12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸੰਯੁਕਤ ਡਾਇਰੈਕਟਰ ਜਨਗਣਨਾ ਆਰ.ਪੀ. ਸਿੰਘ ਵਲੋਂ ਸਿਖਲਾਈ ਕੈਂਪ ਦਾ ਨਿਰੀਖਣ

ਜਲਾਲਾਬਾਦ, 12 ਅਕਤੂਬਰ (ਜਸਕਰਨ ਸਿੰਘ ਤਨੇਜਾ) - ਭਾਰਤ ਸਰਕਾਰ ਦੁਆਰਾ ਕਰਵਾਈ ਜਾ ਰਹੀ ਜਨਗਣਨਾ 2027 ਦੇ ਦੂਸਰੇ ਚਰਨ ਦੀ ਸਿਖਲਾਈ ਲਈ ਚੱਲ ਰਹੇ ਗਿਣਤੀਕਾਰ ਤੇ ਸੁਪਰਵਾਈਜ਼ਰ ਦੇ ਅਲੱਗ ਅਲੱਗ ਸਿਖਲਾਈ ਗਰੁੱਪਾਂ ਦਾ ਅਚਨਚੇਤ ਨਿਰੀਖਣ ਸੰਯੁਕਤ ਡਾਇਰੈਕਟਰ ਜਨਗਣਨਾ ਆਰ. ਪੀ.

Ad Position 21
No active advertisement
ਸਕੂਲ ਆਫ਼ ਐਮੀਨੈਂਸ ਵਿਖੇ ਚੱਲ ਰਹੇ ਸਿਖਲਾਈ ਕੈਂਪ ਦਾ ਜਾਇਜ਼ਾ ਲੈਂਦੇ ਹੋਏ ਅਧਿਕਾਰੀ। ਤਸਵੀਰ- ਜਸਕਰਨ ਸਿੰਘ ਤਨੇਜਾ 13-10-2026
ਜਲਾਲਾਬਾਦ, 12 ਅਕਤੂਬਰ (ਜਸਕਰਨ ਸਿੰਘ ਤਨੇਜਾ) - ਭਾਰਤ ਸਰਕਾਰ ਦੁਆਰਾ ਕਰਵਾਈ ਜਾ ਰਹੀ ਜਨਗਣਨਾ 2027 ਦੇ ਦੂਸਰੇ ਚਰਨ ਦੀ ਸਿਖਲਾਈ ਲਈ ਚੱਲ ਰਹੇ ਗਿਣਤੀਕਾਰ ਤੇ ਸੁਪਰਵਾਈਜ਼ਰ ਦੇ ਅਲੱਗ ਅਲੱਗ ਸਿਖਲਾਈ ਗਰੁੱਪਾਂ ਦਾ ਅਚਨਚੇਤ ਨਿਰੀਖਣ ਸੰਯੁਕਤ ਡਾਇਰੈਕਟਰ ਜਨਗਣਨਾ ਆਰ.ਪੀ. ਸਿੰਘ ਵਲੋਂ ਕੀਤਾ ਗਿਆ। ਆਪਣੀ ਫੇਰੀ ਦੌਰਾਨ ਆਰ.ਪੀ. ਸਿੰਘ ਦੁਆਰਾ ਸਬ-ਡਿਵੀਜ਼ਨ ਮੈਜਿਸਟਰੇਟ ਜਲਾਲਾਬਾਦ ਕੰਵਰਜੀਤ ਮਾਨ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਚੱਲ ਰਹੇ ਸਿਖਲਾਈ ਗਰੁੱਪਾਂ ਸੰਬੰਧੀ ਜਾਣਕਾਰੀ ਲਈ ਗਈ। ਜ਼ਿਲ੍ਹਾ ਕੋਆਰਡੀਨੇਟਰ ਜਨਗਣਨਾ ਕਾਰਤਿਕ ਆਰਿਆ ਵੀ ਹਾਜ਼ਰ ਰਹੇ। ਮੀਟਿੰਗ ਉਪਰੰਤ ਸੰਯੁਕਤ ਡਾਇਰੈਕਟਰ ਆਰ.