ ਕੁਮਾਰ ਅਤੇ ਮਨਿਸਟਰੀਅਲ ਸਟਾਫ਼ ਦੇ ਮੈਂਬਰ ਮਨਦੀਪ ਸਿੰਘ, ਬ੍ਰਿਜ ਮੋਹਨ ਅਤੇ ਸੁਖਦੀਪ ਸਿੰਘ ਦੀ ਹਾਜ਼ਰੀ ਅਤੇ ਸਹਿਯੋਗ ਨਾਲ ਸਫਲਤਾ ਸਮਾਪਤ ਹੋਇਆ।