15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਫ਼ਾਜ਼ਿਲਕਾ ਬਾਰ ਐਸੋਸੀਏਸ਼ਨ ਚੋਣਾਂ ’ਚ ਬੈਲੇਟ ਪੇਪਰਾਂ ਦੀ ਕਥਿਤ ਧਾਂਦਲੀ ’ਤੇ ਹੰਗਾਮਾ

ਫ਼ਾਜ਼ਿਲਕਾ, 15 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਨੂੰ ਲੈ ਕੇ ਇਕ ਵੱਡਾ ਵਿਵਾਦ ਸਾਹਮਣੇ ਆਇਆ ਹੈ। ਚੋਣਾਂ ’ਚ ਬੈਲਟ ਪੇਪਰਾਂ ਦੀ ਛਪਾਈ ਅਤੇ ਵੋਟਿੰਗ ਪ੍ਰਕਿਰਿਆ ਦੌਰਾਨ ਵੱਡੇ ਪੱਧਰ ’ਤੇ ਗੜਬੜੀ ਅਤੇ ਧਾਂਦਲੀ ਦੇ ਇਲਜ਼ਾਮ ਲਗਾਏ ਗਏ ਹਨ।

Ad Position 21
repet_subhas-goyals [Copy P29]
ਫ਼ਾਜ਼ਿਲਕਾ ਦੇ ਇਕ ਪ੍ਰਿੰਟਿੰਗ ਪ੍ਰੈੱਸ ਤੋਂ ਮਿਲੇ ਬਿਨਾਂ ਸੀਰੀਅਲ ਵਾਲੇ ਬੈਲਟ ਪੇਪਰਾਂ ਨੂੰ ਕਬਜ਼ੇ ਵਿਚ ਲੈਂਦੇ ਹੋਏ ਪੁਲਿਸ ਮੁਲਾਜ਼ਮ। ਅਜੀਤ ਤਸਵੀਰ 16-09-2026
ਫ਼ਾਜ਼ਿਲਕਾ, 15 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਨੂੰ ਲੈ ਕੇ ਇਕ ਵੱਡਾ ਵਿਵਾਦ ਸਾਹਮਣੇ ਆਇਆ ਹੈ। ਚੋਣਾਂ ’ਚ ਬੈਲਟ ਪੇਪਰਾਂ ਦੀ ਛਪਾਈ ਅਤੇ ਵੋਟਿੰਗ ਪ੍ਰਕਿਰਿਆ ਦੌਰਾਨ ਵੱਡੇ ਪੱਧਰ ’ਤੇ ਗੜਬੜੀ ਅਤੇ ਧਾਂਦਲੀ ਦੇ ਇਲਜ਼ਾਮ ਲਗਾਏ ਗਏ ਹਨ। ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਐਡਵੋਕੇਟ ਗੁਲਸ਼ਨ ਮਹਿਰੋਕ ਅਤੇ ਉਨ੍ਹਾਂ ਦੇ ਸਮਰਥਕ ਵਕੀਲਾਂ ਨੇ ਰਿਟਰਨਿੰਗ ਅਫ਼ਸਰਾਂ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕਦਿਆਂ ਗ਼ਬਨ ਅਤੇ ਧੋਖਾਧੜੀ ਦੇ ਗੰਭੀਰ ਦੋਸ਼ ਲਾਏ ਹਨ। ਜ਼ਿਲ੍ਹਾ ਬਾਰ ਕੌਂਸਲ ਦੀਆਂ ਹਦਾਇਤਾਂ ਅਨੁਸਾਰ 11 ਤਰੀਕ ਨੂੰ ਸਵੇਰੇ 9 ਵਜੇ ਤੋਂ ਸ਼ਾਮ 4:30 ਵਜੇ ਤੱਕ ਵੋਟਾਂ ਪੈਣ ਦਾ ਸਮਾਂ ਤੈਅ ਸੀ। ਚੋਣ ਪ੍ਰਕਿਰਿਆ ਦੀ ਦੇਖ-ਰੇਖ ਲਈ 5 ਮੈਂਬਰੀ ਰਿਟਰਨਿੰਗ ਕਮੇਟੀ ਬਣਾਈ ਗਈ ਸੀ, ਜਿਨ੍ਹਾਂ ’ਚੋਂ 2 ਮੈਂਬਰ ਆਪਸੀ ਮਤਭੇਦਾਂ ਕਰਕੇ ਲਿਖਤੀ ਰੂਪ ’ਚ ਵੱਖ ਹੋ ਗਏ ਸਨ। ਦੋਸ਼ ਹੈ ਕਿ ਸ਼ਾਮ 4:30 ਵਜੇ ਵੋਟਿੰਗ ਖ਼ਤਮ ਹੁੰਦਿਆਂ ਹੀ ਰਿਟਰਨਿੰਗ ਅਫ਼ਸਰਾਂ ਨੇ ਸੀ.ਸੀ.ਟੀ.ਵੀ ਕੈਮਰਾ ਆਪੇ੍ਰਟਰਾਂ ਅਤੇ ਪੋਲਿੰਗ ਏਜੰਟਾਂ ਨੂੰ ਬਾਹਰ ਕੱਢ ਦਿੱਤਾ। ਬਾਰ ਰੂਮ ਦੀ ਸਫ਼ਾਈ ਦਾ ਬਹਾਨਾ ਬਣਾ ਕੇ ਅੰਦਰੋਂ ਦਰਵਾਜ਼ੇ ਬੰਦ ਕਰ ਲਏ ਗਏ ਅਤੇ ਪਰਦੇ ਲਗਾ ਦਿੱਤੇ ਗਏ । ਲਗਭਗ 25 ਮਿੰਟ ਤੱਕ ਰਿਟਰਨਿੰਗ ਅਫ਼ਸਰ ਅੰਦਰ ਇਕੱਲੇ ਰਹੇ ਅਤੇ ਬਾਹਰ ਖੜ੍ਹੇ ਏਜੰਟਾਂ ਨੂੰ ਇੱਧਰ-ਉੱਧਰ ਘੁਮਾ ਕੇ ਸਮਾਂ ਖ਼ਰਾਬ ਕੀਤਾ ਗਿਆ। ਨਤੀਜੇ ਐਲਾਨੇ ਜਾਣ ’ਤੇ ਗੁਲਸ਼ਨ ਮਹਿਰੋਕ ਨੂੰ 28 ਵੋਟਾਂ ਨਾਲ ਹਾਰਿਆ ਘੋਸ਼ਿਤ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਸਕੱਤਰ ਦੇ ਅਹੁਦੇ ਦੀਆਂ ਵੋਟਾਂ ’ਚ ਵੀ 4 ਵੋਟਾਂ ਦਾ ਫ਼ਰਕ ਪਾਇਆ ਗਿਆ। ਚੋਣ ਨਤੀਜਿਆਂ ਤੋਂ ਬਾਅਦ ਕੰਪਲੈਕਸ ਦੇ ਬਾਹਰ ਬਿਨਾਂ ਸੀਰੀਅਲ ਨੰਬਰ ਵਾਲੀਆਂ ਕੱਟੀਆਂ-ਫਟੀਆਂ ਪਰਚੀਆਂ ਮਿਲੀਆਂ। ਜਦੋਂ ਵਕੀਲਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਬੈਲਟ ਪੇਪਰ ਮੇਨ ਬਾਜ਼ਾਰ ਸਥਿਤ ਇਕ ਪ੍ਰਿੰਟਿੰਗ ਪ੍ਰੈੱਸ ਤੋਂ ਛਪਵਾਏ ਗਏ ਸਨ। ਪ੍ਰੈੱਸ ਪਹੁੰਚਣ ’ਤੇ ਉੱਥੇ ਹਜ਼ਾਰਾਂ ਵਾਧੂ ਅਤੇ ਬਿਨਾਂ ਸੀਰੀਅਲ ਨੰਬਰ ਵਾਲੇ ਬੈਲਟ ਪੇਪਰ ਮਿਲੇ। ਪ੍ਰਿੰਟਿੰਗ ਪ੍ਰੈੱੱਸ ਦੇ ਕਰਮਚਾਰੀ ਰਾਜਕੁਮਾਰ ਨੇ ਮੰਨਿਆ ਕਿ ਗ਼ਲਤੀ ਨਾਲ 1200 ਦੇ ਲਗਭਗ ਵਾਧੂ ਬੈਲਟ ਪੇਪਰ ਛਪ ਗਏ ਸਨ, ਜਿਨ੍ਹਾਂ ਨੂੰ ਮਾਲਕ ਦੇ ਪੁੱਤਰ ਦਾ ਐਕਸੀਡੈਂਟ ਹੋਣ ਕਰਕੇ ਨਸ਼ਟ ਨਹੀਂ ਕੀਤਾ ਜਾ ਸਕਿਆ। ਦੂਜੇ ਪਾਸੇ ਪੁਲਿਸ ਅਧਿਕਾਰੀ ਦਲਜੀਤ ਸਿੰਘ ਨੇ ਪੁਲਿਸ ਫੋਰਸ ਨਾਲ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਵਕੀਲਾਂ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਅਤੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ।
Ad Position 22
No active advertisement
ਪਿਛਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ਵਿਖੇ ਹਿੰਦੀ ਦਿਵਸ ਮਨਾਇਆ ਅਗਲੀ ਖ਼ਬਰ ਅੰਗਰੇਜ਼ੀ ਆਨਰਜ਼ ਦੀਆਂ ਵਿਦਿਆਰਥਣਾਂ ਨੇ ਲਿਟਰੇਰੀ ਜੈਨਰਜ਼ ’ਚ ਮਾਰੀਆਂ ਮੱਲਾਂ
Ad Position 24