ਪੀ. ਸਿੰਘ ਨੇ ਸਕੂਲ ਆਫ਼ ਐਮੀਨੇਂਸ ਜਲਾਲਾਬਾਦ ਵਿਖੇ ਚੱਲ ਰਹੇ ਸਿਖਲਾਈ ਕੈਂਪ ਦਾ ਨਿਰੀਖਣ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੁਆਰਾ ਕਰਵਾਈ ਜਾ ਰਹੀ ਜਨਗਣਨਾ 2027 ਦਾ ਦੂਸਰਾ ਪੜਾਅ 1 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਕ ਪੜਾਅ ਦਸੰਬਰ ਤੋਂ ਸ਼ੁਰੂ ਹੋ ਕੇ 4 ਜਨਵਰੀ 2027 ਤਕ ਚੱਲੇਗਾ ਤੇ 5 ਜਨਵਰੀ ਤੋ 9 ਜਨਵਰੀ ਤਕ ਦੁਹਰਾਈ ਸਮਾਂ ਹੋਵੇਗਾ ਜਿੱਥੇ ਅਸੀਂ ਪਹਿਲੇ ਪੜਾਅ ਦੁਆਰਾ ਘਰਾਂ ਅਤੇ ਮੈਂਬਰਾਂ ਦੀ ਗਿਣਤੀ ਕੀਤੀ ਉੱਥੇ ਹੀ ਦੂਸਰੇ ਪੜਾਅ ਦੌਰਾਨ ਸਾਰੇ ਮੈਂਬਰਾਂ ਦੀ ਵਿਸਥਾਰਪੂਰਵਕ ਜਾਣਕਾਰੀ ਇਕੱਠੀ ਕੀਤੀ ਜਾਏਗੀ। ਵਰਨਣਯੋਗ ਹੈ ਕਿ ਇਹ ਜਨਗਣਨਾ ਪੂਰੀ ਤਰ੍ਹਾਂ ਡਿਜੀਟਲ ਹੋਵੇਗੀ ਤੇ ਮੋਬਾਈਲ ਐਪ ਰਾਹੀਂ ਕੀਤੀ ਜਾਏਗੀ। ਸੰਯੁਕਤ ਡਾਇਰੈਕਟਰ ਆਰ.ਪੀ. ਸਿੰਘ ਦੁਆਰਾ ਸਿਖਲਾਈ ਕੈਂਪਾਂ ਦੇ ਪ੍ਰਬੰਧ ਤੇ ਤਸੱਲੀ ਪ੍ਰਗਟ ਕੀਤੀ ਗਈ। ਇਸ ਮੌਕੇ ਤਹਿਸੀਲਦਾਰ ਸੁਖਚਰਨ ਸਿੰਘ, ਮਨੋਜ ਕੁਮਾਰ, ਰੁਪਿੰਦਰ ਖੇੜਾ, ਡਾ ਰੋਹਿਤ ਠੱਕਰ, ਰਿਸ਼ੀ ਠੱਕਰ, ਬਲਦੇਵ ਸਿੰਘ, ਰਮਨਦੀਪ ਦਰਗਨ, ਨਵੀਨ ਕਾਲੜਾ, ਤਕਨੀਕੀ ਟੈਕਨੀਸ਼ੀਅਨ ਸੁਰਜੀਤ ਸਿੰਘ ਤੇ ਜਸਕਰਨ ਸਿੰਘ ਸਮੇਤ ਦਫ਼ਤਰੀ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਦੀ ਦਾਣਾ ਮੰਡੀ ’ਚ ਮੀਂਹ ਕਾਰਨ ਹੋਏ ਝੋਨੇ ਦੇ ਨੁਕਸਾਨ ਦਾ ਬੀ.ਕੇ.ਯੂ. ਕਾਦੀਆਂ ਵਲੋਂ ਜਾਇਜ਼ਾ ਅਗਲੀ ਖ਼ਬਰ ਨੈਸ਼ਨਲ ਡਿਗਰੀ ਕਾਲਜ ’ਚ ਟੈਕਸੇਸ਼ਨ ਤੇ ਅਕਾਊਂਟੈਂਸੀ ’ਤੇ ਸੈਮੀਨਾਰ
Ad Position 24