ਪਿੰਡ ਲਾਹੋਰੀਆਂ ਵਾਲਾ ਵਿਖੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 15, 16 ਤੇ 17 ਨੂੰ
ਜਲਾਲਾਬਾਦ, 30 ਸਤੰਬਰ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਨੇੜੇ ਪੈਂਦੇ ਪਿੰਡ ਲਾਹੋਰੀਆਂ ਵਾਲਾ ਵਿਖੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਦੀ ਸੰਗਤ ਵਲੋਂ 15,16 ਅਤੇ 17 ਅਕਤੂਬਰ ਨੂੰ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ 15 ਅਕਤੂਬਰ ਨੂੰ ਅਖੰਡ ਪਾਠ ਆਰੰਭ ਹੋਣਗੇ।
ਜਲਾਲਾਬਾਦ, 30 ਸਤੰਬਰ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਨੇੜੇ ਪੈਂਦੇ ਪਿੰਡ ਲਾਹੋਰੀਆਂ ਵਾਲਾ ਵਿਖੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਦੀ ਸੰਗਤ ਵਲੋਂ 15,16 ਅਤੇ 17 ਅਕਤੂਬਰ ਨੂੰ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ 15 ਅਕਤੂਬਰ ਨੂੰ ਅਖੰਡ ਪਾਠ ਆਰੰਭ ਹੋਣਗੇ। ਤਿੰਨੇ ਦਿਨ ਹੀ ਰਾਤਰੀ ਦੇ ਦੀਵਾਨ ਸਜਾਏ ਜਾਣਗੇ। 15 ਅਕਤੂਬਰ ਨੂੰ ਭਾਈ ਮਹਾਂ ਸਿੰਘ ਸਕੂਲ ਕਵੀਸ਼ਰੀ ਜਥਾ, ਗਿਆਨੀ ਜੋਬਨਪ੍ਰੀਤ ਸਿੰਘ, ਗੁਰਦੁਆਰਾ ਗੁਰੂਸਰ ਸ਼੍ਰੋਮਣੀ ਸਾਹਿਬ ਤੇ ਅਖੰਡ ਕੀਰਤਨੀ ਜਥੇ ਦੇ ਬੀਬੀ ਨਵਨੀਤ ਕੌਰ ਜਲਾਲਾਬਾਦ ਸੰਗਤਾਂ ਨੂੰ ਗੁਰੂ ਜੱਸ ਸੁਣਾਉਣਗੇ। 16 ਅਕਤੂਬਰ ਨੂੰ ਭਾਈ ਸੁਖਵਿੰਦਰ ਸਿੰਘ, ਬਾਬਾ ਅਮਰਜੀਤ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਨਾਨਕਸਰ ਠਾਠ ਟਿੰਡਾਂ ਵਾਲਾ, ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਜ਼ਾਮਨੀ ਸਾਹਿਬ, ਬਜੀਦਪੁਰ ਸੰਗਤਾਂ ਦੇ ਸਨਮੁੱਖ ਹੋਣਗੇ। ਤੀਸਰੇ ਤੇ ਅੰਤਿਮ ਦਿਨ ਦੇ ਦੀਵਾਨਾ ਵਿਚ ਬਾਬਾ ਬਲਜੀਤ ਸਿੰਘ ਗੁਰਦੁਆਰਾ ਗੋਬਿੰਦਸਰ ਨਾਨਕਸਰ ਠਾਠ ਸ਼ੇਰ ਮੁਹੰਮਦ , ਭਾਈ ਸੁਖਦੀਪ ਸਿੰਘ ਪ੍ਰਚਾਰਕ ਐੱਸ. ਜੀ. ਪੀ. ਸੀ., ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਗਿਆਨੀ ਗੁਰਪ੍ਰੀਤ ਸਿੰਘ ਲਾਂਡਰਾਂ ਵਾਲੇ ਦਾ ਢਾਡੀ ਜਥਾ ਹਾਜ਼ਰੀ ਭਰੇਗਾ।