ਭਾਜਪਾ ਵਲੋਂ ਹਲਕਾ ਜਲਾਲਾਬਾਦ ਦੇ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ
ਜਲਾਲਾਬਾਦ, 17 ਅਕਤੂਬਰ (ਜਸਕਰਨ ਸਿੰਘ ਤਨੇਜਾ)- ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਾਜ਼ਿਲਕਾ ਦੇ ਹਲਕਾ ਜਲਾਲਾਬਾਦ ਦੇ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿਚ ਜਲਾਲਾਬਾਦ ਸ਼ਹਿਰੀ ਖੇਤਰ ਤੋਂ ਹਰਭਜਨ ਸਿੰਘ ਦਰਗਨ ਨੂੰ ਸਰਕਲ ਇੰਚਾਰਜ ਅਤੇ ਸੰਦੀਪ ਮਲੂਜਾ ਨੂੰ ਸਰਕਲ ਪ੍ਰਧਾਨ, ਰਾਕੇਸ਼ ਉਤਰੇਜਾ ਨੂੰ ਵਾਈਸ ਪ੍ਰਧਾਨ, ਗੁਰਜੀਤ ਰਾਣਾ ਸੰਧੂ ਨੂੰ ਜਨਰਲ ਸਕੱਤਰ, ਅਜੇ ਬਜਾਜ, ਸੂਰਜ ਕਾਠਪਾਲ, ਰਜਿੰਦਰ ਕੁਮਾਰ ਬੱਬੂ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਜਲਾਲਾਬਾਦ, 17 ਅਕਤੂਬਰ (ਜਸਕਰਨ ਸਿੰਘ ਤਨੇਜਾ)- ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਾਜ਼ਿਲਕਾ ਦੇ ਹਲਕਾ ਜਲਾਲਾਬਾਦ ਦੇ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿਚ ਜਲਾਲਾਬਾਦ ਸ਼ਹਿਰੀ ਖੇਤਰ ਤੋਂ ਹਰਭਜਨ ਸਿੰਘ ਦਰਗਨ ਨੂੰ ਸਰਕਲ ਇੰਚਾਰਜ ਅਤੇ ਸੰਦੀਪ ਮਲੂਜਾ ਨੂੰ ਸਰਕਲ ਪ੍ਰਧਾਨ, ਰਾਕੇਸ਼ ਉਤਰੇਜਾ ਨੂੰ ਵਾਈਸ ਪ੍ਰਧਾਨ, ਗੁਰਜੀਤ ਰਾਣਾ ਸੰਧੂ ਨੂੰ ਜਨਰਲ ਸਕੱਤਰ, ਅਜੇ ਬਜਾਜ, ਸੂਰਜ ਕਾਠਪਾਲ, ਰਜਿੰਦਰ ਕੁਮਾਰ ਬੱਬੂ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਾਰਟੀ ਵਲੋਂ ਕਈ ਹੋਰ ਵਰਕਰਾਂ ਨੂੰ ਸਕੱਤਰ, ਪ੍ਰੈੱਸ ਸਕੱਤਰ ਤੇ ਹੋਰ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ ਹਨ। ਨਵ-ਨਿਯੁਕਤ ਅਹੁਦੇਦਾਰਾਂ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਦਾ ਧੰਨਵਾਦ ਕੀਤਾ।