24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵਲੋਂ ਤਿੰਨ ਦਿਨਾਂ ਹਰਿ ਕਥਾ ਦੀ ਹੋਈ ਸਮਾਪਤੀ

ਅਬੋਹਰ, 24 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ) ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵਲੋਂ ਪਿੰਡ ਸੈਂਯਦਾਵਾਲੀ ਵਿਖੇ ਚੱਲ ਰਹੀ ਤਿੰਨ ਦਿਨਾਂ ਸ੍ਰੀ ਹਰਿ ਕਥਾ ਵਿਚ ਸਾਧਵੀ ਮਮਤਾ ਭਾਰਤੀ ਨੇ ਦੱਸਿਆ ਕਿ ਇਕ ਭਗਤ ਦਾ ਜੀਵਨ ਇਕ ਦੀਵੇ ਦੀ ਵਾਂਗ ਹੁੰਦਾ ਹੈ। ਜਿਸ ਤਰ੍ਹਾਂ ਇਕ ਦੀਵੇ ਦੀ ਲੋਅ ਹੇਠਾਂ ਤੋਂ ਉੱਪਰ ਵੱਲ ਵਧਦੀ ਹੈ, ਉਸੇ ਤਰ੍ਹਾਂ ਇੱਕ ਮਨੁੱਖ ਆਪਣੇ ਨਿਕ੍ਰਿਸ਼ਟ ਜੀਵਨ ਤੋਂ ਉਤਕ੍ਰਿਸ਼ਟਤਾ ਵੱਲ ਵਧਦਾ ਹੈ।

Ad Position 21
No active advertisement
ਅਜੀਤ ਡੈਸਕ 25-09-2026
ਅਬੋਹਰ, 24 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ) ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵਲੋਂ ਪਿੰਡ ਸੈਂਯਦਾਵਾਲੀ ਵਿਖੇ ਚੱਲ ਰਹੀ ਤਿੰਨ ਦਿਨਾਂ ਸ੍ਰੀ ਹਰਿ ਕਥਾ ਵਿਚ ਸਾਧਵੀ ਮਮਤਾ ਭਾਰਤੀ ਨੇ ਦੱਸਿਆ ਕਿ ਇਕ ਭਗਤ ਦਾ ਜੀਵਨ ਇਕ ਦੀਵੇ ਦੀ ਵਾਂਗ ਹੁੰਦਾ ਹੈ। ਜਿਸ ਤਰ੍ਹਾਂ ਇਕ ਦੀਵੇ ਦੀ ਲੋਅ ਹੇਠਾਂ ਤੋਂ ਉੱਪਰ ਵੱਲ ਵਧਦੀ ਹੈ, ਉਸੇ ਤਰ੍ਹਾਂ ਇੱਕ ਮਨੁੱਖ ਆਪਣੇ ਨਿਕ੍ਰਿਸ਼ਟ ਜੀਵਨ ਤੋਂ ਉਤਕ੍ਰਿਸ਼ਟਤਾ ਵੱਲ ਵਧਦਾ ਹੈ। ਜਿਸ ਤਰ੍ਹਾਂ ਦੀਵਾ ਖ਼ੁਦ ਜਲ ਕੇ ਦੂਜਿਆਂ ਨੂੰ ਰੌਸ਼ਨੀ ਪ੍ਰਦਾਨ ਕਰਦਾ ਹੈ, ਉਸੇ ਤਰ੍ਹਾਂ ਇਕ ਭਗਤ ਦਾ ਜੀਵਨ ਸਮਰਪਣ ਨਾਲ ਗੁੰਥਿਆ ਹੁੰਦਾ ਹੈ। ਇਸ ਮੌਕੇ ਸਾਧਵੀ ਅੰਬਲਾ ਭਾਰਤੀ, ਸਾਧਵੀ ਰੀਨਾ ਭਾਰਤੀ ਤੇ ਸਾਧਵੀ ਸੋਨੀਆ ਭਾਰਤੀ ਵਲੋਂ ਪ੍ਰਭੂ ਦੇ ਮਿੱਠੇ ਭਜਨਾਂ ਦਾ ਗਾਇਣ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪਿੰਡ ਖੁੱਬਣ ਤੇ ਦੋਦਾ ਵਿਖੇ ਦਸਤਾਵੇਜ਼ੀ ਫ਼ਿਲਮ ਦਿਖਾਈ ਅਗਲੀ ਖ਼ਬਰ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਵਿਖੇ ਨਵੇਂ ਸੈਸ਼ਨ ਦਾ ਆਗਾਜ਼
Ad Position 24