19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਦੋ ਰੋਜ਼ਾ ਸਿਖਲਾਈ ਕੈਂਪ ਸਮਾਪਤ

ਫ਼ਾਜ਼ਿਲਕਾ, 19 ਅਕਤੂਬਰ (ਦਵਿੰਦਰ ਪਾਲ ਸਿੰਘ)- ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਵਿਖੇ ਵਿੱਦਿਆ ਭਾਰਤੀ ਵਲੋਂ ਸੰਸਕਾਰ ਕੇਂਦਰਾਂ ਦੀਆਂ ਅਧਿਆਪਕਾਵਾਂ (ਭੈਣਾਂ) ਲਈ ਲਗਾਇਆ ਗਿਆ ਦੋ ਰੋਜ਼ਾ ਸਿਖਲਾਈ ਕੈਂਪ ਸਫਲਤਾਪੂਰਵਕ ਸਮਾਪਤ ਹੋ ਗਿਆ। ਕੈਂਪ ਦੌਰਾਨ ਵਿੱਦਿਆ ਭਾਰਤੀ ਦੇ ਉੱਤਰ ਖੇਤਰ ਸੰਯੋਜਕ ਡਾ.

Ad Position 21
No active advertisement
ਅਜੀਤ ਡੈਸਕ 20-10-2026
ਫ਼ਾਜ਼ਿਲਕਾ, 19 ਅਕਤੂਬਰ (ਦਵਿੰਦਰ ਪਾਲ ਸਿੰਘ)- ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਵਿਖੇ ਵਿੱਦਿਆ ਭਾਰਤੀ ਵਲੋਂ ਸੰਸਕਾਰ ਕੇਂਦਰਾਂ ਦੀਆਂ ਅਧਿਆਪਕਾਵਾਂ (ਭੈਣਾਂ) ਲਈ ਲਗਾਇਆ ਗਿਆ ਦੋ ਰੋਜ਼ਾ ਸਿਖਲਾਈ ਕੈਂਪ ਸਫਲਤਾਪੂਰਵਕ ਸਮਾਪਤ ਹੋ ਗਿਆ। ਕੈਂਪ ਦੌਰਾਨ ਵਿੱਦਿਆ ਭਾਰਤੀ ਦੇ ਉੱਤਰ ਖੇਤਰ ਸੰਯੋਜਕ ਡਾ. ਸੁਭਾਸ਼ ਸ਼ਰਮਾ, ਸੁਰੇਸ਼ ਪਾਲ, ਦਵਿੰਦਰ, ਨਰੇਸ਼ ਪਾਲ, ਕਰਮਜੀਤ ਪਰਮਾਰ, ਪ੍ਰਬੰਧਕ ਅਸ਼ੋਕ ਮੋਂਗਾ ਤੇ ਵਿਨੋਦ ਜੁਨੇਜਾ ਸਮੇਤ ਹੋਰ ਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਮਾਰਗਦਰਸ਼ਨ ਕੀਤਾ। ਦੋ ਦਿਨਾਂ ਦੌਰਾਨ ਭੈਣਾਂ ਨੂੰ ਬਾਲ ਵਿਕਾਸ, ਖੇਡ-ਖੇਡ ’ਚ ਸਿੱਖਿਆ, ਸਰੀਰਕ ਸਿੱਖਿਆ ਤੇ ਆਤਮਿਕ ਗਿਆਨ ਰਾਹੀਂ ਬੱਚਿਆਂ ਵਿਚ ਚੰਗੇ ਸੰਸਕਾਰ ਪੈਦਾ ਕਰਨ ਦੇ ਤਰੀਕਿਆਂ ਤੋਂ ਜਾਣੂ ਕਰਵਾਇਆ ਗਿਆ। ਸਮਾਪਤੀ ਸਮਾਰੋਹ ਦੌਰਾਨ ਪ੍ਰਿੰਸੀਪਲ ਮਧੂ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਬਲਾਕ ਪੱਧਰੀ ਖੇਡਾਂ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਸੇਵਾ ਭਾਰਤੀ ਜਲਾਲਾਬਾਦ ਵਲੋਂ ਕੰਜਕ ਪੂਜਣ
Ad Position 24