16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਫ਼ਾਜ਼ਿਲਕਾ ਅਨਾਜ ਮੰਡੀ ’ਚ ਮੀਂਹ ਨੇ ਮਚਾਈ ਤਬਾਹੀ, 2500 ਕੁਇੰਟਲ ਝੋਨਾ ਰੁੜ੍ਹਿਆ, 70 ਹਜ਼ਾਰ ਬੋਰੀਆਂ ਭਿੱਜੀਆਂ ਸੈਂਕੜੇ ਕੁਇੰਟਲ ਝੋਨਾ ਖ਼ਰਾਬ ਹੋਣ ਨਾਲ ਕਿਸਾਨਾਂ ਤੇ ਆੜ੍ਹਤੀਆਂ ਨੂੰ ਲੱਖਾਂ ਦਾ ਨੁਕਸਾਨ, ਮੁਆਵਜ਼ੇ ਦੀ ਉੱਠੀ ਮੰਗ

ਫ਼ਾਜ਼ਿਲਕਾ, 16 ਅਕਤੂਬਰ (ਦਵਿੰਦਰ ਪਾਲ ਸਿੰਘ)- ਬੀਤੇ ਦਿਨੀਂ ਹੋਈ ਭਾਰੀ ਬਾਰਿਸ਼ ਕਾਰਨ ਫ਼ਾਜ਼ਿਲਕਾ ਦੀ ਅਨਾਜ ਮੰਡੀ ਵਿਚ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਮੰਡੀ ਵਿਚ ਕਈ-ਕਈ ਫੁੱਟ ਪਾਣੀ ਭਰਨ ਕਾਰਨ ਜਿੱਥੇ ਝੋਨੇ ਦੀਆਂ ਬੋਰੀਆਂ ਪਾਣੀ ਵਿਚ ਭਿੱਜ ਗਈਆਂ ਉੱਥੇ ਹੀ ਤੇਜ਼ ਪਾਣੀ ਦੇ ਵਹਾਅ ਕਾਰਨ ਵੱਡੀ ਮਾਤਰਾ ’ ਚ ਝੋਨਾ ਰੁੜ੍ਹ ਗਿਆ।

Ad Position 21
No active advertisement
ਫ਼ਾਜ਼ਿਲਕਾ ਦੀ ਅਨਾਜ ਮੰਡੀ ਵਿਚ ਭਾਰੀ ਮੀਂਹ ਕਾਰਨ ਖ਼ਰਾਬ ਹੋਇਆ ਝੋਨਾ। ਅਜੀਤ ਤਸਵੀਰ 17-10-2026
ਫ਼ਾਜ਼ਿਲਕਾ, 16 ਅਕਤੂਬਰ (ਦਵਿੰਦਰ ਪਾਲ ਸਿੰਘ)- ਬੀਤੇ ਦਿਨੀਂ ਹੋਈ ਭਾਰੀ ਬਾਰਿਸ਼ ਕਾਰਨ ਫ਼ਾਜ਼ਿਲਕਾ ਦੀ ਅਨਾਜ ਮੰਡੀ ਵਿਚ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਮੰਡੀ ਵਿਚ ਕਈ-ਕਈ ਫੁੱਟ ਪਾਣੀ ਭਰਨ ਕਾਰਨ ਜਿੱਥੇ ਝੋਨੇ ਦੀਆਂ ਬੋਰੀਆਂ ਪਾਣੀ ਵਿਚ ਭਿੱਜ ਗਈਆਂ ਉੱਥੇ ਹੀ ਤੇਜ਼ ਪਾਣੀ ਦੇ ਵਹਾਅ ਕਾਰਨ ਵੱਡੀ ਮਾਤਰਾ ’ ਚ ਝੋਨਾ ਰੁੜ੍ਹ ਗਿਆ। ਨੁਕਸਾਨ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆੜ੍ਹਤੀ ਐਸੋਸੀਏਸ਼ਨ ਵਲੋਂ ਪ੍ਰਸ਼ਾਸਨ ਨੂੰ ਸੌਂਪੀ ਗਈ ਰਿਪੋਰਟ ਅਨੁਸਾਰ ਮੰਡੀ ਵਿਚ ਕਰੀਬ 2500 ਕੁਇੰਟਲ ਝੋਨਾ ਰੁੜ੍ਹ ਗਿਆ ਹੈ ਜਦਕਿ ਲਗਭਗ 70 