15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਅਰੁਣ ਨਾਰੰਗ ਨੇ ਗਣੇਸ਼ ਉਤਸਵ ’ਚ ਕੀਤੀ ਪੂਜਾ-ਅਰਚਨਾ

ਅਬੋਹਰ, 15 ਸਤੰਬਰ (ਵਿਵੇਕ ਹੂੜੀਆ)-ਅਬੋਹਰ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ਸ਼ਹਿਰ ਦੇ ਗਣੇਸ਼ ਵਿਹਾਰ ਅਤੇ ਗਾਂਧੀ ਚੌਂਕ ਵਿਖੇ ਗਣੇਸ਼ ਮਹੋਤਸਵ ਮਰਾਠਾ ਮੰਡਲ ਵਲੋਂ ਆਯੋਜਿਤ ਗਣੇਸ਼ ਉਤਸਵ ’ਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਭਗਵਾਨ ਗਣਪਤੀ ਦੀ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਅਤੇ ਆਰਤੀ ਕੀਤੀ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਅਬੋਹਰ, 15 ਸਤੰਬਰ (ਵਿਵੇਕ ਹੂੜੀਆ)-ਅਬੋਹਰ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ਸ਼ਹਿਰ ਦੇ ਗਣੇਸ਼ ਵਿਹਾਰ ਅਤੇ ਗਾਂਧੀ ਚੌਂਕ ਵਿਖੇ ਗਣੇਸ਼ ਮਹੋਤਸਵ ਮਰਾਠਾ ਮੰਡਲ ਵਲੋਂ ਆਯੋਜਿਤ ਗਣੇਸ਼ ਉਤਸਵ ’ਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਭਗਵਾਨ ਗਣਪਤੀ ਦੀ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਅਤੇ ਆਰਤੀ ਕੀਤੀ। ਅਰੁਣ ਨਾਰੰਗ ਨੇ ਗਣਪਤੀ ਬੱਪਾ ਦਾ ਆਸ਼ੀਰਵਾਦ ਲੈਂਦਿਆਂ ਸ਼ਹਿਰ ਦੀ ਸੁੱਖ-ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਦੀ ਅਰਦਾਸ ਕੀਤੀ। ਇਸ ਪਵਿੱਤਰ ਮੌਕੇ ’ਤੇ ਖੇਤਰ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਸਾਬਕਾ ਵਿਧਾਇਕ ਨੇ ਕਿਹਾ ਕਿ ਭਗਵਾਨ ਗਣੇਸ਼ ਸਭ ਦੇ ਜੀਵਨ ’ਚੋਂ ਦੁੱਖ-ਤਕਲੀਫ਼ਾਂ ਦੂਰ ਕਰਨ ਅਤੇ ਹਰ ਪਰਿਵਾਰ ’ਚ ਸੁੱਖ-ਸਮ੍ਰਿੱਧੀ ਲਿਆਉਣ। ਸਮਾਗਮ ’ਚ ਪਹੁੰਚਣ ’ਤੇ ਪ੍ਰਬੰਧਕਾਂ ਅਤੇ ਸ਼ਰਧਾਲੂਆਂ ਵਲੋਂ ਅਰੁਣ ਨਾਰੰਗ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਪੂਰਾ ਪੰਡਾਲ ਗਣਪਤੀ ਬੱਪਾ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਸਮਾਗਮ ਦੌਰਾਨ ਅਰੁਣ ਨਾਰੰਗ ਦੇ ਨਾਲ ਰਣਧੀਰ ਗਾਬਾ, ਨਿਤਿਨ ਤਾਇਲ, ਈਸ਼ਾਨ ਗੁਪਤਾ ਸਮੇਤ ਹੋਰ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ’ਚ ਸ਼ਰਧਾਲੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੜਕਾਂ ’ਤੇ ਨਸ਼ੇ ਦਾ ਕਹਿਰ, ਥਾਣਿਆਂ ’ਤੇ ਹਮਲੇ, ਸਰਕਾਰ ਦੀ ਨਾਕਾਮੀ ਉਜਾਗਰ- ਸੰਦੀਪ ਜਾਖੜ ਅਗਲੀ ਖ਼ਬਰ ਪੀ.ਐੱਮ.ਪੋਸ਼ਣ ਯੋਜਨਾ ਦੀਆਂ ਸਮੱਸਿਆਵਾਂ ਨੂੰ ਲੈ ਕੇ ਗੌਰਮਿੰਟ ਟੀਚਰਜ਼ ਯੂਨੀਅਨ ਫ਼ਾਜ਼ਿਲਕਾ ਨੇ ਚੁੱਕੀ ਆਵਾਜ਼
Ad Position 24