ਅੰਗਹੀਣ ਯੂਨੀਅਨ ਪੰਜਾਬ ਬਲਾਕ ਜਲਾਲਾਬਾਦ ਦੀ ਮੀਟਿੰਗ ’ਚ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਕੀਤਾ ਗਿਆ ਰੋਸ ਪ੍ਰਗਟ
ਜਲਾਲਾਬਾਦ, 27 ਸਤੰਬਰ (ਜਤਿੰਦਰ ਪਾਲ ਸਿੰਘ)-ਅੰਗਹੀਣ ਯੂਨੀਅਨ ਪੰਜਾਬ ਬਲਾਕ ਜਲਾਲਾਬਾਦ ਦੀ ਅਹਿਮ ਮੀਟਿੰਗ ਸਥਾਨਕ ਦਾਣਾ ਮੰਡੀ ਵਿਖੇ ਬਲਾਕ ਪ੍ਰਧਾਨ ਕ੍ਰਿਸ਼ਨ ਟਿਵਾਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਅੰਗਹੀਣ ਸਮਾਜ ਦੀਆਂ ਮੰਗਾਂ ਅਤੇ ਲੋੜਾਂ ਨੂੰ ਸਰਕਾਰ ਵਲੋਂ ਅਣਦੇਖਾ ਕਰਨ ਦੇ ਰੋਸ ਵਜੋਂ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਜਲਾਲਾਬਾਦ, 27 ਸਤੰਬਰ (ਜਤਿੰਦਰ ਪਾਲ ਸਿੰਘ)-ਅੰਗਹੀਣ ਯੂਨੀਅਨ ਪੰਜਾਬ ਬਲਾਕ ਜਲਾਲਾਬਾਦ ਦੀ ਅਹਿਮ ਮੀਟਿੰਗ ਸਥਾਨਕ ਦਾਣਾ ਮੰਡੀ ਵਿਖੇ ਬਲਾਕ ਪ੍ਰਧਾਨ ਕ੍ਰਿਸ਼ਨ ਟਿਵਾਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਅੰਗਹੀਣ ਸਮਾਜ ਦੀਆਂ ਮੰਗਾਂ ਅਤੇ ਲੋੜਾਂ ਨੂੰ ਸਰਕਾਰ ਵਲੋਂ ਅਣਦੇਖਾ ਕਰਨ ਦੇ ਰੋਸ ਵਜੋਂ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਮੀਟਿੰਗ ਦੌਰਾਨ ਹਾਜ਼ਰ ਅੰਗਹੀਣ ਭਾਈਚਾਰੇ ਦੇ ਮੈਂਬਰਾਂ ਨੂੰ ਪ੍ਰਧਾਨ ਕ੍ਰਿਸ਼ਨ ਟਿਵਾਣਾ ਨੇ ਸੰਬੋਧਨ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਸਮਾਂ ਰਹਿੰਦੇ ਸਰਕਾਰ ਨੂੰ ਅੰਗਹੀਣ ਪੈਨਸ਼ਨ ਘੱਟੋ-ਘੱਟ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ, ਸਰਕਾਰੀ ਨੌਕਰੀਆਂ ਵਿਚ ਖ਼ਾਲੀ ਬੈਕਲਾਗ ਅਤੇ ਰਾਖਵੀਂਆਂ ਸਰਕਾਰੀ ਅਸਾਮੀਆਂ ਭਰਨ, ਆਰ.ਪੀ.ਡਬਲਯੂ ਡੀ ਐਕਟ-2016 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਯੂ.ਆਈ.ਡੀ ਕਾਰਡ ਦੀ ਸਹੂਲਤ ਨੂੰ ਜ਼ਮੀਨੀ ਪੱਧਰ ’ਤੇ ਪੂਰੀ ਤਰ੍ਹਾਂ ਲਾਗੂ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਅਤੇ ਵੱਖ-ਵੱਖ ਸਰਕਾਰੀ ਯੋਜਨਾਵਾਂ ਦਾ ਲਾਭ ਅੰਗਹੀਣ ਵਿਅਕਤੀਆਂ ਨੂੰ ਬਿਨਾਂ ਬੇਲੋੜੀ ਪ੍ਰੇਸ਼ਾਨੀ ਤੋਂ ਮਿਲਣਾ ਯਕੀਨੀ ਬਣਾਇਆ ਜਾਵੇ। ਇਸ ਦੇ ਨਾਲ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਅੰਗਹੀਣਾਂ ਲਈ ਪੂਰਾ ਕਿਰਾਇਆ ਮੁਆਫ਼ ਕਰਨ ਅਤੇ ਸਰਕਾਰੀ ਇਮਾਰਤਾਂ ਤੇ ਜਨਤਕ ਥਾਵਾਂ ਨੂੰ ਅੰਗਹੀਣਾਂ ਲਈ ਪੂਰੀ ਤਰ੍ਹਾਂ ਪਹੁੰਚਣਯੋਗ ਬਣਾਉਣ ਦੀ ਮੰਗ ਵੀ ਰੱਖੀ ਗਈ। ਯੂਨੀਅਨ ਮੈਂਬਰਾਂ ਨੇ ਕਿਹਾ ਕਿ ਇਹ ਮੰਗਾਂ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਪੂਰੇ ਅੰਗਹੀਣ ਸਮਾਜ ਦੇ ਹੱਕਾਂ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਹੱਕਾਂ ਦੀ ਪ੍ਰਾਪਤੀ ਲਈ ਸਮੂਹ ਅੰਗਹੀਣ ਵਰਗ ਨੂੰ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਇਸ ਮੌਕੇ ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੁਦਰਤ ਦੀ ਮਾਰ ਦਾ ਸੰਤਾਪ ਭੋਗ ਰਹੇ ਅੰਗਹੀਣ ਵਰਗ ਨੂੰ ਸਰਕਾਰ ਵਲ਼ੋਂ ਬਣਦੀਆਂ ਸਹੂਲਤਾਂ ਪਹਿਲ ਦੇ ਆਧਾਰ ’ਤੇ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਇਸ ਮੌਕੇ ਪ੍ਰਧਾਨ ਕ੍ਰਿਸ਼ਨ ਟਿਵਾਣਾ, ਪਰਮਜੀਤ ਸਿੰਘ ਦੁੱਲੇ ਕੇ, ਪ੍ਰਕਾਸ਼ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ, ਮੰਗਲ ਸਿੰਘ ਮੋਹਣੇ ਵਾਲਾ, ਗੁਰਵਿੰਦਰ ਮਿੱਡਾ, ਹਰਮੇਸ਼ ਅਜਾਬਾ, ਮਨਜੀਤ ਮੌਜ਼ੇ ਵਾਲਾ, ਬਾਲ ਕ੍ਰਿਸ਼ਨ ਗੁਮਾਨੀ ਵਾਲਾ, ਸੁਖਚੈਨ ਸਿੰਘ ਜਲਾਲਾਬਾਦ, ਭਜਨ ਬੱਲੂਆਣਾ, ਲਵਪ੍ਰੀਤ ਜਲਾਲਾਬਾਦ, ਖੰਡਨ ਸਿੰਘ ਵਾਈਸ ਪ੍ਰਧਾਨ, ਸੋਨੂੰ ਜਲਾਲਾਬਾਦ, ਗੁਰਜਿੰਦਰ ਸਿੰਘ ਬੰਟੀ ਜਲਾਲਾਬਾਦ, ਸੋਨਾ ਸਿੰਘ ਬੱਘੇ ਕੇ, ਸ਼ਿੰਦਰਪਾਲ ਘੁਬਾਇਆ, ਮੋਹਨ ਲਾਲ ਜਲਾਲਾਬਾਦ, ਕੈਸ਼ੀਅਰ ਸੁਰਿੰਦਰ ਸਿੰਘ ਸੰਤੋਖਾਂ, ਪ੍ਰੈੱਸ ਸਕੱਤਰ ਰਾਜ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ।