2027 ਵਿਧਾਨ ਸਭਾ ਚੋਣ ਲਈ ਦੇਵ ਰਾਜ ਸ਼ਰਮਾ ਨੇ ‘ਆਪ’ ਨੂੰ ਟਿਕਟ ਲਈ ਭੇਜੀ ਅਰਜ਼ੀ ਹੁਣ ਤੱਕ ਆਮ ਆਦਮੀ ਪਾਰਟੀ ਵਿਚ ਵੱਖ-ਵੱਖ ਅਹੁਦਿਆਂ ’ਤੇ ਨਿਭਾਅ ਚੁੱਕੇ ਹਨ ਜ਼ਿੰਮੇਵਾਰੀਆਂ
ਜਲਾਲਾਬਾਦ, 26 ਸਤੰਬਰ (ਜਸਕਰਨ ਸਿੰਘ ਤਨੇਜਾ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਜਲਾਲਾਬਾਦ ਦੇ ਸਾਬਕਾ ਚੇਅਰਮੈਨ ਮਾਸਟਰ ਦੇਵ ਰਾਜ ਸ਼ਰਮਾ ਨੇ ਸਾਲ 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਤੋਂ ਟਿਕਟ ਦੀ ਮੰਗ ਕਰਦਿਆਂ ਆਪਣੀ ਅਰਜ਼ੀ ਹਾਈਕਮਾਨ ਨੂੰ ਭੇਜੀ ਹੈ। ਅਰਜ਼ੀ ਦੇ ਨਾਲ ਉਨ੍ਹਾਂ ਨੇ ਪਾਰਟੀ ਨਾਲ ਆਪਣੇ ਲੰਬੇ ਸਫ਼ਰ, ਵੱਖ-ਵੱਖ ਪੱਧਰਾਂ ’ਤੇ ਨਿਭਾਈਆਂ ਜ਼ਿੰਮੇਵਾਰੀਆਂ ਤੇ ਚੋਣ ਪ੍ਰਚਾਰ ਵਿਚ ਦਿੱਤੇ ਯੋਗਦਾਨ ਦਾ ਪੂਰਾ ਵੇਰਵਾ ਵੀ ਨੱਥੀ ਕੀਤਾ ਹੈ।
ਜਲਾਲਾਬਾਦ, 26 ਸਤੰਬਰ (ਜਸਕਰਨ ਸਿੰਘ ਤਨੇਜਾ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਜਲਾਲਾਬਾਦ ਦੇ ਸਾਬਕਾ ਚੇਅਰਮੈਨ ਮਾਸਟਰ ਦੇਵ ਰਾਜ ਸ਼ਰਮਾ ਨੇ ਸਾਲ 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਤੋਂ ਟਿਕਟ ਦੀ ਮੰਗ ਕਰਦਿਆਂ ਆਪਣੀ ਅਰਜ਼ੀ ਹਾਈਕਮਾਨ ਨੂੰ ਭੇਜੀ ਹੈ। ਅਰਜ਼ੀ ਦੇ ਨਾਲ ਉਨ੍ਹਾਂ ਨੇ ਪਾਰਟੀ ਨਾਲ ਆਪਣੇ ਲੰਬੇ ਸਫ਼ਰ, ਵੱਖ-ਵੱਖ ਪੱਧਰਾਂ ’ਤੇ ਨਿਭਾਈਆਂ ਜ਼ਿੰਮੇਵਾਰੀਆਂ ਤੇ ਚੋਣ ਪ੍ਰਚਾਰ ਵਿਚ ਦਿੱਤੇ ਯੋਗਦਾਨ ਦਾ ਪੂਰਾ ਵੇਰਵਾ ਵੀ ਨੱਥੀ ਕੀਤਾ ਹੈ। ਸਾਹਮਣੇ ਆਏ ਦਸਤਾਵੇਜ਼ਾਂ ਮੁਤਾਬਿਕ ਮਾਸਟਰ ਦੇਵ ਰਾਜ ਸ਼ਰਮਾ ਨੇ 15 ਜਨਵਰੀ 2014 ਨੂੰ ਫ਼ਾਜ਼ਿਲਕਾ ਜ਼ਿਲ੍ਹੇ ਤੋਂ ‘ਆਪ’ ਦੀ ਪ੍ਰਾਇਮਰੀ ਮੈਂਬਰਸ਼ਿਪ ਲਈ ਸੀ। ਉਹ ਅੰਨਾ ਹਜ਼ਾਰੇ ਅੰਦੋਲਨ ਦੇ ਸਮੇਂ ਤੋਂ ਹੀ ਸਰਗਰਮ ਰਹੇ ਹਨ ਤੇ ਅੰਦੋਲਨ ਦੌਰਾਨ ਜਲਾਲਾਬਾਦ ਬੱਸ ਸਟੈਂਡ ਦੇ ਬਾਹਰ 12 ਦਿਨਾਂ ਦੀ ਭੁੱਖ ਹੜਤਾਲ ਵੀ ਕੀਤੀ ਸੀ। ਮਾਸਟਰ ਦੇਵ ਰਾਜ ਸ਼ਰਮਾ ਨੇ 2012 ਵਿਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਕੱਤਰ ਵਜੋਂ ਕੰਮ ਸ਼ੁਰੂ ਕੀਤਾ ਤੇ ਇਸ ਤੋਂ ਬਾਅਦ ਲਗਭਗ 5 ਸਾਲ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ’ਤੇ ਰਹੇ। ਇਸ ਤੋਂ ਇਲਾਵਾ ਉਹ ਬੁੱਧੀਜੀਵੀ ਵਿੰਗ ਪੰਜਾਬ, ਅਨੁਸ਼ਾਸਨੀ ਕਮੇਟੀ ਪੰਜਾਬ ਤੇ ਕਾਰਜਕਾਰੀ ਕਮੇਟੀ ਪੰਜਾਬ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਨਾਲ ਹੀ, ਉਨ੍ਹਾਂ ਨੇ ਮਾਰਕੀਟ ਕਮੇਟੀ ਜਲਾਲਾਬਾਦ ਦੇ ਚੇਅਰਮੈਨ ਵਜੋਂ 3 ਸਾਲ ਸਫਲਤਾਪੂਰਵਕ ਕੰਮ ਕੀਤਾ ਹੈ। ਆਪਣੀ ਅਰਜ਼ੀ ਵਿਚ ਉਨ੍ਹਾਂ ਜ਼ਿਕਰ ਕੀਤਾ ਕਿ ਉਨ੍ਹਾਂ ਨੇ ਜਲਾਲਾਬਾਦ ਹਲਕੇ ਤੋਂ ਇਲਾਵਾ ਦਿੱਲੀ (ਜੰਗਪੁਰਾ, ਆਦਰਸ਼ ਨਗਰ, ਵਿਸ਼ਵਾਸ ਨਗਰ), ਗੁਜਰਾਤ (ਭਿਲੋੜ ਹਲਕਾ ਪ੍ਰਭਾਰੀ), ਰਾਜਸਥਾਨ (ਕਰਨਪੁਰ) ਤੇ ਪੰਜਾਬ ਦੇ ਤਲਵੰਡੀ ਸਾਬੋ, ਜਲੰਧਰ, ਲੁਧਿਆਣਾ ਪੱਛਮੀ, ਤਰਨਤਾਰਨ ਤੇ ਫ਼ਿਰੋਜ਼ਪੁਰ ਵਿਚ ਪਾਰਟੀ ਉਮੀਦਵਾਰਾਂ ਲਈ ਦਿਨ-ਰਾਤ ਪ੍ਰਚਾਰ ਕੀਤਾ। ਉਨ੍ਹਾਂ ਦੱਸਿਆ ਕਿ ਫਰਵਰੀ, 2026 ਦੌਰਾਨ ਫ਼ਾਜ਼ਿਲਕਾ ਤੇ ਜਲਾਲਾਬਾਦ ਦੇ ਸਰਹੱਦੀ ਪਿੰਡਾਂ ’ਚ ਆਏ ਹੜ੍ਹਾਂ ਦੌਰਾਨ ਲੋਕਾਂ ਦੀ ਡਟ ਕੇ ਮਦਦ ਕੀਤੀ। ਇਸ ਤੋਂ ਇਲਾਵਾ ਉਹ ਇਲਾਕੇ ਵਿਚ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮਾਂ ਤੇ ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਤੀਰਥ ਯਾਤਰਾ’ ਯੋਜਨਾ ਤਹਿਤ ਬੱਸਾਂ ਰਵਾਨਾ ਕਰਨ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਹਨ। ਇਨ੍ਹਾਂ ਸਾਰੇ ਯੋਗਦਾਨਾਂ ਦੇ ਆਧਾਰ ’ਤੇ ਹੀ ਉਨ੍ਹਾਂ ਨੇ 2027 ਦੀਆਂ ਚੋਣਾਂ ਲਈ ਪਾਰਟੀ ਹਾਈਕਮਾਨ ਤੋਂ ਸੇਵਾ ਦਾ ਮੌਕਾ ਮੰਗਿਆ ਹੈ।