25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਏਟਕ ਦੀ ਅਗਵਾਈ ’ਚ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਏ.ਐੱਲ.ਸੀ. ਨਾਲ ਮੁਲਾਕਾਤ

ਫ਼ਾਜ਼ਿਲਕਾ, 25 ਸਤੰਬਰ (ਦਵਿੰਦਰ ਪਾਲ ਸਿੰਘ)- ਕੰਸਟਰੱਕਸ਼ਨ ਵਰਕਰ ਐਂਡ ਲੇਬਰ ਯੂਨੀਅਨ (ਏਟਕ) ਜ਼ਿਲ੍ਹਾ ਫ਼ਾਜ਼ਿਲਕਾ ਦਾ ਇਕ ਨੁਮਾਇੰਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਜੰਮੂ ਰਾਮ ਬਨਵਾਲਾ ਅਤੇ ਪ੍ਰਦੇਸ਼ ਡਿਪਟੀ ਜਨਰਲ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ ਦੀ ਅਗਵਾਈ ਹੇਠ ਅਸਿਸਟੈਂਟ ਲੇਬਰ ਕਮਿਸ਼ਨਰ ਕਰਨ ਗੋਇਲ ਨਾਲ ਮਿਲਿਆ। ਇਸ ਦੌਰਾਨ ਨਿਰਮਾਣ ਮਜ਼ਦੂਰਾਂ ਦੀਆਂ ਸਮੱਸਿਆਵਾਂ ’ਤੇ ਚਰਚਾ ਕੀਤੀ ਗਈ।

Ad Position 21
No active advertisement
ਫ਼ਾਜ਼ਿਲਕਾ ਵਿਖੇ ਏ.ਐੱਲ.ਸੀ. ਕਰਨ ਗੋਇਲ ਨੂੰ ਯਾਦ ਪੱਤਰ ਸੌਂਪਦੇ ਹੋਏ ਏਟਕ ਯੂਨੀਅਨ ਦੇ ਆਗੂ ਐਡਵੋਕੇਟ ਪਰਮਜੀਤ ਢਾਬਾਂ, ਜੰਮੂ ਰਾਮ ਬੰਨਵਾਲਾ ਤੇ ਹੋਰ। ਅਜੀਤ ਤਸਵੀਰ 26-09-2026
ਫ਼ਾਜ਼ਿਲਕਾ, 25 ਸਤੰਬਰ (ਦਵਿੰਦਰ ਪਾਲ ਸਿੰਘ)- ਕੰਸਟਰੱਕਸ਼ਨ ਵਰਕਰ ਐਂਡ ਲੇਬਰ ਯੂਨੀਅਨ (ਏਟਕ) ਜ਼ਿਲ੍ਹਾ ਫ਼ਾਜ਼ਿਲਕਾ ਦਾ ਇਕ ਨੁਮਾਇੰਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਜੰਮੂ ਰਾਮ ਬਨਵਾਲਾ ਅਤੇ ਪ੍ਰਦੇਸ਼ ਡਿਪਟੀ ਜਨਰਲ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ ਦੀ ਅਗਵਾਈ ਹੇਠ ਅਸਿਸਟੈਂਟ ਲੇਬਰ ਕਮਿਸ਼ਨਰ ਕਰਨ ਗੋਇਲ ਨਾਲ ਮਿਲਿਆ। ਇਸ ਦੌਰਾਨ ਨਿਰਮਾਣ ਮਜ਼ਦੂਰਾਂ ਦੀਆਂ ਸਮੱਸਿਆਵਾਂ ’ਤੇ ਚਰਚਾ ਕੀਤੀ ਗਈ। ਏ.ਐੱਲ.ਸੀ. ਨੇ ਯੂਨੀਅਨ ਦੀਆਂ ਮੰਗਾਂ ਨੂੰ ਜਾਇਜ਼ ਦੱਸਦਿਆਂ ਜਲਦ ਹੱਲ ਦਾ ਭਰੋਸਾ ਦਿੱਤਾ। ਬੈਠਕ ਤੋਂ ਬਾਅਦ ਯੂਨੀਅਨ ਆਗੂਆਂ ਨੇ ਦੱਸਿਆ ਕਿ ਕਾਨੂੰਨ ਅਨੁਸਾਰ ਪੁਰਾਣੇ ਵਜ਼ੀਫ਼ੇ ਇਕ ਮਹੀਨੇ ਦੇ ਅੰਦਰ ਪਾਸ ਕੀਤੇ ਜਾਣ। ਜ਼ਿਲ੍ਹਾ ਸਕੱਤਰ ਸੋਨਾ ਧੁੰਨਕੀਆਂ ਅਤੇ ਪਰਮਜੀਤ ਸਿੰਘ ਸੋਹਣਾ ਸਾਂਦੜ ਨੇ ਮੰਗ ਕੀਤੀ ਕਿ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ ਨੂੰ ਡਬਲ ਵਜ਼ੀਫ਼ੇ ਸਬੰਧੀ ਪੱਤਰ ਤੁਰੰਤ ਜਾਰੀ ਕੀਤਾ ਜਾਵੇ। ਇਸ ਮੌਕੇ ਖੇਤਾ ਸਿੰਘ ਡੰਗਰ ਖੇੜਾ ਤੇ ਜਸਪਾਲ ਸਿੰਘ ਲਮੋਚੜ ਖ਼ੁਰਦ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦ ਕਿਸਾਨ ਮੋਰਚੇ ਵਲੋਂ ਪ੍ਰਸ਼ਾਸਨ ਨੂੰ 5 ਦਿਨਾਂ ਦਾ ਅਲਟੀਮੇਟਮ ਸੀਤੋ ਰੋਡ ਨਾ ਬਣਨ ’ਤੇ ਪੱਕੇ ਮੋਰਚੇ ਦੀ ਚੇਤਾਵਨੀ ਅਗਲੀ ਖ਼ਬਰ 2600 ਅਪ੍ਰੈਂਟਿਸ ਨੌਜਵਾਨਾਂ ਦੀ ਭਰਤੀ ਦਾ ਹੱਲ ਕੱਢਣ ਦਾ ਕਰਨ ਗਿਲਹੋਤਰਾ ਨੇ ਦਿੱਤਾ ਭਰੋਸਾ
Ad Position 24