ਵਿਸ਼ਵ ਫਾਰਮਾਸਿਸਟ ਦਿਵਸ ’ਤੇ ਜਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਅਬੋਹਰ, 26 ਸਤੰਬਰ (ਵਿਵੇਕ ਹੂੜੀਆ)- ਜੈਨ ਕਾਲਜ ਆਫ਼ ਫਾਰਮੇਸੀ ਉਸਮਾਨ ਖੇੜਾ ਵਿਖੇ ਵਿਸ਼ਵ ਫਾਰਮਾਸਿਸਟ ਦਿਵਸ ਦੇ ਮੌਕੇ ’ਤੇ ਸਮਾਜ ਵਿਚ ਦਵਾਈਆਂ ਦੀ ਸਿੱਖਿਆ, ਸੁਰੱਖਿਅਤ ਵਰਤੋਂ ਤੇ ਸਿਹਤ ਸੁਰੱਖਿਆ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਜਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਵਿਸ਼ਵ ਫਾਰਮਾਸਿਸਟ ਦਿਵਸ ਦੇ ਥੀਮ ‘ਐਂਪਾਵਰਿੰਗ ਫਾਰਮਾਸਿਸਟ ਫੋਰ ਹੈਲਥੀਅਰ ਫਿਊਚਰਜ਼-ਕੰਬੈਟਿੰਗ ਐਂਟੀ ਮਾਈਕ੍ਰੋਬੀਅਲ ਰੇਸਿਸਟੈਂਸ’ ’ਤੇ ਆਧਾਰਿਤ ਸੀ।
ਅਬੋਹਰ, 26 ਸਤੰਬਰ (ਵਿਵੇਕ ਹੂੜੀਆ)- ਜੈਨ ਕਾਲਜ ਆਫ਼ ਫਾਰਮੇਸੀ ਉਸਮਾਨ ਖੇੜਾ ਵਿਖੇ ਵਿਸ਼ਵ ਫਾਰਮਾਸਿਸਟ ਦਿਵਸ ਦੇ ਮੌਕੇ ’ਤੇ ਸਮਾਜ ਵਿਚ ਦਵਾਈਆਂ ਦੀ ਸਿੱਖਿਆ, ਸੁਰੱਖਿਅਤ ਵਰਤੋਂ ਤੇ ਸਿਹਤ ਸੁਰੱਖਿਆ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਜਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਵਿਸ਼ਵ ਫਾਰਮਾਸਿਸਟ ਦਿਵਸ ਦੇ ਥੀਮ ‘ਐਂਪਾਵਰਿੰਗ ਫਾਰਮਾਸਿਸਟ ਫੋਰ ਹੈਲਥੀਅਰ ਫਿਊਚਰਜ਼-ਕੰਬੈਟਿੰਗ ਐਂਟੀ ਮਾਈਕ੍ਰੋਬੀਅਲ ਰੇਸਿਸਟੈਂਸ’ ’ਤੇ ਆਧਾਰਿਤ ਸੀ। ਇਸ ਦੌਰਾਨ ਐਂਟੀ-ਮਾਈਕ੍ਰੋਬੀਅਲ ਦਵਾਈਆਂ ਦੀ ਸੁਰੱਖਿਅਤ ’ਤੇ ਸਹੀ ਵਰਤੋਂ ਤੇ ਆਧੁਨਿਕ ਸਿਹਤ ਪ੍ਰਣਾਲੀ ’ਚ ਫਾਰਮਾਸਿਸਟ ਦੀ ਅਹਿਮ ਭੂਮਿਕਾ ਬਾਰੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਡਾ.ਓ.ਪੀ. ਸ਼ਰਮਾ ਨੇ ਸਵਾਗਤੀ ਭਾਸ਼ਣ ਦਿੰਦਿਆਂ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਿਸ਼ਵ ਫਾਰਮਾਸਿਸਟ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਪ੍ਰਿੰਸੀਪਲ ਕਮਲ ਕਿਸ਼ੋਰ ਨੇ ਐਂਟੀਬਾਇਓਟਿਕਸ ਦੀ ਅੰਧਾਧੁੰਦ ਵਰਤੋਂ ਨਾਲ ਪੈਦਾ ਹੋ ਰਹੇ ਐਂਟੀ ਮਾਈਕ੍ਰੋਬੀਅਲ ਰੇਸਿਸਟੈਂਸ ਦੇ ਗੰਭੀਰ ਖ਼ਤਰੇ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਮੌਕੇ ਪੋਸਟਰ ਅਤੇ ਸਲੋਗਨ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਆਪਣੀ ਰਚਨਾਤਮਿਕਤਾ ਰਾਹੀਂ ਜਾਗਰੂਕਤਾ ਦਾ ਸੁਨੇਹਾ ਦਿੱਤਾ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਪ੍ਰੋ.ਅਨੀਰੁੱਧ, ਰੇਖਾ, ਪਰਮਜੀਤ ਸਿੰਘ, ਦੀਪਿਕਾ, ਕਾਮਿਨੀ, ਬਨੀਤ ਕੁਮਾਰ, ਕੰਚਨ, ਸ਼ਵੇਤਾ, ਹਰਸਿਮਰਨ, ਗੁਰਤੇਜ ਸਿੰਘ, ਬੇਅੰਤ ਕੌਰ, ਸ਼ੰਭੂ, ਨਿਧੀ, ਰਮੇਸ਼, ਰਾਜੇਸ਼ ਕੁਮਾਰ, ਦਿਨੇਸ਼, ਸਨੇਹਾ ਸਮੇਤ ਸਮੂਹ ਸਟਾਫ਼ ਦਾ ਵਿਸ਼ੇਸ਼ ਯੋਗਦਾਨ ਰਿਹਾ।