ਹਜ਼ਾਰ ਬੋਰੀਆਂ ਮੀਂਹ ਦੇ ਪਾਣੀ ਵਿਚ ਪੂਰੀ ਤਰ੍ਹਾਂ ਭਿੱਜ ਗਈਆਂ ਹਨ। ਫ਼ਾਜ਼ਿਲਕਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਗੋਲਡੀ ਸਚਦੇਵਾ ਨੇ ਦੱਸਿਆ ਕਿ ਮੀਂਹ ਕਾਰਨ ਮੰਡੀ ਵਿਚ ਝੋਨੇ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਭਿੱਜੇ ਹੋਏ ਝੋਨੇ ਨੂੰ ਬੋਰੀਆਂ ਵਿਚੋਂ ਕੱਢ ਕੇ ਪੱਖਿਆਂ ਦੀ ਮਦਦ ਨਾਲ ਸੁਕਾਇਆ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਮੁੜ ਬੋਰੀਆਂ ਵਿਚ ਭਰਿਆ ਜਾ ਰਿਹਾ ਹੈ। ਇਸ ਸਾਰੀ ਪ੍ਰਕਿਰਿਆ ਵਿਚ ਜਿੱਥੇ ਕਾਫ਼ੀ ਸਮਾਂ ਤੇ ਮਿਹਨਤ ਲੱਗ ਰਹੀ ਹੈ ਉੱਥੇ ਹੀ ਆੜ੍ਹਤੀਆਂ ’ਤੇ ਵਾਧੂ ਖ਼ਰਚੇ ਦਾ ਬੋਝ ਵੀ ਪੈ ਰਿਹਾ ਹੈ। ਆੜ੍ਹਤੀਆਂ ਨੇ ਸਵਾਲ ਉਠਾਇਆ ਹੈ ਕਿ ਜਿਹੜਾ ਝੋਨਾ ਪਹਿਲਾਂ ਹੀ ਖ਼ਰੀਦਿਆ ਜਾ ਚੁੱਕਾ ਸੀ ਤੇ ਹੁਣ ਮੀਂਹ ਕਾਰਨ ਖ਼ਰਾਬ ਹੋ ਗਿਆ ਹੈ, ਉਸ ਦੇ ਨੁਕਸਾਨ ਦੀ ਭਰਪਾਈ ਕੌਣ ਕਰੇਗਾ। ਪਿੰਡ ਮੁਠਿਆਵਾਲੀ ਦੇ ਕਿਸਾਨ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ 15 ਏਕੜ ਦਾ ਝੋਨਾ ਲੈ ਕੇ ਮੰਡੀ ਵਿਚ ਆਏ ਸਨ। ਮੀਂਹ ਤੋਂ ਬਾਅਦ ਉਨ੍ਹਾਂ ਦੀ ਪੂਰੀ ਖ਼ਰੀਦੀ ਜਾ ਚੁੱਕੀ ਫ਼ਸਲ ਨੂੰ ਰੱਦ ਕਰ ਦਿੱਤਾ ਗਿਆ ਜਿਸ ਕਾਰਨ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸੇ ਤਰ੍ਹਾਂ ਪਿੰਡ ਦਲਮੀਰ ਖੇੜਾ ਦੇ ਕਿਸਾਨ ਸਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਤਿੰਨ ਏਕੜ ਦੀ ਫ਼ਸਲ ਭਿੱਜਣ ਕਾਰਨ ਕਾਲੀ ਪੈ ਗਈ ਹੈ। ਵਾਰ-ਵਾਰ ਸੁਕਾਉਣ ਦੇ ਬਾਵਜੂਦ ਝੋਨੇ ਦੀ ਗੁਣਵੱਤਾ ਵਿਚ ਸੁਧਾਰ ਨਹੀਂ ਹੋ ਰਿਹਾ। ਉਨ੍ਹਾਂ ਅਨੁਸਾਰ ਪ੍ਰਤੀ ਏਕੜ ਪੰਜ ਤੋਂ ਛੇ ਕੁਇੰਟਲ ਝੋਨਾ ਖ਼ਰਾਬ ਹੋ ਚੁੱਕਾ ਹੈ ਜਿਸ ਨੂੰ ਹੁਣ ਕਬਾੜ ਦੇ ਭਾਅ ਵੇਚਣ ਦੀ ਨੌਬਤ ਆ ਗਈ ਹੈ। ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੁਕਾਉਣ ਤੋਂ ਬਾਅਦ ਵਿੱਕਰੀ ਯੋਗ ਬਚੇ ਝੋਨੇ ਦੀ ਤੁਰੰਤ ਖ਼ਰੀਦ ਕੀਤੀ ਜਾਵੇ ਤੇ ਜਿਹੜੀ ਫ਼ਸਲ ਪੂਰੀ ਤਰ੍ਹਾਂ ਨਸ਼ਟ ਹੋ ਗਈ ਹੈ, ਉਸ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਮਾਰਕੀਟ ਕਮੇਟੀ ਦੇ ਸਕੱਤਰ ਮਨਦੀਪ ਕਾਮਰਾ ਨੇ ਦੱਸਿਆ ਕਿ ਮੰਡੀ ਵਿਚ ਹੋਏ ਨੁਕਸਾਨ ਦਾ ਸਹੀ ਅੰਦਾਜ਼ਾ ਲਗਾਉਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿਚ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ, ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ (ਡੀ.ਐੱਫ.ਐੱਸ.ਸੀ.) ਤੇ ਸਬੰਧਿਤ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਕਮੇਟੀ ਵਲੋਂ ਪਾਣੀ ਵਿਚ ਰੁੜ੍ਹੇ ਝੋਨੇ, ਖ਼ਰਾਬ ਹੋਏ ਝੋਨੇ ਤੇ ਭਿੱਜਣ ਤੋਂ ਬਾਅਦ ਸੁਕਾਏ ਜਾ ਰਹੇ ਝੋਨੇ ਦੇ ਨੁਕਸਾਨ ਦਾ ਵੱਖ-ਵੱਖ ਪੱਖਾਂ ਤੋਂ ਜਾਇਜ਼ਾ ਲਿਆ ਜਾ ਰਿਹਾ ਹੈ। ਜਾਂਚ ਅਤੇ ਤਸਦੀਕ ਤੋਂ ਬਾਅਦ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ, ਜਿਸ ਦੇ ਆਧਾਰ ’ਤੇ ਮੁਆਵਜ਼ੇ ਸਬੰਧੀ ਅੰਤਿਮ ਫ਼ੈਸਲਾ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਅਬੋਹਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ , ਵੱਖ - ਵੱਖ ਥਾਵਾਂ ਤੋਂ 1.5 ਕਿੱਲੋ ਅਫ਼ੀਮ ਤੇ 7 ਗਰਾਮ ਹੈਰੋਇਨ ਬਰਾਮਦ , ਦੋ ਕਾਬ... ਅਗਲੀ ਖ਼ਬਰ ਗੁਰਦੁਆਰਾ ਬਾਬਾ ਬਾਠਾਂ ਵਾਲਾ ਨੂੰ ਜਾਂਦੀ ਸੜਕ ਦੇ ਨਿਰਮਾਣ ਕਾਰਜ ਦਾ ਜਾਇਜ਼ਾ
Ad Position 24