01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਟਰਾਲੇ ਤੋਂ ਬਚਾਅ ਕਰਦਿਆਂ ਕਾਰ ਨਹਿਰ ’ਚ ਜਾ ਡਿੱਗੀ

ਜਲਾਲਾਬਾਦ, 30 ਸਤੰਬਰ(ਕਰਨ ਚੁਚਰਾ)-ਜਲਾਲਾਬਾਦ-ਫਾਜ਼ਿਲਕਾ ਰੋਡ ’ਤੇ ਕਾਲੂ ਵਾਲਾ ਨਹਿਰ ਦੇ ਪੁਲ ਨੇੜੇ ਅੱਜ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਸਾਹਮਣੇ ਤੋਂ ਆ ਰਹੇ ਇਕ ਟਰਾਲੇ ਤੋਂ ਬਚਾਅ ਕਰਨ ਦੀ ਕੋਸ਼ਿਸ਼ ਦੌਰਾਨ ਇਕ ਕਾਰ ਬੇਕਾਬੂ ਹੋ ਕੇ ਨਹਿਰ ਵਿਚ ਜਾ ਡਿੱਗੀ। ਕਾਰ ਵਿਚ ਚਾਰ ਜਣੇ ਸਵਾਰ ਸਨ, ਜੋ ਮੁਲਾਜ਼ਮ ਦੱਸੇ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 01-10-2026
ਜਲਾਲਾਬਾਦ, 30 ਸਤੰਬਰ(ਕਰਨ ਚੁਚਰਾ)-ਜਲਾਲਾਬਾਦ-ਫਾਜ਼ਿਲਕਾ ਰੋਡ ’ਤੇ ਕਾਲੂ ਵਾਲਾ ਨਹਿਰ ਦੇ ਪੁਲ ਨੇੜੇ ਅੱਜ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਸਾਹਮਣੇ ਤੋਂ ਆ ਰਹੇ ਇਕ ਟਰਾਲੇ ਤੋਂ ਬਚਾਅ ਕਰਨ ਦੀ ਕੋਸ਼ਿਸ਼ ਦੌਰਾਨ ਇਕ ਕਾਰ ਬੇਕਾਬੂ ਹੋ ਕੇ ਨਹਿਰ ਵਿਚ ਜਾ ਡਿੱਗੀ। ਕਾਰ ਵਿਚ ਚਾਰ ਜਣੇ ਸਵਾਰ ਸਨ, ਜੋ ਮੁਲਾਜ਼ਮ ਦੱਸੇ ਜਾ ਰਿਹਾ ਹੈ। ਗ਼ਨੀਮਤ ਰਹੀ ਕਿ ਨਹਿਰ ਵਿਚ ਇਸ ਸਮੇਂ ਪਾਣੀ ਨਹੀਂ ਸੀ, ਜਿਸ ਕਾਰਨ ਕਾਰ ਸਵਾਰਾਂ ਦਾ ਵੱਡਾ ਬਚਾਅ ਹੋ ਗਿਆ। ਹਾਦਸੇ ਦੌਰਾਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਜਦਕਿ ਕਾਰ ਸਵਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਹਾਦਸਾਗ੍ਰਸਤ ਕਾਰ ਵਿਚੋਂ ਜ਼ਖ਼ਮੀਆਂ ਨੂੰ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ। ਕਾਰ ਚਾਲਕ ਨੇ ਦੱਸਿਆ ਕਿ ਉਹ ਰੋਡ ਤੋਂ ਜਾ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਆ ਰਿਹਾ ਟਰਾਲਾ ਕਰਾਸ ਕਰ ਰਿਹਾ ਸੀ ਤੇ ਟਰਾਲੇ ਵਲੋਂ ਕੱਟ ਮਾਰੇ ਜਾਣ ਕਾਰਨ ਕਾਰ ਨੂੰ ਬਚਾਉਂਦੇ ਹੋਏ ਉਹ ਬੇਕਾਬੂ ਹੋ ਕੇ ਨਹਿਰ ਵਿਚ ਜਾ ਡਿੱਗੀ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਆਸ-ਪਾਸ ਦੇ ਲੋਕ ਵੱਡੀ ਗਿਣਤੀ ਵਿਚ ਮੌਕੇ ’ਤੇ ਇਕੱਠੇ ਹੋ ਗਏ। ਲੋਕਾਂ ਵਲੋਂ ਤੁਰੰਤ ਕੀਤੀ ਗਈ ਮਦਦ ਤੇ ਨਹਿਰ ਵਿਚ ਪਾਣੀ ਨਾ ਹੋਣ ਕਾਰਨ ਇਕ ਵੱਡਾ ਹਾਦਸਾ ਟਲ ਗਿਆ ਅਤੇ ਚਾਰੋ ਕਾਰ ਸਵਾਰਾਂ ਦੀ ਜਾਨ ਬਚ ਗਈ।
Ad Position 22
No active advertisement
ਪਿਛਲੀ ਖ਼ਬਰ ‘ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸੰਦੀਪ ਸਿੰਘ ਭੱਟੀ ਨੂੰ ਮਿਲੀ ਹਲਕਾ ਸਪੀਕਰ ਦੀ ਜ਼ਿੰਮੇਵਾਰੀ ਅਗਲੀ ਖ਼ਬਰ ਸਪਰਿੰਗ ਡੇਲਜ਼ ਸਕੂਲ ਖੁੜੰਜ ’ਚ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Ad Position 24