26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸੰਤ ਨਿਰੰਕਾਰੀ ਮਿਸ਼ਨ ਵਲੋਂ ਖੂਨਦਾਨ ਕੈਂਪ

ਜ਼ੀਰਾ, 26 ਸਤੰਬਰ(ਪ੍ਰਤਾਪ ਸਿੰਘ ਹੀਰਾ)-ਸਨੇਰ ਰੋਡ ਜ਼ੀਰਾ ਵਿਖੇ ਸਥਿਤ ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਜ਼ੀਰਾ ਵਿਖੇ ਇਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਐਨ.

Ad Position 21
No active advertisement
ਅਜੀਤ ਡੈਸਕ 27-09-2026
ਜ਼ੀਰਾ, 26 ਸਤੰਬਰ(ਪ੍ਰਤਾਪ ਸਿੰਘ ਹੀਰਾ)-ਸਨੇਰ ਰੋਡ ਜ਼ੀਰਾ ਵਿਖੇ ਸਥਿਤ ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਜ਼ੀਰਾ ਵਿਖੇ ਇਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਐਨ. ਐਸ. ਗਿੱਲ , ਜ਼ੋਨਲ ਇੰਚਾਰਜ ਫ਼ਿਰੋਜ਼ਪੁਰ ਵਲੋਂ ਕੀਤਾ ਗਿਆ। ਕੈਂਪ ਦੌਰਾਨ ਸਿਵਲ ਹਸਪਤਾਲ ਫ਼ਿਰੋਜ਼ਪੁਰ ਤੇ ਦੀਪ ਬਲੱਡ ਬੈਂਕ, ਫਰੀਦਕੋਟ ਦੀਆਂ ਟੀਮਾਂ ਨੇ 102 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਅਮਨਦੀਪ ਬ੍ਰਾਂਚ ਮੁਖੀ ਜੀਰਾ ਨੇ ਦੱਸਿਆ ਕਿ ਮਾਤਾ ਸੁਦੀਕਸ਼ਾ ਤੇ ਨਿਰੰਕਾਰੀ ਰਾਜਪਿਤਾ ਰਮਿਤ ਦੀ ਕਿਰਪਾ ਸਦਕਾ ਸੰਤ ਨਿਰੰਕਾਰੀ ਮਿਸ਼ਨ ਵਲੋਂ ਸਾਲ 1986 ਤੋਂ ਖੂਨਦਾਨ ਮਹਾਂਦਾਨ ਕੈਂਪ ਲਗਾਏ ਜਾ ਰਹੇ ਹਨ। ਕੈਂਪ ਵਿੱਚ ਫਿਰੋਜ਼ਪੁਰ, ਗੁਰੂਹਰਸਹਾਏ, ਮੱਲਾਂਵਾਲਾ, ਮਿਸ਼ਰੀਵਾਲਾ, ਸ਼ਾਹ ਵਾਲਾ, ਤਲਵੰਡੀ ਭਾਈ, ਮੱਖੂ ਅਤੇ ਜ਼ੀਰਾ ਦੀਆਂ ਸੰਗਤ ਤੋਂ ਇਲਾਵਾ ਸ਼ਹਿਰ ਨਿਵਾਸੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।
Ad Position 22
No active advertisement
ਪਿਛਲੀ ਖ਼ਬਰ ਆੜ੍ਹਤੀਆ ਐਸੋਸੀਏਸ਼ਨ ਤਲਵੰਡੀ ਭਾਈ ਦੇ ਇਕ ਗਰੁੱਪ ਦੀ ਹੋਈ ਮੀਟਿੰਗ ਅਗਲੀ ਖ਼ਬਰ ਬਾਬਾ ਖੇਤਰਪਾਲ ਦਾ 10ਵਾਂ ਜਾਗਰਣ ਅੱਜ
Ad Position 24