25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

2600 ਅਪ੍ਰੈਂਟਿਸ ਨੌਜਵਾਨਾਂ ਦੀ ਭਰਤੀ ਦਾ ਹੱਲ ਕੱਢਣ ਦਾ ਕਰਨ ਗਿਲਹੋਤਰਾ ਨੇ ਦਿੱਤਾ ਭਰੋਸਾ

ਫ਼ਾਜ਼ਿਲਕਾ, 25 ਸਤੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਵਿਚ 2600 ਅਪ੍ਰੈਂਟਿਸ ਅਹੁਦਿਆਂ ਦੀ ਭਰਤੀ ਨੂੰ ਲੈ ਕੇ ਚੁਣੇ ਗਏ ਉਮੀਦਵਾਰਾਂ ਦਾ ਮਸਲਾ ਇਕ ਵਾਰ ਫਿਰ ਗਰਮਾ ਗਿਆ ਹੈ। ਯੂਨੀਅਨ ਨੇ ਦਾਅਵਾ ਕੀਤਾ ਕਿ ਕਰੀਬ 30 ਹਜ਼ਾਰ ਨੌਜਵਾਨਾਂ ਨੇ ਤਕਨੀਕੀ ਸੀ.

Ad Position 21
No active advertisement
ਅਜੀਤ ਡੈਸਕ 26-09-2026
ਫ਼ਾਜ਼ਿਲਕਾ, 25 ਸਤੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਵਿਚ 2600 ਅਪ੍ਰੈਂਟਿਸ ਅਹੁਦਿਆਂ ਦੀ ਭਰਤੀ ਨੂੰ ਲੈ ਕੇ ਚੁਣੇ ਗਏ ਉਮੀਦਵਾਰਾਂ ਦਾ ਮਸਲਾ ਇਕ ਵਾਰ ਫਿਰ ਗਰਮਾ ਗਿਆ ਹੈ। ਯੂਨੀਅਨ ਨੇ ਦਾਅਵਾ ਕੀਤਾ ਕਿ ਕਰੀਬ 30 ਹਜ਼ਾਰ ਨੌਜਵਾਨਾਂ ਨੇ ਤਕਨੀਕੀ ਸੀ.ਡੀ.ਪੀ. ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿਚੋਂ ਕਰੀਬ 2600 ਉਮੀਦਵਾਰ ਕਵਾਲੀਫਾਈ ਹੋਏ। ਇਨ੍ਹਾਂ ਵਿਚੋਂ 2437 ਉਮੀਦਵਾਰ ਪੀ.ਐੱਸ.ਪੀ.ਸੀ.ਐਲ. ਵਿਚ ਅਪ੍ਰੈਂਟਿਸ ਵਜੋਂ ਲਾਈਨਮੈਨ ਦੀ ਟਰੇਨਿੰਗ ਕਰ ਰਹੇ ਸਨ ਪਰ ਟਰੇਨਿੰਗ ਸ਼ੁਰੂ ਹੋਣ ਦੇ ਕਰੀਬ ਪੰਜ ਮਹੀਨੇ ਬਾਅਦ ਭਰਤੀ ਪ੍ਰਕਿਰਿਆ ਸਬੰਧੀ ਨਵੇਂ ਨਿਯਮ ਲਾਗੂ ਹੋਣ ਨਾਲ ਉਨ੍ਹਾਂ ਦਾ ਭਵਿੱਖ ਲਟਕ ਗਿਆ ਹੈ। ਉਮੀਦਵਾਰਾਂ ਅਨੁਸਾਰ ਪੰਜਾਬ ਸਰਕਾਰ ਤੇ ਪੀ.ਐੱਸ.ਪੀ.ਸੀ.ਐਲ. ਵਲੋਂ ਅਪ੍ਰੈਂਟਿਸਸ਼ਿਪ ਦੀ ਬਜਾਏ ਆਈ.ਟੀ.ਆਈ. ਆਧਾਰ ’ਤੇ ਸਿੱਧੀ ਭਰਤੀ ਕਰਨ ਦਾ ਫ਼ੈਸਲਾ ਲਿਆ ਗਿਆ, ਜਿਸ ਤੋਂ ਬਾਅਦ 2437 ਸਿਖਲਾਈਕਾਰਾਂ ਨੇ ਪੀ.ਐੱਸ.ਪੀ.ਸੀ.ਐਲ.ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਯੂਨੀਅਨ ਮੁਤਾਬਿਕ ਅੰਦੋਲਨ ਦੌਰਾਨ ਸਰਕਾਰ ਨਾਲ ਬਣੀ ਸਹਿਮਤੀ ਤਹਿਤ 20 ਜੁਲਾਈ ਨੂੰ ਉਮੀਦਵਾਰਾਂ ਦੀ ਪੰਜਾਬੀ ਯੋਗਤਾ ਪ੍ਰੀਖਿਆ ਲਈ ਗਈ, ਜਿਸ ਨੂੰ ਸਾਰੇ 2437 ਸਿਖਲਾਈਕਾਰਾਂ ਨੇ ਚੰਗੇ ਅੰਕਾਂ ਨਾਲ ਪਾਸ ਕਰ ਲਿਆ। ਇਸ ਦੇ ਬਾਵਜੂਦ ਅਜੇ ਤੱਕ ਉਨ੍ਹਾਂ ਨੂੰ ਜੁਆਇਨਿੰਗ ਨਹੀਂ ਕਰਵਾਈ ਗਈ। ਇਸ ਮਸਲੇ ਨੂੰ ਲੈ ਕੇ ਕਰਨ ਗਿਲਹੋਤਰਾ ਨੇ ਭਰੋਸਾ ਦਿਵਾਇਆ ਕਿ ਉਹ ਖ਼ੁਦ ਸਿਖਲਾਈਕਾਰਾਂ ਦੀ ਪੀ.ਐੱਸ.ਪੀ.ਸੀ.ਐਲ . ਦੇ ਸੀ.ਐਮ.ਡੀ. ਨਾਲ ਬੈਠਕ ਕਰਵਾਉਣਗੇ ਅਤੇ 2600 ਅਪ੍ਰੈਂਟਿਸ ਭਰਤੀ ਤੇ 2437 ਸਿਖਲਾਈਕਾਰਾਂ ਦੇ ਮਾਮਲੇ ਨੂੰ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ। ਬੈਠਕ ਦੌਰਾਨ ਕਰਨ ਗਿਲਹੋਤਰਾ ਤੋਂ ਇਲਾਵਾ ਹਰੀਸ਼ ਨੱਢਾ, ਧੀਰਾ ਬਰਾੜ ਅਤੇ ਪ੍ਰੇਮਜੀਤ ਚੇਅਰਮੈਨ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਏਟਕ ਦੀ ਅਗਵਾਈ ’ਚ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਏ.ਐੱਲ.ਸੀ. ਨਾਲ ਮੁਲਾਕਾਤ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ
Ad Position 24