09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਬਾਬਾ ਬੁੱਢਾ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਪਿੰਡ ਬੰਡਾਲਾ ਪੁਰਾਣਾ ਦੀਆਂ ਸੰਗਤਾਂ ਵਲੋਂ ਦੋ ਰੋਜ਼ਾ ਵਿਸ਼ਾਲ ਲੰਗਰ

ਜ਼ੀਰਾ, 8 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਪੁੱਤਰਾਂ ਦੇ ਦਾਨੀ ਧੰਨ-ਧੰਨ ਬਾਬਾ ਬੁੱਢਾ ਜੀ ਦੇ ਸਾਲਾਨਾ ਜੋੜ ਮੇਲੇ ’ਤੇ ਨਤਮਸਤਕ ਹੋਣ ਜਾਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਜ਼ੀਰਾ ਨੇੜਲੇ ਪਿੰਡ ਬੰਡਾਲਾ ਪੁਰਾਣਾ ਦੇ ਵਸਨੀਕਾਂ ਵਲੋਂ ਦੋ ਰੋਜ਼ਾ ਵਿਸ਼ਾਲ ਲੰਗਰ ਲਗਾਇਆ ਗਿਆ। ਸਮੂਹ ਨਗਰ ਨਿਵਾਸੀਆਂ ਦੇ ਆਪਸੀ ਸਹਿਯੋਗ ਨਾਲ ਲਗਾਏ ਗਏ ਇਸ ਲੰਗਰ ਦੌਰਾਨ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਗਏ।

Ad Position 21
No active advertisement
ਅਜੀਤ ਡੈਸਕ 09-10-2026
ਜ਼ੀਰਾ, 8 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਪੁੱਤਰਾਂ ਦੇ ਦਾਨੀ ਧੰਨ-ਧੰਨ ਬਾਬਾ ਬੁੱਢਾ ਜੀ ਦੇ ਸਾਲਾਨਾ ਜੋੜ ਮੇਲੇ ’ਤੇ ਨਤਮਸਤਕ ਹੋਣ ਜਾਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਜ਼ੀਰਾ ਨੇੜਲੇ ਪਿੰਡ ਬੰਡਾਲਾ ਪੁਰਾਣਾ ਦੇ ਵਸਨੀਕਾਂ ਵਲੋਂ ਦੋ ਰੋਜ਼ਾ ਵਿਸ਼ਾਲ ਲੰਗਰ ਲਗਾਇਆ ਗਿਆ। ਸਮੂਹ ਨਗਰ ਨਿਵਾਸੀਆਂ ਦੇ ਆਪਸੀ ਸਹਿਯੋਗ ਨਾਲ ਲਗਾਏ ਗਏ ਇਸ ਲੰਗਰ ਦੌਰਾਨ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਗਏ। ਪ੍ਰਬੰਧਕਾਂ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਆਮਦ ਨੂੰ ਮੁੱਖ ਰੱਖਦਿਆਂ ਇਹ ਲੰਗਰ ਦਿਨ-ਰਾਤ 24 ਘੰਟੇ ਨਿਰੰਤਰ ਜਾਰੀ ਰਹੇਗਾ। ਇਸ ਮੌਕੇ ਲੰਗਰ ਦੀ ਸੇਵਾ ਨਿਭਾਉਣ ਵਾਲਿਆਂ ’ਚ ਸਰਪੰਚ ਰਾਜ ਸਿੰਘ, ਕਾਲਾ ਸਿੰਘ, ਦਲਜੀਤ ਸਿੰਘ ਪੰਚਾਇਤ ਮੈਂਬਰ, ਗੁਰਦੇਵ ਸਿੰਘ, ਸਵਰਨ ਸਿੰਘ ਨੰਬਰਦਾਰ, ਹਰਨਾਮ ਸਿੰਘ, ਅੰਗਰੇਜ਼ ਸਿੰਘ, ਖਜਾਨ ਸਿੰਘ ਲੰਗਰ ਪ੍ਰਧਾਨ, ਸੋਹਣ ਸਿੰਘ ਨੰਬਰਦਾਰ, ਮੁਖਤਿਆਰ ਸਿੰਘ ਪ੍ਰਧਾਨ ਬੰਡਾਲਾ ਪੁਰਾਣਾ, ਦਰਸ਼ਨ ਸਿੰਘ ਤੋਂ ਇਲਾਵਾ ਸਮੂਹ ਪਿੰਡ ਵਾਸੀ ਤੇ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤਿੰਨ ਦਿਨਾਂ ਲੰਗਰ ਤੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਪਿੰਡ ਲਹਿਰਾ ਰੋਹੀ ਦੀ ਸੰਗਤ ਵਲੋਂ ਬਾਬਾ ਬੁੱਢਾ ਜੀ ਦੇ ਸਾਲਾਨਾ ਜੋੜ ਮੇਲੇ ’ਤੇ ਤਿੰਨ ਰੋਜ਼ਾ ਵਿਸ਼ਾਲ ਲੰਗਰ ਸ਼ੁਰੂ
Ad Position 24