ਦੋ ਰੋਜ਼ਾ ਕ੍ਰਿਕਟ ਟੂਰਨਾਮੈਂਟ ਸਮਾਪਤ
ਫ਼ਾਜ਼ਿਲਕਾ, 28 ਸਤੰਬਰ (ਦਵਿੰਦਰ ਪਾਲ ਸਿੰਘ)- ਮਾਂ ਵੈਸ਼ਨੋ ਦੇਵੀ ਸਪੋਰਟਸ ਕਲੱਬ ਚੱਕਰ ਵਾਲੇ ਝੁੱਗੇ ਵਲੋਂ ਕਰਵਾਇਆ ਗਿਆ ਦੋ ਰੋਜ਼ਾ ਕ੍ਰਿਕਟ ਟੂਰਨਾਮੈਂਟ ਸਫਲਤਾਪੂਰਵਕ ਸਮਾਪਤ ਹੋ ਗਿਆ। ਇਸ ਖੇਡ ਮੁਕਾਬਲੇ ਵਿਚ ਕੁੱਲ 32 ਟੀਮਾਂ ਨੇ ਹਿੱਸਾ ਲਿਆ।
ਫ਼ਾਜ਼ਿਲਕਾ, 28 ਸਤੰਬਰ (ਦਵਿੰਦਰ ਪਾਲ ਸਿੰਘ)- ਮਾਂ ਵੈਸ਼ਨੋ ਦੇਵੀ ਸਪੋਰਟਸ ਕਲੱਬ ਚੱਕਰ ਵਾਲੇ ਝੁੱਗੇ ਵਲੋਂ ਕਰਵਾਇਆ ਗਿਆ ਦੋ ਰੋਜ਼ਾ ਕ੍ਰਿਕਟ ਟੂਰਨਾਮੈਂਟ ਸਫਲਤਾਪੂਰਵਕ ਸਮਾਪਤ ਹੋ ਗਿਆ। ਇਸ ਖੇਡ ਮੁਕਾਬਲੇ ਵਿਚ ਕੁੱਲ 32 ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਵਿਚ ਪਿੰਡ ਰਾਏਪੁਰ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੇਤੂ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਜਦਕਿ ਗੋਰਾ ਰਾਣਾ ਵਾਰਡ ਫ਼ਾਜ਼ਿਲਕਾ ਦੀ ਟੀਮ ਉਪ-ਜੇਤੂ ਰਹੀ। ਵਿਅਕਤੀਗਤ ਪ੍ਰਦਰਸ਼ਨ ਵਿਚ ਪਿੰਡ ਅਭੁੰਨ ਦੇ ਲੱਡੂ ਨੂੰ ਬੈੱਸਟ ਬੱਲੇਬਾਜ਼ ਤੇ ਵਿਸ਼ਾਲ ਬੁਮਰਾਹ ਨੂੰ ਬੈੱਸਟ ਗੇਂਦਬਾਜ਼ ਚੁਣਿਆ ਗਿਆ ਜਦਕਿ ਰਾਏਪੁਰ ਦੇ ਸੀਨੂ ਨੂੰ ‘ਮੈਨ ਆਫ਼ ਦੀ ਸੀਰੀਜ਼’ ਦਾ ਖ਼ਿਤਾਬ ਮਿਲਿਆ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਰਣਜੀਤ ਕੁਮਾਰ, ਡਾ.ਸੰਦੀਪ ਕੁਮਾਰ ਮਿੱਟੂ ਤੇ ਸਾਹਿਲ ਸਚਦੇਵਾ ਮੈਨਜ਼ ਵੀਅਰ ਫ਼ਾਜ਼ਿਲਕਾ ਨੇ ਅਹਿਮ ਯੋਗਦਾਨ ਪਾਇਆ। ਟੂਰਨਾਮੈਂਟ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਸਰਪੰਚ ਯੂਨੀਅਨ ਦੇ ਪ੍ਰਧਾਨ ਸੰਦੀਪ ਸਿੰਘ ਭੱਟੀ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਜੇਤੂ ਟੀਮ ਨੂੰ ਪਹਿਲੇ ਇਨਾਮ ਵਜੋਂ 15,000 ਰੁਪਏ ਦੀ ਸਹਿਯੋਗ ਰਾਸ਼ੀ ਭੇਟ ਕੀਤੀ।