18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਡੀ.ਏ.ਵੀ. ਕਾਲਜ ਅਬੋਹਰ ਵਿਖੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਰਾਸ਼ਟਰੀ ਸ਼ਾਂਤੀ ਦਿਵਸ

ਅਬੋਹਰ, 17 ਸਤੰਬਰ (ਵਿਵੇਕ ਹੂੜੀਆ)- ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀ. ਏ.

Ad Position 21
No active advertisement
ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਾਲਜ ਅਧਿਆਪਕ। ਅਜੀਤ ਤਸਵੀਰ 18-09-2026
ਅਬੋਹਰ, 17 ਸਤੰਬਰ (ਵਿਵੇਕ ਹੂੜੀਆ)- ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀ.ਏ.ਵੀ. ਸਿੱਖਿਆ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ.ਵਿਜੇ ਗਰੋਵਰ ਦੀ ਕੁਸ਼ਲ ਅਗਵਾਈ ਹੇਠ ਕਾਲਜ ਦੇ ਐੱਨ.ਐੱਸ.ਐੱਸ. ਵਿਭਾਗ ਵਲੋਂ ਰਾਸ਼ਟਰੀ ਸ਼ਾਂਤੀ ਦਿਵਸ ਮਨਾਇਆ ਗਿਆ। ਸਮਾਗਮ ਦਾ ਸੰਚਾਲਨ ਐੱਨ.ਐੱਸ.ਐੱਸ.ਇੰਚਾਰਜ ਅਨਿਲ ਬਿਸ਼ਨੋਈ, ਡਾ. ਚਰਨ ਸਿੰਘ ਤੇ ਮਿਸ ਰੇਣੂ ਬਿਸ਼ਨੋਈ ਵਲੋਂ ਕੀਤਾ ਗਿਆ। ਸਮਾਗਮ ਦੌਰਾਨ ਐੱਨ.ਐੱਸ.ਐੱਸ. ਇੰਚਾਰਜ ਅਨਿਲ ਬਿਸ਼ਨੋਈ ਨੇ ਸ਼ਾਂਤੀ ਦੇ ਵਿਸ਼ੇ ’ਤੇ ਪ੍ਰੇਰਕ ਵਿਚਾਰ ਸਾਂਝੇ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿਚ ਸ਼ਾਂਤੀ ਅਪਣਾਉਣ ਲਈ 3 ਸੁਨਹਿਰੀ ਸਿਧਾਂਤ ਦੱਸੇ, ਬੋਲਣ ਤੋਂ ਪਹਿਲਾਂ ਸੋਚੋ, ਰੱਦ ਕਰਨ ਤੋਂ ਪਹਿਲਾਂ ਸਤਿਕਾਰ ਕਰੋ ਤੇ ਕੁੱਝ ਪ੍ਰਾਪਤ ਕਰਨ ਦੀ ਇੱਛਾ ਤੋਂ ਪਹਿਲਾਂ ਸੇਵਾ ਕਰੋ। ਉਨ੍ਹਾਂ ਕਿਹਾ ਕਿ ਸੋਚ-ਸਮਝ ਕੇ ਕੀਤਾ ਗਿਆ ਸੰਵਾਦ ਝਗੜਿਆਂ ਨੂੰ ਰੋਕਣ ਦਾ ਸਭ ਤੋਂ ਵੱਡਾ ਹਥਿਆਰ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਵਿਜੇ ਗਰੋਵਰ ਨੇ ਸਮਾਜਿਕ ਸਦਭਾਵਨਾ ਲਈ ਸ਼ਾਂਤੀ ਦੀ ਮਹੱਤਤਾ ’ਤੇ ਚਾਨਣਾ ਪਾਇਆ।
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ’ਚ 39 ਆਂਗਣਵਾੜੀ ਹੈਲਪਰਾਂ ਨੂੰ ਸੌਂਪੇ ਨਿਯੁਕਤੀ ਪੱਤਰ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਲੇਖ ਰਚਨਾ ਮੁਕਾਬਲਾ ਕਰਵਾਇਆ
Ad Position 24